ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਦੇ ਪੰਜ ਸਿਤਾਰਾ ਹੋਟਲ ’ਚ ਯੂਕੇ ਦੀ ਔਰਤ ਨਾਲ ਬਲਾਤਕਾਰ

ਯੂਕੇ ਤੋਂ ਭਾਰਤ ਘੁੰਮਣ ਆਈ ਇੱਕ 55 ਸਾਲਾ ਵਿਦੇਸ਼ੀ ਔਰਤ ਚੰਡੀਗੜ੍ਹ ਦੇ ਆਈਟੀ ਪਾਰਕ ਸਥਿਤ ਪੰਜ ਸਿਤਾਰਾ ਹੋਟਲ ਲਲਿਤ ’ਚ ਬਲਾਤਕਾਰ ਦੀ ਸਿ਼ਕਾਰ ਹੋ ਗਈ। ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮਾਲਿਸ਼ਰ (ਮਾਲਿਸ਼ ਕਰਨ ਵਾਲਾ) ਇੱਕ 28 ਸਾਲਾ ਮੁਲਜ਼ਮ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰਕੇ ਅਗਲੇਰੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।

 

ਜਾਣਕਾਰੀ ਮੁਤਾਬਕ ਮੁਲਜ਼ਮ ਹੋਟਲ ਦਾ ਹੀ ਇਕ ਮੁਲਾਜ਼ਮ ਸੀ। ਪੀੜਤ ਔਰਤ ਨੇ ਪੁਲਿਸ ਨੂੰ 27 ਦਸੰਬਰ ਨੂੰ ਦਿੱਤੀ ਆਪਣੀ ਸਿ਼ਕਾਇਤ ਚ ਦੱਸਿਆ ਕਿ 20 ਦਸੰਬਰ ਨੂੰ ਉਹ ਆਪਣੇ ਪੈਰ ਦੀ ਮਸਾਜ ਕਰਵਾਉਣ ਲਈ ਹੋਟਲ ਦੇ ਹੀ ਸਪਾ ਚ ਗਈ ਸੀ ਜਿੱਥੇ ਮੁਲਜ਼ਮ ਨੇ ਫਰੂਟ ਮਸਾਜ ਦੌਰਾਨ ਉਸ ਨਾਲ ਬਲਾਤਕਾਰ ਕੀਤਾ ਸੀ। ਪੁੱਛਗਿੱਛ ਚ ਇਹ ਵੀ ਪਤਾ ਚੱਲਿਆ ਹੈ ਕਿ ਮੁਲਜ਼ਮ ਫਰਾਰ ਹੈ ਤੇ ਉੱਤਰ ਪ੍ਰਦੇਸ਼ ਦੇ ਬਿਜਨੌਰ ਦਾ ਰਹਿਣ ਵਾਲਾ ਹੈ।

 

ਪੀੜਤ ਔਰਤ ਨੇ ਇਹ ਆਪ ਬੀਤੀ ਆਪਣੇ ਪਤੀ ਨੂੰ ਦੱਸੀ ਜਿਸ ਤੋਂ ਬਾਅਦ ਉਸਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਉਕਤ ਵਿਦੇ਼ਸੀ ਔਰਤ 19 ਦਸੰਬਰ ਨੂੰ ਆਪਣੇ ਪਤੀ ਨਾਲ ਟੂਰ ਵੀਜ਼ੇ ਤੇ ਚੰਡੀਗੜ੍ਹ ਆਈ ਸੀ। ਪੀੜਤ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਨੇ ਉਸਦੀ ਮਾਲਿਸ਼ ਕਰਦਿਆਂ ਹੋਏ ਉਸਦੀ ਆਗਿਆ ਤੋਂ ਬਿਨਾ ਉਸਨੂੰ ਬੇਢੰਗੇ ਤਰੀਕੇ ਨਾਲ ਛੂਹਿਆ ਅਤੇ ਉਸਦੇ ਪਤੀ ਨੂੰ ਮਸਾਜ ਦੇਣ ਮਗਰੋਂ ਉਸ ਨਾਲ ਬਲਾਤਕਾਰ ਕੀਤਾ।

 

ਪੁਲਿਸ ਨੇ ਕਿਹਾ ਉਕਤ ਔਰਤ ਨੇ ਉਸੇ ਦਿਨ ਹੋਟਲ ਅਧਿਕਾਰੀਆਂ ਤੋਂ ਸਿ਼ਕਾਇਤ ਕੀਤੀ ਸੀ ਪਰ 27 ਦਸੰਬਰ ਨੂੰ ਸਿ਼ਮਲਾ ਦੀ ਯਾਤਰਾ ਤੋਂ ਪਰਤਣ ਮਗਰੋਂ ਹੀ ਰਵਾਇਤੀ ਸਿ਼ਕਾਇਤ ਦਰਜ ਕੀਤੀ ਗਈ। ਪੀੜਤ ਵਿਦੇਸ਼ੀ ਔਰਤ ਇੱਥੇ ਸਥਾਨਕ ਰੀਤੀ ਰਵਾਇਤਾਂ ਬਾਰੇ ਜਾਣਕਾਰੀ ਲੈਣ ਲਈ ਭਾਰਤ ਦਾ ਦੌਰਾ ਕਰ ਰਹੀ ਸੀ। ਪੁਲਿਸ ਨੇ ਕਿਹਾ ਕਿ ਹੋਟਲ ਦੇ ਅਧਿਕਾਰੀਆਂ ਨੇ ਉਸੇ ਦਿਨ ਮੁਲਜ਼ਮ ਨੂੰ ਬਰਖਾਸਤ ਕਰ ਦਿੱਤਾ। ਜਦੋਂ ਹੋਟਲ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਤੇ ਸਿ਼ਕੰਜਾ ਕਸਿਆ ਗਿਆ।

 

ਚੰਡੀਗੜ੍ਹ ਦੀ ਪੁਲਿਸ ਮੁਖੀ ਨੀਲਾਂਬਰੀ ਜਗਦਲੇ ਨੇ ਕਿਹਾ, ਮੁਲਜ਼ਮ ਦਾ ਪਤਾ ਲਗਾਉਣ ਲਈ ਕੋਸਿ਼ਸ਼ਾਂ ਜਾਰੀ ਹਨ। ਸਿ਼ਕਾਇਤਕਰਤਾ ਦਾ ਮੈਡੀਕਲ ਕਰਵਾ ਲਿਆ ਗਿਆ ਹੈ।

 

ਮੈਜੀਸਟ੍ਰੇਟ ਸਾਹਮਣੇ ਸਿ਼ਕਾਇਤਕਰਤਾ ਦਾ ਬਿਆਨ ਪਹਿਲਾਂ ਹੀ ਦਰਜ ਕੀਤਾ ਜਾ ਚੁੱਕਿਆ ਹੈ। ਆਈਟੀ ਪਾਰਕ ਪੁਲਿਸ ਸਟੇਸ਼ਨ ਚ ਆਈਪੀਸੀ ਦੀ ਧਾਰਾ 376 (ਬਲਾਤਕਾਰ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

 

ਸੂਤਰਾਂ ਨੇ ਕਿਹਾ ਕਿ ਪੁਲਿਸ ਨੇ ਹੋਟਲ ਅਧਿਕਾਰੀਆਂ ਨੂੰ ਤਲਬ ਕੀਤਾ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਜਿਸ ਦਿਨ ਉਕਤ ਔਰਤ ਨੇ ਉਨ੍ਹਾਂ ਨੂੰ ਘਟਨਾ ਦੀ ਸਿ਼ਕਾਇਤ ਕੀਤੀ ਸੀ ਤਾਂ ਉਸੇ ਦਿਨ ਹੋਟਲ ਅਧਿਕਾਰੀਆਂ ਨੇ ਪੁਲਿਸ ਨੂੰ ਸੂਚਨਾ ਕਿਉਂ ਨਹੀਂ ਦਿੱਤੀ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rape of UK woman in a five-star hotel in Chandigarh