ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੌਤ ਦੇ ਮੂੰਹ ’ਚੋਂ ਨਿੱਕਲ ਕੇ ਰਤੁੰਜੇ ਨੇ ਜਿੱਤਿਆ ਕਾਂਸੇ ਦਾ ਤਮਗ਼ਾ

ਮੌਤ ਦੇ ਮੂੰਹ ’ਚੋਂ ਨਿੱਕਲ ਕੇ ਰਤੁੰਜੇ ਨੇ ਜਿੱਤਿਆ ਕਾਂਸੇ ਦਾ ਤਮਗ਼ਾ

ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (GADVASU) ’ਚ ਇਸ ਵੇਲੇ ਚੱਲ ਰਹੀ ਸਾਲਾਨਾ ਐਥਲੈਟਿਕ ਮੀਟ ਦੌਰਾਨ ਚੰਡੀਗੜ੍ਹ ਦੇ ਉਸ 20 ਸਾਲਾ ਰਤੁੰਜੇ ਓਹਲਾਂ ਨੇ ਐਤਕੀਂ 400 ਮੀਟਰ ਦੌੜ ’ਚ ਕਾਂਸੇ ਦਾ ਤਮਗ਼ਾ ਹਾਸਲ ਕੀਤਾ ਹੈ, ਜਿਹੜਾ ਪਿਛਲੇ ਸਾਲ ਇਕ ਜੈਵਲਿਨ ਥਰੋਅ (ਨੇਜ਼ਾ ਸੁੱਟਣ) ਸਮੇਂ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ ਤੇ ਉਸ ਦੀ ਜਾਨ ਤੱਕ ਨੂੰ ਖ਼ਤਰਾ ਪੈਦਾ ਹੋ ਗਿਆ ਸੀ। ਤਦ ਉਸ ਦੀ ਗਰਦਨ ’ਤੇ ਗੰਭੀਰ ਕਿਸਮ ਦੀ ਸੱਟ ਵੱਜੀ ਸੀ।

 

 

ਰਤੁੰਜੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਭਾਗ ’ਚ ਤੀਜੇ ਵਰ੍ਹੇ ਦਾ ਵਿਦਿਆਰਥੀ ਹੈ। ਪਿਛਲੇ ਸਾਲ ਸੱਟ ਲੱਗਣ ਤੋਂ ਬਾਅਦ ਤਾਂ ਇੱਕ ਵਾਰ ਅਜਿਹਾ ਖ਼ਦਸ਼ਾ ਵੀ ਪੈਦਾ ਹੋਣ ਲੱਗਾ ਸੀ ਕਿ ਪਤਾ ਨਹੀਂ ਉਹ ਦੋਬਾਰਾ ਕਦੇ ਟ੍ਰੈਕ ’ਤੇ ਦੌੜ ਵੀ ਸਕੇਗਾ ਜਾਂ ਨਹੀਂ ਪਰ ਕੱਲ੍ਹ ਉਸ ਨੇ ਤੀਜਾ ਸਥਾਨ ਹਾਸਲ ਕਰ ਕੇ ਇੱਕ ਮਿਸਾਲ ਕਾਇਮ ਕਰ ਦਿੱਤੀ।

 

 

‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਰੰਤੁਜੇ ਨੇ ਦੱਸਿਆ ਕਿ ਇਸ ਵਾਰ ਉਸ ਲਈ ਟ੍ਰੈਕ ਉੱਤੇ ਪਰਤਣਾ ਸੱਚਮੁਚ ਚੁਣੌਤੀਪੂਰਨ ਸੀ। ਪਿਛਲੇ ਸਾਲ ਉਸ ਨਾਲ ਵਾਪਰੇ ਹਾਦਸੇ ਬਾਰੇ ਸੋਚ ਕੇ ਹੁਣ ਵੀ ਉਸ ਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ ਹਨ। ਪਰ ਕੱਲ੍ਹ ਮੁਕਾਬਲੇ ਦੀ ਦੌੜ ’ਚ ਨੱਸਦੇ ਸਮੇਂ ਉਸ ਨੇ ਸਾਰੇ ਨਾਂਹ–ਪੱਖੀ ਵਿਚਾਰਾਂ ਨੂੰ ਇੱਕ ਝਟਕੇ ਨਾਲ ਆਪਣੇ ਮਨ ’ਚੋਂ ਬਾਹਰ ਕੱਢ ਦਿੱਤਾ।

 

 

ਇਸੇ ਲਈ ਉਹ ਕਾਂਸੇ ਦਾ ਤਮਗ਼ਾ ਜਿੱਤਣ ਦੇ ਯੋਗ ਹੋ ਸਕਿਆ। ਰਤੁੰਜੇ ਨੇ ਦੱਸਿਆ ਕਿ ਬੀਤੇ ਵਰ੍ਹੇ 11 ਮਾਰਚ ਨੂੰ ਐਥਲੈਟਿਕ ਮੀਟ ਤੋਂ ਸਿਰਫ਼ ਇੱਕ ਦਿਨ ਪਹਿਲਾਂ ਟ੍ਰੇਨਿੰਗ ਮੌਕੇ ਜੈਵਲਿਨ (ਨੇਜ਼ਾ) ਉਸ ਦੀ ਗਰਦਨ ਵਿੱਚ ਇੱਕ ਤੀਰ ਵਾਂਗ ਫਸ ਗਿਆ ਸੀ।

ਮੌਤ ਦੇ ਮੂੰਹ ’ਚੋਂ ਨਿੱਕਲ ਕੇ ਰਤੁੰਜੇ ਨੇ ਜਿੱਤਿਆ ਕਾਂਸੇ ਦਾ ਤਮਗ਼ਾ

 

ਮੱਛੀ ਪਾਲਣ ਵਿਭਾਗ ਦੇ ਇੱਕ ਵਿਦਿਆਰਥੀ ਹਰਸ਼ਦੀਪ ਸਿੰਘ ਨੇ ਦੱਸਿਆ ਕਿ ਹਾਦਸਾ ਵਾਪਰਨ ਤੋਂ ਬਾਅਦ ਰਤੁੰਜੇ ਨੂੰ ਅੱਧਾ ਘੰਟਾ ਇੰਝ ਹੀ ਆਪਣੀ ਗਰਦਨ ਵਿੱਚ ਨੇਜ਼ੇ ਸਮੇਤ ਜ਼ਮੀਨ ’ਤੇ ਲੇਟਣਾ ਪਿਆ ਸੀ। ਸਾਰੇ ੳਸ ਨੂੰ ਵੇਖ ਕੇ ਉਸ ਦੀ ਮਦਦ ਤਾਂ ਕਰਨੀ ਚਾਹੁੰਦੇ ਸਨ ਪਰ ਕਰ ਕੁਝ ਨਹੀਂ ਸਕਦੇ ਸਨ।

 

 

ਫਿਰ ਐਂਬੂਲੈਂਸ ਅੱਪੜੀ। ਤਦ ਸਮੱਸਿਆ ਇਹ ਹੋ ਗਈ ਕਿ ਰਤੁੰਜੇ ਦੀ ਗਰਦਨ ਵਿੱਚ ਨੇਜ਼ਾ ਫਸਿਆ ਹੋਣ ਕਾਰਨ ਉਸ ਨੂੰ ਐਂਬੂਲੈਂਸ ਦੇ ਅੰਦਰ ਲਿਜਾਣਾ ਔਖਾ ਹੋ ਗਿਆ ਸੀ। ਤਦ ਹਰਸ਼ਦੀਪ ਸਿੰਘ ਨੇ ਰਤੁੰਜੇ ਨੂੰ ਪੁੱਛਿਆ ਕਿ ਕੀ ਉਸ ਦੀ ਗਰਦਨ ’ਚੋਂ ਨੇਜ਼ਾ ਕੱਢ ਦਿੱਤਾ ਜਾਵੇ, ਤਾਂ ਉਸ ਨੇ ‘ਹਾਂ’ ਵਿੱਚ ਸਿਰ ਹਿਲਾ ਦਿੱਤਾ ਤੇ ਹਰਸ਼ਦੀਪ ਨੇ ਤੁਰੰਤ ਨੇਜ਼ਾ ਉਸ ਦੀ ਗਰਦਨ ’ਚੋਂ ਬਾਹਰ ਕੱਢ ਲਿਆ।

 

 

ਫਿਰ ਰਤੁੰਜੇ ਦਾ ਆਪਰੇਸ਼ਨ ਹੋਇਆ ਤੇ ਉਸ ਨੂੰ 21 ਦਿਨਾਂ ਤੱਕ ਮੈਡੀਕਲ ਨਿਗਰਾਨੀ ’ਚ ਰਹਿਣਾ ਪਿਆ। ਹਾਦਸਾ ਵਾਪਰਨ ਸਮੇਂ ਉਸ ਦਾ ਵਜ਼ਨ 69 ਕਿਲੋਗ੍ਰਾਮ ਸੀ ਪਰ ਹਸਪਤਾਲ ’ਚੋਂ ਜਦੋਂ ਛੁੱਟੀ ਮਿਲੀ, ਤਦ ਉਸ ਦਾ ਵਜ਼ਨ ਸਿਰਫ਼ 43 ਕਿਲੋਗ੍ਰਾਮ ਰਹਿ ਗਿਆ ਸੀ। ਉਸ ਦੇ ਇਲਾਜ ’ਤੇ ਚਾਰ ਲੱਖ ਰੁਪਏ ਖ਼ਰਚ ਹੋ ਗਏ ਸਨ।

 

 

ਹਾਦਸੇ ਤੋਂ 3 ਮਹੀਨੇ ਬਾਅਦ ਤੱਕ ਵੀ ਰਤੁੰਜੇ ਨੂੰ ਬਿਸਤਰੇ ’ਤੇ ਹੀ ਲੇਟੇ ਰਹਿਣਾ ਪਿਆ। ਇਸ ਦੌਰਾਨ ਉਹ ਖਾਣ ’ਚ ਸਿਰਫ਼ ਕੋਈ ਤਰਲ ਪਦਾਰਥ ਹੀ ਲੈ ਸਕਦਾ ਸੀ। ਉਂਝ ਖਾਣਾ ਉਸ ਨੂੰ ਇੱਕ ਪਾਈਪ ਰਾਹੀਂ ਵੀ ਦਿੱਤਾ ਜਾਂਦਾ ਸੀ। ਜੁਲਾਈ 2019 ’ਚ ਜਾ ਕੇ ਉਹ ਮੁੜ ਹੌਲੀ–ਹੌਲੀ ਚੱਲਣ–ਫਿਰਨ ਜੋਗਾ ਹੋ ਸਕਿਆ ਸੀ।

 

 

ਤਦ ਉਸ ਨੇ ਤਾਂ ਟ੍ਰੈਕ ਉੱਤੇ ਪਰਤਣ ਆਸ ਛੱਡ ਦਿੱਤੀ ਸੀ ਪਰ ਅਜਿਹੇ ਵੇਲੇ ਉਸ ਦੇ ਪਿਤਾ ਰਾਜੇਸ਼ ਓਹਲਾਂ, ਮਾਤਾ ਸੁਮਨ, ਭਰਾ ਲਾਵਣਯ ਤੇ ਦਾਦੀ ਸਾਵਿੱਤਰੀ ਦੇਵੀ ਨੇ ਉਸ ਨੂੰ ਖ਼ੂਬ ਪ੍ਰੇਰਨਾ ਦਿੱਤੀ। ਉਸ ਦੇ ਮਾਪੇ ਤੇ ਭਰਾ ਨੂੰ ਉਸ ਨੂੰ ਸੈਰ ’ਤੇ ਲਿਜਾਂਦੇ ਸਨ। ਚੱਲਦੇ ਸਮੇਂ ਸਾਹ ਵੀ ਚੜ੍ਹਦਾ ਸੀ ਪਰ ਯੋਗਾ ਨੇ ਉਸ ਦੀ ਬਹੁਤ ਮਦਦ ਕੀਤੀ।

 

 

ਸਤੰਬਰ 2019 ’ਚ ਉਸ ਨੇ ਦੋਬਾਰਾ ਆਪਣੀ ਫ਼ਿੱਟਨੈੱਸ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਤੇ ਖ਼ੁਰਾਕ ’ਤੇ ਜ਼ੋਰ ਦਿੱਤਾ।

 

 

ਹੁਣ ਰਤੁੰਜੇ ਤਿਰੂਪਤੀ (ਆਂਧਰਾ ਪ੍ਰਦੇਸ਼) ’ਚ ਆਉਂਦੇ ਮਾਰਚ ਮਹੀਨੇ ਹੋਣ ਵਾਲੀ ‘ਇੰਟਰ–ਐਗਰੀਕਲਚਰ ਯੂਨੀਵਰਸਿਟੀ ਐਥਲੈਟਿਕ ਮੀਟ’ ਵਿੱਚ ਵੀ ਭਾਗ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ratunjay wins Bronze Medal after having a narrow escape