ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਦਲਕਿਆਂ ਨੂੰ ਦਿੱਲੀ ਚੋਣਾਂ ’ਚ ਟੱਕਰ ਦੇਣ ਲਈ ਤਿਆਰ ਬਾਗ਼ੀ ਟਕਸਾਲੀ ਅਕਾਲੀ

ਬਾਦਲਕਿਆਂ ਨੂੰ ਦਿੱਲੀ ਚੋਣਾਂ ’ਚ ਟੱਕਰ ਦੇਣ ਲਈ ਤਿਆਰ ਬਾਗ਼ੀ ਟਕਸਾਲੀ ਅਕਾਲੀ

ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਬਾਦਲਕਿਆਂ ਨੂੰ ਸਖ਼ਤ ਟੱਕਰ ਦੇਣ ਲਈ ਹੁਣ ਬਾਗ਼ੀ ਟਕਸਾਲੀ ਅਕਾਲੀ ਆਗੂ ਇਸ ਵੇਲੇ ਪੂਰੀ ਤਰ੍ਹਾਂ ਤਿਆਰ ਹਨ। ਇਹ ਆਗੂ ਕੱਲ੍ਹ ਇਸੇ ਲਈ ਕੱਲ੍ਹ ਦਿੱਲੀ ’ਚ ਮਿਲੇ। ਇਹ ਆਗੂ ਹੁਣ ਇੱਕ ਨਵੀਂ ਜੱਥੇਬੰਦੀ ਕਾਇਮ ਕਰਨਾ ਚਾਹੁੰਦੇ ਹਨ, ਜੋ ਸਮੂਹ ਪੰਜਾਬੀਆਂ ਦੀ ਸਹੀ ਤਰੀਕੇ ਨੁਮਾਇੰਦਗੀ ਕਰ ਸਕੇ।

 

 

ਇਨ੍ਹਾਂ ਆਗੂਆਂ ਦਾ ਮੰਨਣਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬੀ ਭਾਈਚਾਰਾ ਜ਼ਰੂਰ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਵਿਰੁੱਧ ਵੋਟ ਪਾਵੇਗਾ ਤੇ ਉਹ ਚੋਣ ਨਤੀਜਿਆਂ ਦੌਰਾਨ ਧੂੜ ਚੱਟਦੇ ਵਿਖਾਈ ਦੇਣਗੇ। ਕੱਲ੍ਹ ਦੀ ਮੀਟਿੰਗ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ, ਰਾਜ ਸਭਾ ਦੇ ਐੱਮਪੀ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮਟੀ ਦੇ ਦੋ ਸਾਬਕਾ ਪ੍ਰਧਾਨ ਭਰਾਵਾਂ ਪਰਮਜੀਤ ਸਿੰਘ ਸਰਨਾ ਤੇ ਉਨ੍ਹਾਂ ਦੇ ਭਰਾ ਹਰਵਿੰਦਰ ਸਿੰਘ ਸਰਨਾ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਮੁਖੀ ਰਣਜੀਤ ਸਿੰਘ ਬ੍ਰਹਮਪੁਰਾ ਤੇ ਉਨ੍ਹਾਂ ਦੇ ਪੁੱਤਰ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਤੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਸੰਬੋਧਨ ਕੀਤਾ।

 

 

ਇਹ ਸਾਰੇ ਆਗੂ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦੇ ਮੈਂਬਰ ਰਹੇ ਹਨ। ਸ੍ਰੀ ਬ੍ਰਹਮਪੁਰਾ ਤੇ ਸ੍ਰੀ ਸੇਖਵਾਂ ਨਾਲ ਸਾਲ 2018 ਦੌਰਾਨ ਸਾਬਕਾ ਸੰਸਦ ਮੈਂਬਰ ਸ੍ਰੀ ਰਤਨ ਸਿੰਘ ਅਜਨਾਲਾ ਨੂੰ ਵੀ ਸ਼੍ਰੋਮਣੀ ਅਕਾਲੀ ਦਲ ’ਚੋਂ ਕੱਢਿਆ ਗਿਆ ਸੀ ਪਰ ਕੱਲ੍ਹ ਦੀ ਮੀਟਿੰਗ ਵਿੱਚ ਉਹ ਸ਼ਾਮਲ ਨਹੀਂ ਹੋਏ। ਉਂਝ ਕੱਲ੍ਹ ਦੀ ਮੀਟਿੰਗ ਵਿੱਚ ਸਿੱਖ ਪ੍ਰਚਾਰਕ ਸ੍ਰੀ ਬਲਜੀਤ ਸਿੰਘ ਦਾਦੂਵਾਲ ਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਵੀ ਮੌਜੂਦ ਸਨ।

 

 

ਇਨ੍ਹਾਂ ਸਾਰੇ ਆਗੂਆਂ ਨੇ ਆਪਣੇ ਗੁੱਟ ਨੂੰ ਅਸਲੀ ਅਕਾਲੀ ਦਲ ਕਰਾਰ ਦਿੱਤਾ ਤੇ ਆਪਣੀ ਜੱਥੇਬੰਦੀ ਦਾ ਪ੍ਰਧਾਨ ਚੁਣਨ ਲਈ ਮਤਾ ਵੀ ਪਾਸ ਕੀਤਾ। ਇਨ੍ਹਾਂ ਸਾਰੇ ਆਗੂਆਂ ਨੇ ਸੰਕਲਪ ਲਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਤੋਂ ਛੇਤੀ ਹੀ ਸਿਆਸੀ ਕਬਜ਼ਾ ਖ਼ਤਮ ਕੀਤਾ ਜਾਵੇਗਾ।

 

 

ਸ੍ਰੀ ਸੁਖਦੇਵ ਸਿੰਘ ਢੀਂਡਸਾ (ਜਿਨ੍ਹਾਂ ਨੂੰ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ’ਚੋਂ ਮੁਅੱਤਲ ਕੀਤਾ ਗਿਆ ਹੈ) ਨੇ ਅਜਿਹੇ ਮਤੇ ਪੇਸ਼ ਕਰਦਿਆਂ ਕਿਹਾ ਕਿ ਇੰਝ ਪਾਰਟੀ ਇੱਕੋ ਪਰਿਵਾਰ ਦੇ ਹੱਥਾਂ ਵਿੱਚ ਜਾਣ ਤੋਂ ਬਚੇਗੀ। ਸ੍ਰੀ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਉਹ ਅਜਿਹੇ ਸਮਾਰੋਹ ਰੱਖਣਗੇ, ਜਿਨ੍ਹਾਂ ਵਿੱਚ ਅਕਾਲੀ ਦਲ ਦੀਆਂ ਪਿਛਲੇ 100 ਸਾਲਾਂ ਦੀਆਂ ਪ੍ਰਾਪਤੀਆਂ ਉਜਾਗਰ ਕੀਤੀਆਂ ਜਾਣਗੀਆਂ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rebel Taksali Akalis ready to confront Badals during Delhi Elections