ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਨੇ ਕੀਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ

ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਨੇ ਕੀਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ

ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਬਾਲੀਵੁੱਡ ਦੀਆਂ ਬਿਹਤਰੀਨ ਜੋੜੀਆਂ ’ਚੋਂ ਇੱਕ ਹਨ। ਦਰਅਸਲ, 14 ਨਵੰਬਰ ਨੂੰ ਇਨ੍ਹਾਂ ਦੋਵਾਂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਸੀ। ਇਸ ਮੌਕੇ ਦੋਵੇਂ ਜਣੇ ਵੈਂਕਟੇਸ਼ਵਰ ਮੰਦਰ ਪੁੱਜੇ ਸਨ। ਦੋਵਾਂ ਦੀਆਂ ਉੱਥੋਂ ਦੀਆਂ ਫ਼ੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਵੀ ਹੋ ਚੁੱਕੀਆਂ ਹਨ।

 

 

ਰਾਤ ਵੇਲੇ ਉਹ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਤੇ ਹੁਣ ਇੱਥੋਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਟ੍ਰੈਂਡ ਬਣ ਰਹੀਆਂ ਹਨ। ਦੋਵੇਂ ਹਮੇਸ਼ਾ ਵਾਂਗ ਪਰਫ਼ੈਕਟ ਤੇ ਪਿਆਰੇ ਲੱਗ ਰਹੇ ਹਨ।

 

 

ਸ੍ਰੀ ਹਰਿਮੰਦਰ ਸਾਹਿਬ ਪੁੱਜਣ ਸਮੇਂ ਦੀਪਿਕਾ ਪਾਦੂਕੋਣ ਨੇ ਸੂਟ ਪਹਿਨਿਆ ਹੋਇਆ ਸੀ ਤੇ ਮਾਂਗ ਵਿੱਚ ਸਿੰਧੂਰ ਲਾਇਆ ਹੋਇਆ ਸੀ। ਰਣਵੀਰ ਸਿੰਘ ਨੇ ਜੈਕੇਟ ਨਾਲ ਕੁੜਤਾ–ਪਜਾਮਾ ਪਾਇਆ ਹੋਇਆ ਸੀ।

ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਨੇ ਕੀਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ

 

ਆਮ ਤੌਰ ’ਤੇ ਸਭ ਇਸ ਖ਼ਾਸ ਦਿਨ ਮੌਕੇ ਪਾਰਟੀਆਂ ਕਰਦੇ ਹਨ ਜਾਂ ਕਿਤੇ ਘੁੰਮਣ ਜਾਂਦੇ ਹਨ ਪਰ ਇਸ ਜੋੜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਉਨ੍ਹਾਂ ਦੇ ਪ੍ਰਸ਼ੰਸਕਾਂ ਨੂੱ ੳਨ੍ਹਾਂ ਦਾ ਇਹ ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ। ਸਾਰੇ ਉਨ੍ਹਾਂ ਦੀ ਇਸ ਸਾਦਗੀ ਭਰੇ ਵਰ੍ਹੇਗੰਢ ਦੇ ਜਸ਼ਨ ਦੀ ਤਾਰੀਫ਼ ਕਰ ਰਹੇ ਹਨ।

 

 

ਇੱਥੇ ਵਰਨਣਯੋਗ ਹੈ ਕਿ ਦੀਪਿਕਾ ਤੇ ਰਣਵੀਰ ਸਿੰਘ ਨੇ ਇੱਕ ਦੂਜੇ ਨੂੰ ਛੇ ਸਾਲਾਂ ਤੱਕ ਡੇਟ ਕਰਨ ਤੋਂ ਬਾਅਦ ਵਿਆਹ ਦੇ ਬੰਧਨ ਵਿੱਚ ਬੱਝਣ ਦਾ ਫ਼ੈਸਲਾ ਕੀਤਾ ਸੀ। ਇਟਲੀ ਵਿੱਚ ਬਹੁਤ ਹੀ ਗੁਪਤ ਤਰੀਕੇ ਨਾਲ ਉਨ੍ਹਾਂ ਇੱਕ ਨਿਜੀ ਸਮਾਰੋਹ ’ਚ ਵਿਆਹ ਰਚਾਇਆ ਸੀ; ਜਿਸ ਦੀਆਂ ਤਸਵੀਰਾਂ ਤੇ ਵਿਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋਈਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ranvir Singh and Deepika Padukone paid obeisance at Sri Harimandir Sahib