ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਭਗੌੜੇ` ਗੁਰਪਤਵੰਤ ਸਿੰਘ ਪਨੂੰ ਨੂੰ ਭਾਰਤ ਵਾਪਸ ਲਿਆਉਣ ਲਈ ਕਾਨੂੰਨੀ ਕਾਰਵਾਈ

‘ਭਗੌੜੇ` ਗੁਰਪਤਵੰਤ ਸਿੰਘ ਪਨੂੰ ਨੂੰ ਭਾਰਤ ਵਾਪਸ ਲਿਆਉਣ ਲਈ ਕਾਨੂੰਨੀ ਕਾਰਵਾਈ

--  ਪੰਜਾਬ ਪੁਲਿਸ, ਸੀਬੀਆਈ ਤੇ ਇੰਟਰਪੋਲ ਮਿਲ ਕੇ ਕਰ ਰਹੇ ਜਤਨ, ਰੈੱਡ-ਕਾਰਨਰ ਨੋਟਿਸ ਜਾਰੀ


ਹੁਣ ਕਿਉਂਕਿ ਅਮਰੀਕਾ ਦੀ ਜੱਥੇਬੰਦੀ ‘ਸਿੱਖਸ ਫ਼ਾਰ ਜਸਟਿਸ` ਦਾ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਭਾਰਤ ਖਿ਼ਲਾਫ਼ ਲਗਾਤਾਰ ਜ਼ਹਿਰ ਉਗਲ ਰਿਹਾ ਹੈ ਤੇ ਖ਼ਾਲਿਸਤਾਨ ਲਈ ‘ਰਾਇਸ਼ੁਮਾਰੀ - 2020` ਦੀ ਮੁਹਿੰਮ ਪਿੱਛੇ ਵੀ ਇਸੇ ਵਿਅਕਤੀ ਦਾ ਹੱਥ ਹੈ। ਇਸੇ ਲਈ ਹੁਣ ਪੰਜਾਬ ਸਰਕਾਰ ਨੇ ਉਸ ਵਿਰੁੱਧ ਸਿ਼ਕੰਜਾ ਕੱਸਦਿਆਂ ਇੱਕ ‘ਰੈੱਡ-ਕਾਰਨਰ ਨੋਟਿਸ` ਜਾਰੀ ਕੀਤਾ ਗਿਆ ਹੈ।


ਇਹ ਨੋਟਿਸ ਇੱਕ ਤਰ੍ਹਾਂ ਗ੍ਰਿਫ਼ਤਾਰੀ ਦਾ ਕੌਮਾਂਤਰੀ ਵਾਰੰਟ ਹੁੰਦਾ ਹੈ; ਜਿਸ ਵਿੱਚ ਇੰਟਰਪੋਲ ਆਪਣੇ ਮੈਂਬਰ ਦੇਸ਼ਾਂ ਨੂੰ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਜਾਂ ਹਿਰਾਸਤ `ਚ ਲੈਣ ਦੀ ਬੇਨਤੀ ਕਰਦੀ ਹੈ, ਜਿਸ ਵਿਰੁੱਧ ਅਜਿਹਾ ਨੋਟਿਸ ਜਾਰੀ ਕੀਤਾ ਗਿਆ ਹੁੰਦਾ ਹੈ।


ਦਰਅਸਲ, ਪੰਜਾਬ ਪੁਲਿਸ ਹੁਣ ਇਸ ਅਮਰੀਕੀ ਨਾਗਰਿਕ ਗੁਰਪਤਵੰਤ ਸਿੰਘ ਪਨੂੰ ਨੂੰ ਹਵਾਲਗੀ ਸੰਧੀ ਰਾਹੀਂ ਭਾਰਤ ਲਿਆਉਣਾ ਚਾਹੁੰਦੀ ਹੈ ਤੇ ਉਸ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ‘ਰੈੱਡ-ਕਾਰਨਰ ਨੋਟਿਸ` ਪਹਿਲਾਂ ਜਾਰੀ ਹੋਇਆ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।


ਗੁਰਪਤਵੰਤ ਸਿੰਘ ਪਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਵਕਾਲਤ ਪਾਸ ਹੈ ਤੇ ਉਂਝ ਉਹ ਅੰਮ੍ਰਿਤਸਰ ਦਾ ਜੰਮਪਲ ਹੈ ਅਤੇ 1990ਵਿਆਂ ਦੇ ਅਰੰਭ ਤੋਂ ਹੀ ਅਮਰੀਕਾ `ਚ ਰਹਿ ਰਿਹਾ ਹੈ। ਇਸ ਵੇਲੇ ਉਹ ਨਿਊ ਯਾਰਕ ਦੇ ਕੁਈਨਜ਼ ਇਲਾਕੇ `ਚ ਰਹਿੰਦਾ ਹੈ।


ਗੁਰਪਤਵੰਤ ਸਿੰਘ ਪਨੂੰ ਵਿਰੁੱਧ ਇਹ ਕਾਨੂੰਨੀ ਕਾਰਵਾਈ ਹੁਣ ਪੰਜਾਬ ਪੁਲਿਸ, ਸੀਬੀਆਈ ਤੇ ਇੰਟਰਪੋਲ ਮਿਲ ਕੇ ਕਰ ਰਹੇ ਹਨ।


ਪਿਛਲੇ ਮਹੀਨੇ ਪਨੂੰ ਵਿਰੁੱਧ ਮੋਹਾਲੀ ਜਿ਼ਲ੍ਹੇ ਦੇ ਸੋਹਾਣਾ ਪੁਲਿਸ ਥਾਣੇ `ਚ ਦੇਸ਼-ਧਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ ਤੇ ਉਸ ਨੂੰ ਭਗੌੜਾ ਐਲਾਨ ਦਿੱਤਾ ਗਿਆ ਸੀ। ਉਸ `ਤੇ ‘ਭਾਰਤ-ਵਿਰੋਧੀ ਗਤੀਵਿਧੀਆਂ` ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ।


ਇਸ ਤੋਂ ਇਲਾਵਾ ਪਨੂੰ ਵਿਰੁੱਧ ਗੁਰਦਾਸਪੁਰ ਜਿ਼ਲ੍ਹੇ ਦੇ ਬਟਾਲਾ ਵਿੱਚ ਵੀ ਮਾਮਲਾ ਦਰਜ ਹੈ। ਪਿਛਲੇ ਵਰ੍ਹੇ ਅਪ੍ਰੈਲ `ਚ ਦੋ ਕੱਟੜਪ੍ਰਸਤ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਸਨ; ਜਿਨ੍ਹਾਂ ਨੇ ਸ਼ਰਾਬ ਦੇ ਦੋ ਠੇਕੇ ਖੋਲ੍ਹੇ ਹੋਏ ਸਨ ਤੇ ਖੁੱਲ੍ਹ ਕੇ ‘ਰਾਇਸ਼ੁਮਾਰੀ 2020` ਦਾ ਪ੍ਰਚਾਰ ਕਰ ਰਹੇ ਸਨ। ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਦੋਵਾਂ ਦਾ ਮਨ ਗੁਰਪਤਵੰਤ ਪਨੂੰ ਨੇ ਹੀ ਬਦਲਿਆ ਸੀ ਤੇ ਉਹ ਵੱਂਖਵਾਦੀ ਮੁਹਿੰਮ ਨਾਲ ਜਾ ਜੁੜੇ ਸਨ।


ਇਸੇ ਵਰ੍ਹੇ ਸਤੰਬਰ ਮਹੀਨੇ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਕਹਿਣ `ਤੇ ਪਨੂੰ ਦਾ ਟਵਿਟਰ ਅਕਾਊਂਟ ਬੰਦ ਕਰਵਾ ਦਿੱਤਾ ਗਿਆ ਸੀ। ਉਸ ਦੇ ਕੁਝ ਦਿਨਾਂ ਪਿੱਤੋਂ ਉਸ ਦੇ ਫ਼ੇਸਬੁੱਕ ਤੇ ਵ੍ਹਟਸਐਪ ਖਾਤੇ ਵੀ ਬਲਾਕ ਕਰਵਾ ਦਿੱਤੇ ਗਏ ਸਨ। ਇਹ ਸਾਰੀਆਂ ਕਾਰਵਾਈਆਂ ਬੀਤੀ 12 ਅਗਸਤ ਨੂੰ ਪਨੂੰ ਵੱਲੋਂ ਹੀ ਲੰਦਨ (ਇੰਗਲੈਂਡ) ਦੇ ਟ੍ਰਾਫ਼ਲਗਰ ਸਕੁਏਰ `ਚ ‘ਰਾਇਸ਼ੁਮਾਰੀ 2020` ਦੇ ਮੁੱਦੇ `ਤੇ ਇੱਕ ਮੀਟਿੰਗ ਰਖਵਾਏ ਜਾਦ ਤੋਂ ਬਾਅਦ ਹੋਈਆਂ ਸਨ।


ਹੁਣ ਪਨੂੰ ਦੀ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਅਧਿਕਾਰੀਆਂ ਨਾਲ ਨੇੜਤਾ ਦੇ ਵੀ ਸਬੂਤ ਮਿਲੇ ਹਨ। ਹੁਣ ਬੀਤੀ 16 ਦਸੰਬਰ ਨੂੰ ਹੀ ਉਸ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸੱਦਾ ਦਿੱਤਾ ਹੈ ਕਿ ਉਹ ‘ਭਾਰਤ ਦੇ ਕਬਜ਼ੇ `ਚੋਂ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ‘ਰਾਇਸ਼ੁਮਾਰੀ - 2020` ਦੀ ਮੁਹਿੰਮ ਨੂੰ ਆਪਣੀ ਹਮਾਇਤ ਦੇਣ।`


ਪਨੂੰ ਨੇ ਇਮਰਾਨ ਖ਼ਾਨ ਨੂੰ 1971 ਦੀ ਜੰਗ ਦਾ ਚੇਤਾ ਵੀ ਕਰਵਾਇਆ ਹੈ, ਜਦੋਂ ਭਾਰਤੀ ਫ਼ੌਜ ਦੇ ਦਖ਼ਲ ਨਾਲ ਪਾਕਿਸਤਾਨ ਦਾ ਅੰਗ ਬੰਗਲਾਦੇਸ਼ ਉਸ ਤੋਂ ਸਦਾ ਲਈ ਵੱਖ ਹੋ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RCN issued against SFJ s Gurpatwant Pannun