ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ ਦੇ ਬਿਸ਼ਪ ਤੇ 13 ਵਾਰ ਬਲਾਤਕਾਰ ਕਰਨ ਦਾ ਦੋਸ਼, ਪੁਲਿਸ ਕੇਸ ਦਰਜ

ਜਲੰਧਰ ਦੇ ਬਿਸਪ ਤੇ ਬਲਾਤਕਾਰ ਦੇ ਦੋਸ਼

ਸ਼ੁੱਕਰਵਾਰ ਨੂੰ ਕੇਰਲਾ ਪੁਲਿਸ ਨੇ ਇਕ ਨਨ ਦੀ ਸ਼ਿਕਾਇਤ ਤੋਂ ਬਾਅਦ ਸ਼ਾਇਰੋ-ਮਲਾਬਾਰ ਚਰਚ ਦੇ ਬਿਸ਼ਪ ਦੇ ਖਿਲਾਫ ਜਿਨਸੀ ਸ਼ੋਸ਼ਣ ਦਾ ਕੇਸ ਦਰਜ ਕੀਤਾ ਹੈ। ਕੋਟਾਯਾਮ ਪੁਲਿਸ ਦੇ ਉੱਚ ਅਧਿਕਾਰੀ ਹਰਿ ਸ਼ੰਕਰ ਨੇ ਦੱਸਿਆ ਕਿ ਇਹ ਕੇਸ ਜਲੰਧਰ ਦੇ ਇੱਕ ਬਿਸ਼ਪ ਫਰੈਂਕ ਮੁਲੱਕਲ ਦੇ ਖਿਲਾਫ ਦਰਜ ਕੀਤਾ ਗਿਆ ਹੈ।

 

ਬਿਸ਼ਪ ਨੇ ਵੀ ਨਨ ਦੇ ਵਿਰੁੱਧ ਇੱਕ ਸ਼ਿਕਾਇਤ ਦਰਜ ਕੀਤੀ ਹੈ ਕਿ ਉਹ ਔਰਤ ਉਸਨੂੰ ਬਲੈਕਮੇਲ ਕਰ ਰਹੀ ਸੀ ਅਤੇ ਉਸਨੂੰ ਜਿਨਸੀ ਪਰੇਸ਼ਾਨੀ ਵਾਲੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਵੀ ਦਿੱਤੀ ਗਈ । ਸ਼ਿਕਾਇਤ 'ਚ ਨਨ ਨੇ ਦੋਸ਼ ਲਾਇਆ ਕਿ ਬਿਸ਼ਪ ਨੇ  ਸਾਲ 2014 'ਚ ਇਕ ਅਹਿਮ ਮੁੱਦੇ 'ਤੇ ਚਰਚਾ ਕਰਨ ਦੇ ਬਹਾਨੇ ਉਸ ਨੂੰ ਬੁਲਾਇਆ ਸੀ 'ਤੇ ਉਸ ਤੋਂ ਬਾਅਦ 2 ਸਾਲ ਲਗਾਤਾਰ 13 ਵਾਰ ਉਸਦਾ ਜਿਨਸੀ ਸ਼ੋਸ਼ਣ ਕੀਤਾ।

 

ਨਨ ਨੇ ਕਿਹਾ ਕਿ ਉਸਨੇ ਪਿਛਲੇ ਸਾਲ ਚਰਚ ਨੂੰ ਸ਼ਿਕਾਇਤ ਕੀਤੀ ਸੀ ਪਰ ਦੋਸ਼ੀ ਬਿਸ਼ਪ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਰਕੇ ਉਸਨੂੰ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਲਈ ਮਜਬੂਰ ਹੋਣਾ ਪਿਆ। ਦੋਸ਼ ਹਨ ਕਿ  ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਉਸ ਨੂੰ ਉਸ ਦੇ ਪਦ ਤੋਂ ਹਟਾ ਦਿੱਤਾ ਗਿਆ ਸੀ 'ਤੇ ਉਸ ਦੇ ਖਿਲਾਫ ਵਿੱਤੀ ਬੇਨਿਯਮੀਆਂ ਦੀ ਸ਼ਿਕਾਇਤ ਦਿੱਤੀ ਗਈ। 

 

ਨਨ ਨੇ ਕਿਹਾ ਕਿ ਜੇ ਉਸ ਨੂੰ ਚਰਚ ਦੇ ਅਧਿਕਾਰੀਆਂ ਤੋਂ ਇਨਸਾਫ਼ ਨਹੀਂ ਮਿਲਦਾ। ਤਾਂ ਉਹ ਪੋਪ ਕੋਸ ਨੂੰ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕਰਨ ਲਈ ਦਰਵਾਜ਼ਾ ਖੜਕਾਏਗੀ। ਕੋਟਾਯਾਮ ਦੇ ਰਹਿਣ ਵਾਲੇ ਬਿਸ਼ਪ ਮੁਲੱਕਲ ਨੂੰ 2013 'ਚ ਜਲੰਧਰ ਦੇ ਬਿਸ਼ਪ ਵਜੋਂ ਨਿਯੁਕਤ ਕੀਤਾ ਗਿਆ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rape case registered against the Bishop of Jalandhar Frank Mullakkal in kerala