ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਨਸਾ ਦੀ ਛੇ ਸਾਲਾ ਬੱਚੀ ਦੇ ਬਲਾਤਕਾਰੀ-ਕਾਤਲ ਨੂੰ ਸਜ਼ਾ-ਏ-ਮੌਤ

ਮਾਨਸਾ ਦੀ ਛੇ ਸਾਲਾ ਬੱਚੀ ਦੇ ਬਲਾਤਕਾਰੀ-ਕਾਤਲ ਨੂੰ ਸਜ਼ਾ-ਏ-ਮੌਤ

ਮਾਨਸਾ ਦੀ ਛੇ ਸਾਲਾ ਇੱਕ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਇੱਥੋਂ ਦੀ ਇੱਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਂਹੀ ਹੈ। ਦੋਸ਼ੀ ਹੋਰ ਕੋਈ ਨਹੀਂ, ਬੱਚੀ ਦਾ ਹੀ ਕੋਈ ਦੂਰ ਦਾ ਰਿਸ਼ਤੇਦਾਰ ਸੀ।


ਵਧੀਕ ਸੈਸ਼ਨਜ਼ ਜੱਜ ਜਸਪਾਲ ਵਰਮਾ ਦੀ ਅਦਾਲਤ ਨੇ ਦੋਸ਼ੀ ਕਾਲਾ ਸਿੰਘ ਉਰਫ਼ ਕਾਲਾ ਰਾਮ (39) ਵਾਸੀ ਰੂਪਾਂਵਾਲੀ (ਜਿ਼ਲ੍ਹਾ ਫ਼ਤਿਹਾਬਾਦ, ਹਰਿਆਣਾ) ਨੂੰ ਮੌਤ ਦੀ ਸਜ਼ਾ ਸੁਣਾਈ। ਬਲਾਤਕਾਰ ਤੇ ਕਤਲ ਦੀ ਇਹ ਘਟਨਾ ਮਈ 2016 `ਚ ਮਾਨਸਾ ਜਿ਼ਲ੍ਹੇ ਦੇ ਪਿੰਡ ਆਲਮਪੁਰ ਮੰਦਰਾਂ `ਚ ਵਾਪਰੀ ਸੀ।


11 ਮਈ, 2016 ਨੂੰ ਕਾਲਾ ਸਿੰਘ ਇੱਕ ਕੁੜੀ ਦੇ ਵਿਆਹ ਸਮਾਰੋਹ `ਚ ਸ਼ਾਮਲ ਹੋਣ ਲਈ ਆਇਆ ਸੀ। ਲਾੜੀ ਦਰਅਸਲ, ਪੀੜਤ ਬੱਚੀ ਦੇ ਪਿਤਾ ਦੇ ਚਚੇਰੇ ਭਰਾ ਦੀ ਧੀ ਸੀ। ਵਿਆਹ ਸਮਾਰੋਹ ਤੋਂ ਬਾਅਦ ਕਾਲਾ ਸਿੰਘ ਨੇ ਬੱਚੀ ਨੂੰ ਅਗ਼ਵਾ ਕਰ ਲਿਆ। ਪਹਿਲਾਂ ਉਸ ਨਾਲ ਮੂੰਹ ਕਾਲ਼ਾ ਕੀਤਾ ਤੇ ਬਾਅਦ `ਚ ਉਸ ਦਾ ਗਲ਼ਾ ਘੁੱਟ ਕੇ ਉਸ ਨੂੰ ਮਾਰ ਸੁੱਟਿਆ। ਫਿਰ ਉਸ ਨੇ ਉਸ ਦੀ ਲਾਸ਼ ਹਰਿਆਣਾ ਦੇ ਫ਼ਤਿਹਾਬਾਦ ਜਿ਼ਲ੍ਹੇ ਦੇ ਪਿੰਡ ਲੱਧੂਵਾਸ `ਚ ਕਿਤੇ ਸੁੱਟ ਦਿੱਤੀ।


ਬੱਚੀ ਦੇ ਪਰਿਵਾਰ ਨੂੰ ਕਾਲਾ ਸਿੰਘ `ਤੇ ਸ਼ੱਕ ਹੋਇਆ। ਫਿਰ ਪੁਲਿਸ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਸਾਰਾ ਅਪਰਾਧ ਕਬੂਲ ਕਰ ਲਿਆ। ਬੱਚੀ ਦੀ ਲਾਸ਼ 12 ਮਈ, 2016 ਨੂੰ ਝਾੜੀਆਂ `ਚੋਂ ਬਰਾਮਦ ਹੋ ਗਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rapist-murderer of six year old Mansa girl gets death sentence