ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CCL ਬਾਰੇ ਮੁਲਾਜ਼ਮਾਂ ਲਈ ਪੰਜਾਬ ਯੂਨੀਵਰਸਿਟੀ ਨੂੰ ਸਿਫ਼ਾਰਸ਼ਾਂ

CCL ਬਾਰੇ ਮੁਲਾਜ਼ਮਾਂ ਲਈ ਪੰਜਾਬ ਯੂਨੀਵਰਸਿਟੀ ਨੂੰ ਸਿਫ਼ਾਰਸ਼ਾਂ

ਪੰਜਾਬ ਯੂਨੀਵਰਸਿਟੀ ਉਸ ਉੱਪ–ਕਮੇਟੀ ਦੀਆਂ ਸਿਫ਼ਾਰਸ਼ਾਂ ’ਤੇ ਗ਼ੌਰ ਕਰੇਗੀ, ਜਿਸ ਨੇ ‘ਬਾਲ ਸੰਭਾਲ ਛੁੱਟੀ’ (CCL – ਚਾਈਲਡ ਕੇਅਰ ਲੀਵ) ਲਾਗੂ ਕਰਨ ਵਿੱਚ ’ਵਰਸਿਟੀ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਕੁਝ ਹੱਲ ਸੁਝਾਏ ਹਨ। ਉੱਪ–ਕਮੇਟੀ ਨੇ ਸਿਫ਼ਾਰਸ਼ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ‘ਬਾਲ ਸੰਭਾਲ ਛੁੱਟੀ’ ਨੂੰ ਪੰਜਾਬ ਯੂਨੀਵਰਸਿਟੀ ਦੇ ਮੁਲਾਜ਼ਮਾਂ ਲਈ ਵੀ ਇੰਨ੍ਹ–ਬਿੰਨ੍ਹ ਲਾਗੂ ਕੀਤਾ ਜਾਵੇ।

 

 

ਇਸ ਤੋਂ ਪਹਿਲਾਂ ਵਾਈਸ–ਚਾਂਸਲਰ ਵੱਲੋਂ ਗਠਤ ਇੱਕ ਕਮੇਟੀ ਨੇ ‘ਬਾਲ ਸੰਭਾਲ ਛੁੱਟੀ’ ਬਾਰੇ ਇੱਕ ਨੀਤੀ ਤਿਆਰ ਕੀਤੀ ਸੀ। ਉਸ ਕਮੇਟੀ ਨੇ ਇਹ ਵੀ ਕਿਹਾ ਸੀ ਕਿ ਬੱਚਿਆਂ ਦੀ ਦੇਖਭਾਲ ਲਈ ਛੁੱਟੀ ਮਰਦ ਤੇ ਔਰਤ ਦੋਵਾਂ ਨੂੰ ਦਿੱਤੀ ਜਾਣੀ ਚਾਹੀਦੀ ਸੀ। ਇਸ ਨੂੰ ਸਿੰਡੀਕੇਟ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਸੀ ਕਿਉਂਕਿ ਇਹ ਪੰਜਾਬ ਸਰਕਾਰ ਦੀ ਨੀਤੀ ਮੁਤਾਬਕ ਨਹੀਂ ਸੀ।

 

 

ਪੰਜਾਬ ਯੂਨੀਵਰਸਿਟੀ ਟੀਚਰਜ਼’ ਐਸੋਸੀਏਸ਼ਨ (PUTA) ਦੇ ਪ੍ਰਧਾਨ ਰਾਜੇਸ਼ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨੀਤੀ ਵਿੱਚ ਇਹ ‘ਬਾਲ ਸੰਭਾਲ ਛੁੱਟੀ’ ਲੈਣ ਦੀ ਇਜਾਜ਼ਤ ਸਿਰਫ਼ ਔਰਤਾਂ ਨੂੰ ਹੀ ਦਿੱਤੀ ਜਾਂਦੀ ਹੈ। ਕਮੇਟੀ ਨੇ ਸਿਫ਼ਾਰਸ਼ ਕੀਤੀ ਹੈ ਕਿ ਜਿਹੜਾ ਮੁਲਾਜ਼ਮ ਇਹ ਛੁੱਟੀ ਲੈਣੀ ਚਾਹੁੰਦਾ ਹੈ, ਉਸ ਨੂੰ ਇਹ ਛੁੱਟੀ ਲੈਣ ਦੇ ਦਿਨ ਤੋਂ 45 ਦਿਨ ਪਹਿਲਾਂ ਇਸ ਬਾਰੇ ਸੂਚਿਤ ਕਰਨਾ ਹੋਵੇਗਾ।

 

 

ਕੁਝ ਮਾਮਲਿਆਂ ’ਚ ਕਈ ਵਾਰ ਛੁੱਟੀ ਦਾ ਦਿਨ ਹੀ ਤੈਅ ਨਹੀਂ ਹੁੰਦਾ – ਜਿਵੇਂ ਬੱਚੇ ਦੀ ਪ੍ਰੀਖਿਆ ਤੋਂ ਸਿਰਫ਼ 20 ਕੁ ਦਿਨ ਪਹਿਲਾਂ ਹੀ ਡੇਟ–ਸ਼ੀਟ ਜਾਰੀ ਹੁੰਦੀ ਹੈ; ਤਦ ਔਖਾ ਹੋ ਜਾਂਦਾ ਸੀ। ਕਮੇਟੀ ਨੇ ਇਹ ਵੀ ਸਿਫ਼ਾਰਸ਼ ਕੀਤੀ ਹੈ ਕਿ ਆਪਣੇ ਬੱਚੇ ਦੀ ਦੇਖਭਾਲ ਲਈ ਯੂਨੀਵਰਸਿਟੀ ਮੁਲਾਜ਼ਮ ਨੂੰ 10 ਦਿਨ ਪਹਿਲਾਂ ਮੈਡੀਕਲ ਆਧਾਰ/ਪ੍ਰੀਖਿਆ ਜਾਂ ਕਿਸੇ ਹੋਰ ਤਰ੍ਹਾਂ ਦੀ ਹੰਗਾਮੀ ਸਥਿਤੀ ਬਾਰੇ ਦਸਤਾਵੇਜ਼ੀ ਸਬੂਤ ਪੇਸ਼ ਕਰਨਾ ਹੋਵੇਗਾ।

 

 

ਇਮਤਿਹਾਨਾਂ ਦੀ ਤਿਆਰੀ ਲਈ 15 ਦਿਨਾਂ ਤੱਕ ਦੀ ਛੁੱਟੀ ਮਨਜ਼ੂਰ ਹੋ ਸਕੇਗੀ। ਇੰਝ ਹੀ ਬੀਮਾਰੀ ਤੋਂ ਬਾਅਦ ਬੱਚੇ ਦੇ ਠੀਕ ਹੋਣ ਲਈ 10 ਦਿਨਾਂ ਦੀ ਛੁੱਟੀ ਲਈ ਜਾ ਸਕੇਗੀ। ਜੇ ਮੈਡੀਕਲ ਸਰਟੀਫ਼ਿਕੇਟ ਦਿੱਤਾ ਜਾਂਦਾ ਹੈ, ਤਾਂ ਅਜਿਹੀ ਛੁੱਟੀ ਸੱਤ ਦਿਨਾਂ ਲਈ ਮਨਜ਼ੂਰ ਕਰਨ ਜਿਹੀਆਂ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Recommendations about CCL for PU employees