ਅਗਲੀ ਕਹਾਣੀ

ਪੰਜਾਬ ਦੀ ਕਿਸਾਨੀ ਲਈ ਪਾਸਵਾਨ ਨੂੰ ਮਿਲੇ ਰੰਧਾਵਾ, ਸਬਸਿਡੀਆਂ ਤੇ ਫੰਡ ਮੰਗੇ

-----ਕੇਂਦਰੀ ਮੰਤਰੀ ਪਾਸਵਾਨ ਵੱਲੋਂ ਸਬਸਿਡੀਆਂ ਜਾਰੀ ਕਰਨ ਦਾ ਭਰੋਸਾ-----

 

ਪੰਜਾਬ ਦੇ ਸਹਿਕਾਰਤਾ ਮੰਤਰੀ . ਸੁਖਜਿੰਦਰ ਸਿੰਘ ਰੰਧਾਵਾ ਨੇ ਨਵੀਂ ਦਿੱਲੀ ਦੇ ਕ੍ਰਿਸ਼ੀ ਭਵਨ ਵਿਖੇ ਕੇਂਦਰੀ ਖੁਰਾਕ, ਜਨਤਕ ਵੰਡ ਤੇ ਉਪਭੋਗਤਾ ਮਾਮਲਿਆਂ ਬਾਰੇ ਮੰਤਰੀ ਸ੍ਰੀ ਰਾਮ ਵਿਲਾਸ ਪਾਸਵਾਨ ਨਾਲ ਮੁਲਾਕਾਤ ਕੀਤੀ।

 

ਮੁਲਾਕਾਤ ਕਰਦਿਆਂ ਰੰਧਾਵਾ ਨੇ ਪਾਸਵਾਨ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਹੱਦੀ ਖੇਤਰ ਦੇ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਗੁਰਦਾਸਪੁਰ ਅਤੇ ਬਟਾਲਾ ਵਿਖੇ ਆਧੁਨਿਕ ਤਕਨੀਕ ਦੇ ਸ਼ੂਗਰ ਕੰਪਲੈਕਸ ਜਿਸ ਵਿੱਚ ਖੰਡ ਦੇ ਉਤਪਾਦਨ ਤੋਂ ਇਲਾਵਾ ਇਥਨੋਲ, ਬਿਜਲੀ, ਸੀ..ਐਨ.ਜੀ. ਦੇ ਉਤਪਾਦਨ ਲਈ ਵੀ ਪਲਾਂਟ ਲਗਾਏ ਜਾ ਰਹੇ ਹਨ ਜਿਸ ਲਈ ਉਨ੍ਹਾਂ ਸ੍ਰੀ ਪਾਸਵਾਨ ਨੂੰ ਐਸ.ਡੀ.ਐਫ. ਰਾਹੀਂ ਫੰਡ ਜਾਰੀ ਕਰਨ ਦੀ ਬੇਨਤੀ ਕੀਤੀ

 

. ਰੰਧਾਵਾ ਨੇ ਭੋਗਪੁਰ ਮਿੱਲ ਨੂੰ ਐਸ.ਡੀ.ਐਫ. ਦਾ ਕਰਜਾ ਛੇਤੀ ਜਾਰੀ ਕਰਵਾਉਣ ਅਤੇ ਪੰਜਾਬ ਦੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਐਕਸਪੋਰਟ ਸਬਸਿਡੀ ਅਤੇ ਦੂਜੀਆਂ ਸਬਸਿਡੀਆਂ ਛੇਤੀ ਜਾਰੀ ਕਰਵਾਉਣ ਲਈ ਕਿਹਾ ਤਾਂ ਜੋ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਕੀਮਤ ਦੀ ਬਕਾਇਆ ਰਾਸ਼ੀ ਛੇਤੀ ਜਾਰੀ ਕੀਤੀ ਜਾ ਸਕੇ

 

. ਪਾਸਵਾਨ ਵੱਲੋਂ . ਰੰਧਾਵਾ ਨੂੰ ਉਪਰੋਕਤ ਮਸਲਿਆਂ ਨੂੰ ਛੇਤੀ ਹੱਲ ਕਰਨ ਦਾ ਭਰੋਸਾ ਦਿੰਦੇ ਹੋਏ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਕਿਸਾਨਾਂ ਖਾਸ ਕਰਕੇ ਸਰਹੱਦੀ ਖੇਤਰ ਨਾਲ ਸਬੰਧਤ ਕਿਸਾਨਾਂ ਦੀ ਭਲਾਈ ਲਈ ਹਰ ਸੰਭਵ ਮੱਦਦ ਕੀਤੀ ਜਾਵੇਗੀ

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Randhawa met Paswan for Punjab farmers subsidies and funds requested