ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਾਰ ਸੂਬਿਆਂ ’ਚ ਠੱਗਣ ਵਾਲਾ ਜਲੰਧਰ ਵਾਸੀ ਬਲਾਤਕਾਰ ਦੇ ਦੋਸ਼ ’ਚ ਗ੍ਰਿਫਤਾਰ

ਜਲੰਧਰ ਵਾਸੀ 35 ਸਾਲਾ ਸਿਮਰਨ ਸਿੰਘ ਨੂੰ ਦੋ ਦਿਨਾਂ ਤਕ ਭੋਪਾਲ ਚ ਇੱਕ ਔਰਤ ਨਾਲ ਬਲਾਤਕਾਰ ਕਰਨ ਅਤੇ ਚਾਰ ਸੂਬਿਆਂ ਚ ਕਈ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਚ ਗ੍ਰਿਫ਼ਤਾਰ ਕੀਤਾ ਗਿਆ ਹੈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਸਥਾਨਕ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਸਿਮਰਨ ਸਿੰਘ ਲੋਕਾਂ ਨੂੰ ਵਿਦੇਸ਼ਾਂ ਚ ਨੌਕਰੀਆਂ ਦੀ ਪੇਸ਼ਕਸ਼ ਦੇ ਕੇ ਅਤੇ ਮੀਡੀਆ ਚ ਇਸ਼ਤਿਹਾਰਾਂ ਰਾਹੀਂ ਆਲਮੀ ਯਾਤਰਾ ਦੀ ਸਹੂਲਤ ਦਿੰਦਾ ਸੀ।

 

ਪੁਲਿਸ ਨੇ ਕਿਹਾ ਕਿ ਉਹ ਇਸ਼ਤਿਹਾਰ ਦੇ ਜਵਾਬ ਵਿੱਚ ਲੋਕਾਂ ਨੂੰ ਫ਼ੋਨ ਕਰਕੇ ਇਕ ਹੋਟਲ ਚ ਬੁਲਾਉਂਦਾ ਸੀ, ਜਿਥੇ ਉਹ ਠਹਿਰਦਾ ਸੀ ਤੇ ਬਾਅਦ ਚ ਉਹ ਆਪਣੇ ਸ਼ਿਕਾਰ ਨੂੰ ਚਾਹ ਜਾਂ ਕੌਫੀ ਚ ਨਸ਼ੀਲਾ ਪਦਾਰਥ ਪਿਆ ਕੇ ਬੇਹੋਸ਼ ਕਰ ਦਿੰਦਾ ਸੀ। ਪੀੜਤ ਦੇ ਹੋਸ਼ ਗੁਆਉਣ ਮਗਰੋਂ ਉਹ ਉਨ੍ਹਾਂ ਨੂੰ ਲੁੱਟ ਕੇ ਭੱਜ ਜਾਂਦਾ ਸੀ।

 

ਭੋਪਾਲ ਦੇ ਵਧੀਕ ਪੁਲਿਸ ਸੁਪਰਡੈਂਟ ਸੰਜੇ ਸਾਹੂ ਨੇ ਕਿਹਾ, ਉਕਤ ਦੋਸ਼ੀ ਨੇ ਭੋਪਾਲ ਚ ਘੱਟੋ ਘੱਟ ਦੋ ਔਰਤਾਂ ਅਤੇ ਦੋ ਆਦਮੀਆਂ ਨੂੰ ਧੋਖਾ ਦਿੱਤਾ ਤੇ ਲੁੱਟਿਆ। ਜਿਵੇਂ ਕਿ ਉਸਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਲੋਕਾਂ ਨੂੰ ਲੁੱਟਣ ਲਈ ਭੋਪਾਲ ਦੀ ਚੋਣ ਕੀਤੀ ਕਿਉਂਕਿ ਇਹ ਰਣਨੀਤਕ ਢੰਗ ਨਾਲ ਦੇਸ਼ ਦੇ ਮੱਧ ਚ ਸਥਿਤ ਸੀ ਤੇ ਜੁਰਮ ਕਰਨ ਤੋਂ ਬਾਅਦ ਉਸ ਲਈ ਕਿਸੇ ਵੀ ਦਿਸ਼ਾ ਚ ਜਾਣਾ ਸੌਖਾ ਸੀ।"

 

ਏਐਸਪੀ ਦੇ ਅਨੁਸਾਰ, ਭੋਪਾਲ ਚ ਇਸੇ ਲੁੱਟਖੋਹ ਦੀ ਸ਼ਿਕਾਰ ਹੋਈ ਇੱਕ ਔਰਤ ਨਾਲ ਐਮਪੀ ਨਗਰ ਦੇ ਇੱਕ ਹੋਟਲ ਚ ਮੁਲਜ਼ਮ ਨੇ ਕੌਫੀ ਪਿਆ ਕੇ ਬੇਹੋਸ਼ ਕਰ ਦਿੱਤਾ ਤੇ 15 ਨਵੰਬਰ ਅਤੇ 17 ਨਵੰਬਰ ਤਕ ਦੋ ਦਿਨਾਂ ਲਈ ਲਾਪਤਾ ਰਹੀ ਇਸ ਔਰਤ ਨਾਲ ਦੋਸ਼ੀ ਨੇ ਲਗਾਤਾਰ ਬਲਾਤਕਾਰ ਕੀਤਾ।

 

ਅਫਸਰ ਨੇ ਦਸਿਆ,ਜਦੋਂ ਪੀੜਤ ਦੀ ਹਾਲਤ ਵਿਗੜ ਗਈ ਤਾਂ ਮੁਲਜ਼ਮ ਉਸ ਨੂੰ ਟੀਟੀ ਨਗਰ ਦੇ ਇਕ ਹੋਟਲ ਲੈ ਗਿਆ। ਬਾਅਦ ਚ ਔਰਤ ਨੇ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ।

 

ਏਐਸਪੀ ਨੇ ਕਿਹਾ ਕਿ ਮੁਲਜ਼ਮਾਂ ਨੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ ਅਤੇ ਉਤਰਾਖੰਡ ਵਿੱਚ ਅਪਰਾਧ ਕਰਨ ਦਾ ਇਕਬਾਲ ਕੀਤਾ ਹੈ। ਦੋਸ਼ੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਵਿਦੇਸ ਚ ਨੌਕਰੀ ਕਰਾਉਣ ਦੇ ਨਾਮ ਤੇ ਸਾਲ 2017 ਤੋਂ ਇਸੇ ਤਰ੍ਹਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rape accused who robbed people in four states arrested