ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਣੂ ਮੰਡਲ ਦਾ ਦੂਜਾ ਗੀਤ ਆਇਆ ਉਦਿਤ ਨਾਰਾਇਣ ਨਾਲ

ਰਾਣੂ ਮੰਡਲ ਦਾ ਦੂਜਾ ਗੀਤ ਆਇਆ ਉਦਿਤ ਨਾਰਾਇਣ ਨਾਲ

ਰਾਣੂ ਮੰਡਲ ਨੇ ਆਪਣੇ ਸਿਰਫ਼ ਇੱਕ ਗੀਤ ਨਾਲ ਹਰੇਕ ਨੂੰ ਮੰਤਰ–ਮੁਗਧ ਕਰ ਦਿੱਤਾ ਸੀ। ਬੇਘਰ ਔਰਤ ਤੋਂ ਰਾਤੋਂ–ਰਾਤ ਸੈਲੇਬ੍ਰਿਟੀ ਬਣਨ ਵਾਲੀ ਰਾਣੂ ਹੁਣ ਛੇਤੀ ਹੀ ਆਪਣੇ ਪ੍ਰਸ਼ੰਸਕਾਂ ਲਈ ਇੱਕ ਮਧੁਰ ਗੀਤ ‘ਕਹਿ ਰਹੀ ਹੈਂ ਨਜ਼ਦੀਕੀਆਂ’ ਲੈ ਕੇ ਆ ਰਹੇ ਹਨ। ਇਸ ਗੀਤ ਵਿੱਚ ਉਦਿਤ ਨਾਰਾਇਣ ਤੇ ਹਿਮੇਸ਼ ਰੇਸ਼ਮੀਆ ਨੇ ਵੀ ਆਵਾਜ਼ ਦਿੱਤੀ ਹੈ।

 

 

ਰਾਣੂ ਮੰਡਲ ਨੂੰ ਬ੍ਰੇਕ ਦੇਣ ਵਾਲੇ ਹਿਮੇਸ਼ ਰੇਸ਼ਮੀਆ ਨੇ ਪਿੱਛੇ ਜਿਹੇ ਆਪਣੇ ਆਫ਼ੀਸ਼ੀਅਲ ਇੰਸਟਾਗ੍ਰਾਮ ਖਾਤੇ ਤੋਂ ਰਿਕਾਰਡਿੰਗ ਦੀ ਵਿਡੀਓ ਸ਼ੇਅਰ ਕੀਤੀ ਹੈ। ਇਸ ਗੀਤ ਵਿੱਚ ਰਾਣੂ ਮੰਡਲ ਨਾਲ ਉਦਿਤ ਨਾਰਾਇਣ ਵੀ ਰਿਕਾਰਡਿੰਗ ਕਰਦੇ ਵਿਖਾਈ ਦੇ ਰਹੇ ਹਨ।

 

 

ਹਿਮੇਸ਼ ਰੇਸ਼ਮੀਆ ਨੇ ਸੋਸ਼ਲ ਮੀਡੀਆ ਉੱਤੇ ਦੱਸਿਆ ਹੈ ਕਿ ਆਉਣ ਵਾਲੀ ਫ਼ਿਲਮ ‘ਹੈਪੀ ਐਂਡ ਹਾਰਡੀ’ ਲਈ ਇਹ ਗੀਤ ਰਾਣੂ ਮੰਡਲ, ਉਦਿਤ ਨਾਰਾਇਣ, ਪਾਇਲ ਦੇਵ ਤੇ ਖ਼ੁਦ ਉਨ੍ਹਾਂ ਨੇ ਗਾਇਆ ਹੈ। ਹਿਮੇਸ਼ ਨੇ ਇਹ ਗੀਤ ਲਤਾ ਮੰਗੇਸ਼ਕਰ ਦੇ ਜਨਮ–ਦਿਨ ਨੂੰ ਸਮਰਪਿਤ ਕੀਤਾ ਹੈ।

 

 

ਹਿਮੇਸ਼ ਰੇਸ਼ਮੀਆ ਮੁਤਾਬਕ ਇਹ ਗੀਤ ‘ਕਹਿ ਰਹੀ ਹੈਂ ਨਜ਼ਦੀਕੀਆਂ’ ਇੱਕ ਕਲਾਸੀਕਲ ਰੋਮਾਂਟਿਕ ਗੀਤ ਸਿੱਧ ਹੋਵੇਗਾ।

 

 

ਰਾਣੂ ਮੰਡਲ ਦੇ ਇਸ ਤੋਂ ਪਹਿਲੇ ਗੀਤ ‘ਤੇਰੀ ਮੇਰੀ ਕਹਾਨੀ’ ਨੂੰ ਵੀ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ranu Mandal s second song is now with Udit Narayan