ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤਾਭ ਨਾ ਬਣੇ ਦਿਲਜੀਤ ਦੋਸਾਂਝ, ਪੰਜਾਬੀ ਨੌਜਵਾਨਾਂ ਨੂੰ ਸੇਧ ਦੇਵੇ: ਰਵੀ ਸਿੰਘ

ਦਿਲਜੀਤ ਦੋਸਾਂਝ

1 / 2ਦਿਲਜੀਤ ਦੋਸਾਂਝ

‘ਖ਼ਾਲਸਾ ਏਡ` ਦੇ ਬਾਨੀ ਤੇ ਸੀਈਓ ਰਵੀ ਸਿੰਘ

2 / 2‘ਖ਼ਾਲਸਾ ਏਡ` ਦੇ ਬਾਨੀ ਤੇ ਸੀਈਓ ਰਵੀ ਸਿੰਘ

PreviousNext

‘ਖ਼ਾਲਸਾ ਏਡ` ਦੇ ਬਾਨੀ ਤੇ ਸੀਈਓ ਰਵੀ ਸਿੰਘ ਨੇ ਪੰਜਾਬੀ ਗਾਇਕ ਤੇ ਫਿ਼ਲਮ ਅਦਾਕਾਰ ਦਿਲਜੀਤ ਦੋਸਾਂਝ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਸ ਪੰਜਾਬੀ ਕਲਾਕਾਰ ਨੂੰ ਅਮਿਤਾਭ ਬੱਚਨ ਬਣਨ ਦੀ ਕੋਸਿ਼ਸ਼ ਕਰਨਾ ਛੱਡ ਕੇ ਪੰਜਾਬ ਪ੍ਰਤੀ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ ਅਤੇ ਨਸਿ਼ਆਂ ਦੀ ਜਿੱਲ੍ਹਣ ਵਿੱਚ ਫਸੇ ਪੰਜਾਬੀ ਨੌਜਵਾਨਾਂ ਨੂੰ ਕੋਈ ਸੇਧ ਦੇਣੀ ਚਾਹੀਦੀ ਹੈ।।


ਰਵੀ ਸਿੰਘ ਹੁਰਾਂ ਨੇ ਆਪਣੀ ਇੱਕ ਫ਼ੇਸਬੁੱਕ ਪੋਸਟ ਰਾਹੀਂ ਜਾਰੀ ਕੀਤੇ ਬਿਆਨ `ਚ ਕਿਹਾ ਹੈ - ‘‘ਮੈਨੂੰ ਦਿਲਜੀਤ ਦੁਸਾਂਝ ਨਾਲ ਨਫ਼ਰਤ ਕਰਨ ਜਾਂ ਉਸ ਦੀ ਬੇਇਜ਼ਤੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਪਰ ਮੈਂ ਨਿਰਾਸ਼ ਹਾਂ ਕਿ ਉਹ ਅਮਿਤਾਭ ਬੱਚਨ ਬਣਨ ਦੀ ਕੋਸਿ਼ਸ਼ ਕਰ ਰਿਹਾ ਹੈ। ਮੈਨੂੰ ਆਸ ਹੈ ਕਿ ਉਹ ਇਸ ਲਈ ਮਾਫ਼ੀ ਵੀ ਮੰਗੇਗਾ। ਮੈਨੂੰ ਪੂਰੀ ਆਸ ਹੈ ਕਿ ਉਹ ਪੰਜਾਬੀ ਨੌਜਵਾਨਾਂ ਨੂੰ ਨਸਿ਼ਆਂ ਤੋਂ ਬਚਾਉਣ ਲਈ ਉੱਦਮ ਕਰੇਗਾ।``


ਉਨ੍ਹਾਂ ਅੱਗੇ ਕਿਹਾ ਹੈ,‘‘ਦਿਲਜੀਤ ਦੋਸਾਂਝ ਇੱਕ ਬੇਹੱਦ ਸਫ਼ਲ ਗਾਇਕ ਤੇ ਅਦਾਕਾਰ ਹੈ। ਉਸ ਨੇ ਕਦੇ ਖ਼ੁਦ ਦੇ ਪੰਥਕ ਜਾਂ ਧਾਰਮਿਕ ਹੋਣ ਦਾ ਵੀ ਦਾਅਵਾ ਨਹੀਂ ਕੀਤਾ। ਮੈਂ ਕਦੇ ਉਸ ਦਾ ਸੰਗੀਤ ਵੀ ਨਹੀਂ ਸੁਣਿਆ। ਤੁਹਾਨੂੰ ਵੀ ਇਹ ਸਭ ਕਰਨ ਦਾ ਹੱਕ ਹੈ ਪਰ ਉਸ ਦੇ ਪਿੱਛੇ ਨੱਸਣ ਦੀ ਜ਼ਰੁਰਤ ਨਹੀਂ ਹੈ।``


‘‘ਕੁਝ ਅਜਿਹੇ ਵੀ ਲੋਕ ਹਨ, ਜੋ ਦਿਲਜੀਤ ਦੋਸਾਂਝ ਪ੍ਰਤੀ ਕੁਝ ਈਰਖਾਲੂ ਜਿਹਾ ਰਵੱਈਆ ਰੱਖਦੇ ਹਨ। ਮੈਂ ਅਜਿਹੇ ਲੋਕਾਂ ਦਾ ਹਿੱਸਾ ਨਹੀਂ ਬਣਨਾ ਚਾਹਾਂਗਾ ਪਰ ਜਿਹੜੇ ਮਾਮਲਿਆਂ `ਤੇ ਮੈਂ ਅਸਹਿਮਤ ਹਾਂ, ਉਨ੍ਹਾਂ `ਤੇ ਮੈਂ ਜ਼ਰੂਰ ਟਿੱਪਣੀ ਕਰਦਾ ਰਹਾਂਗਾ।``


‘ਖ਼ਾਲਸਾ ਏਡ` ਇੰਗਲੈਂਡ ਦੀ ਇੱਕ ਅਜਿਹੀ ਜੱਥੇਬੰਦੀ ਹੈ, ਜਿਹੜੀ ਕੁਦਰਤੀ ਆਫ਼ਤਾਂ, ਜੰਗਾਂ ਜਾਂ ਅਜਿਹੇ ਕਿਸੇ ਵੀ ਥਾਂ `ਤੇ ਮਾਲੀ ਅਤੇ ਜਿਨਸੀ ਇਮਦਾਦ ਲੈ ਕੇ ਅੱਪੜ ਜਾਂਦੀ ਹੈ, ਜਿੱਥੇ ਕਿਤੇ ਵੀ ਇਨਸਾਨੀ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ। ਇਸ ਜੱਥੇਬੰਦੀਆਂ ਦੀਆਂ ਸ਼ਾਖ਼ਾਵਾਂ ਅਮਰੀਕਾ, ਕੈਨੇਡਾ, ਸਮੁੱਚੇ ਯੂਰੋਪ, ਭਾਰਤ ਤੋਂ ਇਲਾਵਾ ਹੋਰ ਬਹੁਤ ਸਾਰੇ ਪੱਛਮੀ ਤੇ ਪੂਰਬੀ ਦੇਸ਼ਾਂ ਵਿੱਚ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ravi Singh advice to Diljit Dosanjh