ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖ਼ਰ ਸਮੇਂ ਸਿਰ ਕਿਉਂ ਤਿਆਰ ਨਹੀਂ ਹੋ ਸਕਿਆ ਅੰਮ੍ਰਿਤਸਰ ਜਿ਼ਲ੍ਹਾ ਪ੍ਰਸ਼ਾਸਕੀ ਕੰਪਲੈਕਸ, ਜਾਣੋ...

ਆਖ਼ਰ ਸਮੇਂ ਸਿਰ ਕਿਉਂ ਤਿਆਰ ਨਹੀਂ ਹੋ ਸਕਿਆ ਅੰਮ੍ਰਿਤਸਰ ਜਿ਼ਲ੍ਹਾ ਪ੍ਰਸ਼ਾਸਕੀ ਕੰਪਲੈਕਸ, ਜਾਣੋ...

ਜਿ਼ਲ੍ਹਾ ਪ੍ਰਸ਼ਾਸਕੀ ਕੰਪਲੈਕਸ ਤਿਆਰ ਕੀਤੇ ਜਾਣ ਦਾ ਪ੍ਰੋਜੈਕਟ ਪਿਛਲੇ ਲੰਮੇ ਸਮੇਂ ਤੋਂ ਅਧਵਾਟੇ ਲਟਕ ਰਿਹਾ ਹੈ। ਹੁਣ ਇਸ ਨੂੰ ਤਿਆਰ ਕਰਨ ਦੀ ਦੂਜੀ ਡੈੱਡਲਾਈਨ ਵੀ ਨਿੱਕਲ ਚੁੱਕੀ ਹੈ ਪਰ ਹਾਲੇ ਤੱਕ ਵੀ ਇਹ ਮੁਕੰਮਲ ਨਹੀਂ ਹੋ ਸਕਿਆ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਫ਼ੰਡਾਂ ਦੀ ਘਾਟ ਕਾਰਨ ਹੋ ਰਿਹਾ ਹੈ। ਇਸੇ ਵਿਭਾਗ ਨੇ ਇਸ ਕੰਪਲੈਕਸ ਦੀ ਉਸਾਰੀ ਕਰਨੀ ਹੈ। ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕੰਮ ਦੇ ਹੁਣ ਇਸੇ ਵਰ੍ਹੇ ਦਸੰਬਰ ਤੱਕ ਮੁਕੰਮਲ ਹੋਣ ਦੇ ਆਸਾਰ ਹਨ।


ਇਸ ਤੋਂ ਪਹਿਲਾਂ ਇਹ ਪ੍ਰੋਜੇਕਟ ਜੁਲਾਈ 2016 `ਚ ਮੁਕੰਮਲ ਹੋਣਾ ਸੀ ਪਰ ਉਹ ਡੈੱਡਲਾਈਨ ਫ਼ੰਡਾਂ ਦੀ ਘਾਟ ਕਾਰਨ ਨਿੱਕਲ ਗਈ। ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 2013 `ਚ ਇਸ ਪ੍ਰੋਜੈਕਟ ਦਾ ਉਦਘਾਟਨ ਕੀਤਾ ਸੀ ਤੇ ਤਦ ਇਸ ਦੀ ਲਾਗਤ 74.2 ਕਰੋੜ ਹੋਣ ਦਾ ਅਨੁਮਾਨ ਲਾਇਆ ਗਿਆ ਸੀ ਪਰ ਪਿਛਲੇ ਵਰ੍ਹੇ ਇਸ ਲਾਗਤ ਵਿੱਚ ਸੋਧ ਕਰ ਕੇ ਇਸ ਨੂੰ 98 ਕਰੋੜ ਰੁਪਏ ਕਰ ਦਿੱਤਾ ਗਿਆ ਸੀ। ਲੋਕ ਨਿਰਮਾਣ ਵਿਭਾਗ ਨੂੰ ਇਹ ਸੋਧੀ ਹੋਈ ਰਕਮ ਸੂਬਾ ਸਰਕਾਰ ਤੋਂ ਹਾਲੇ ਤੱਕ ਨਹੀਂ ਮਿਲੀ। ਇਸੇ ਕਾਰਨ ਇਸ ਪ੍ਰੋਜੈਕਟ ਦੀ ਉਸਾਰੀ ਵਿੱਚ ਦੇਰੀ ਦਾ ਦਾਅਵਾ ਕੀਤਾ ਜਾ ਰਿਹਾ ਹੈ।


ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਜੇ.ਐੱਸ. ਸੋਢੀ, ਜਿਨ੍ਹਾਂ ਦੀ ਨਿਗਰਾਨੀ ਹੇਠ ਇਹ ਪ੍ਰੋਜੈਕਟ ਚੱਲ ਰਿਹਾ ਹੈ, ਨੇ ਇਸੇ ਵਰ੍ਹੇ ਜਨਵਰੀ `ਚ ਦਾਅਵਾ ਕੀਤਾ ਸੀ ਕਿ ਇਹ ਪ੍ਰੋਜੈਕਟ ਜੂਨ 2018 ਤੱਕ ਮੁਕੰਮਲ ਹੋ ਜਾਵੇਗਾ ਪਰ ਉਹ ਡੈੱਡਲਾਈਨ ਵੀ ਨਿੱਕਲ ਚੁੱਕੀ ਹੈ।


‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਇੰਜੀਨੀਅਰ ਸੋਢੀ ਨੇ ਦੱਸਿਆ ਕਿ ਿਿੲਮਾਰਤ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਹੁਣ ਇਸ ਨੂੰ ਸਿਰਫ਼ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਵਿੱਤ ਵਿਭਾਗ ਨੂੰ ਇਸ ਕੰਮ ਲਈ 24 ਤੋਂ 25 ਕਰੋੜ ਰੁਪਏ ਹੋਰ ਜਾਰੀ ਕਰਨ ਲਈ ਲਿਖਿਆ ਹੈ। ਆਸ ਕੀਤੀ ਜਾ ਰਹੀ ਹੈ ਕਿ ਇਹ ਫ਼ੰਡ ਛੇਤੀ ਹੀ ਜਾਰੀ ਕਰ ਦਿੱਤੇ ਜਾਣਗੇ ਤੇ ਇਹ ਪ੍ਰੋਜੈਕਟ ਦਸੰਬਰ 2018 ਤੱਕ ਮੁਕੰਮਲ ਹੋ ਜਾਵੇਗਾ।


ਜਿ਼ਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੀ ਅਣਹੋਂਦ ਕਾਰਨ ਜਿ਼ਲ੍ਹਾ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਬਹੁਤ ਜਿ਼ਆਦਾ ਅੋਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਨੂੰ ਹੀ ਨਹੀਂ, ਸਗੋਂ ਆਮ ਜਨਤਾ ਵੀ ਮੁਸ਼ਕਿਲਾਂ `ਚ ਹੈ। ਪੁਲਿਸ ਵਿਭਾਗ ਵਧੇਰੇ ਔਖਾ ਹੈ ਕਿਉਂਕਿ ਉਸ ਦੇ ਅਧਿਕਾਰੀਆਂ ਨੂੰ ਆਰਜ਼ੀ ਦਫ਼ਤਰਾਂ `ਚੋਂ ਆਪਣਾ ਕੰਮ ਚਲਾਉਣਾ ਪੈ ਰਿਹਾ ਹੈ।


ਨਵੇਂ ਪ੍ਰਸ਼ਾਸਕੀ ਕੰਪਲੈਕਸ ਵਿੱਚ ਸਿਵਲ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਦੋਵਾਂ ਲਈ ਨਵੇਂ ਦਫ਼ਤਰ ਹੋਣਗੇ। ਇਸ ਦਾ ਰਕਬਾ 3.85 ਲੱਖ ਵਰਗ ਫ਼ੁੱਟ ਹੋਵੇਗਾ। ਪੁਲਿਸ ਪ੍ਰਸ਼ਾਸਨ ਦੀ ਇਮਾਰਤ `ਚ ਇੱਕ ਬੇਸਮੈਂਟ, ਜ਼ਮੀਨੀ ਮੰਜਿ਼ਲ ਤੇ ਚਾਰ ਹੋਰ ਮੰਜਿ਼ਲਾਂ ਹੋਣਗੀਆਂ। ਸਿਵਲ ਪ੍ਰਸ਼ਾਸਨ ਦਾ ਢਾਂਚਾ ਵੀ ਬਿਲਕੁਲ ਅਜਿਹਾ ਹੋਵੇਗਾ। ਇਸ ਵਿੱਚ ਆਮ ਲੋਕਾਂ ਲਈ ਉਡੀਕ ਕਰਨ ਵਾਲੀ ਥਾਂ, ਜ਼ਮੀਨਦੋਜ਼ ਪਾਰਕਿੰਗ, ਰਿਕਾਰਡ ਰੱਖਣ ਲਈ ਕਮਰੇ, ਐਲੀਵੇਟਰਾਂ ਦੇ ਨਾਲ-ਨਾਲ ਆਮ ਲੋਕਾਂ ਤੇ ਮੁਲਾਜ਼ਮਾਂ ਦੀ ਸਹੂਲਤ ਲਈ ਸਭ ਕੁਝ ਹੋਵੇਗਾ।


ਇਸ ਇਮਾਰਤ ਨੂੰ ਵਿਰਾਸਤੀ ਦਿੱਖ ਪ੍ਰਦਾਨ ਕੀਤੀ ਜਾ ਰਹੀ ਹੈ ਤੇ ਇਹ ਇਸ ਪਵਿੱਤਰ ਨਗਰੀ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:reason of delay in amritsar district administrative complex