ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ-ਪਾਕਿ ਸਰਹੱਦ `ਤੇ ਇਸ ਵਰ੍ਹੇ ਫੜੀ ਰਿਕਾਰਡਤੋੜ ਹੈਰੋਇਨ: ਬੀਐੱਸਐੱਫ਼

ਭਾਰਤ-ਪਾਕਿ ਸਰਹੱਦ `ਤੇ ਇਸ ਵਰ੍ਹੇ ਫੜੀ ਰਿਕਾਰਡਤੋੜ ਹੈਰੋਇਨ: ਬੀਐੱਸਐੱਫ਼

ਭਾਰਤ-ਪਾਕਿਸਤਾਨ ਸਰਹੱਦ ਤੋਂ ਇਸ ਵਰ੍ਹੇ ਭਾਰੀ ਮਾਤਰਾ `ਚ ਹੈਰੋਇਨ ਫੜੀ ਗਈ ਹੈ। ਇਸ ਦੇ ਦੋ ਵੱਡੇ ਕਾਰਨ ਇਹ ਹਨ ਕਿ ਇੱਕ ਤਾਂ ਸੀਮਾ ਸੁਰੱਖਿਆ ਬਲ (ਬੀਐੱਸਐੱਫ਼) ਨੇ ਸਰਹੱਦ `ਤੇ ਚੌਕਸੀ ਬਹੁਤ ਜਿ਼ਆਦਾ ਵਧਾ ਦਿੱਤੀ ਹੈ ਤੇ ਦੂਜੇ ਅਫ਼ਗ਼ਾਨਿਸਤਾਨ `ਚ ਹੁਣ ਹੈਰੋਇਨ ਪਹਿਲਾਂ ਨਾਲੋਂ ਵੱਧ ਪੈਦਾ ਕੀਤੀ ਜਾਣ ਲੱਗੀ ਹੈ। ਇਹ ਪ੍ਰਗਟਾਵਾ ਅੱਜ ਬੀਐੱਸਐੱਫ਼ ਦੇ ਡਾਇਰੈਕਟਰ ਜਨਰਲ ਕੇਕੇ ਸ਼ਰਮਾ ਨੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ।


ਸ੍ਰੀ ਸ਼ਰਮਾ ਨੇ ਦੱਸਿਆ ਕਿ ਬੀਤੀ 13 ਅਗਸਤ ਤੱਕ ਬੀਐੱਸਐੱਫ਼ ਨੇ 168 ਕਿਲੋਗ੍ਰਾਮ ਹੈਰੋਇਨ ਫੜ ਲਈ ਸੀ, ਜੋ 26 ਕਿਲੋਗ੍ਰਾਮ ਪ੍ਰਤੀ ਮਹੀਨਾ ਬੈਠਦੀ ਹੈ। ਪਿਛਲੇ ਵਰ੍ਹੇ 2017 ਦੌਰਾਨ ਬੀਐੱਸਐੱਫ਼ ਨੇ 279 ਕਿਲੋਗ੍ਰਾਮ ਹੈਰੋਇਨ ਫੜੀ ਸੀ, ਜੋ 23 ਕਿਲੋਗ੍ਰਾਮ ਪ੍ਰਤੀ ਮਹੀਨਾ ਬੈਠਦੀ ਹੈ। ਉਸ ਤੋਂ ਪਿਛਲੇ ਵਰ੍ਹੇ 2016 ਦੌਰਾਨ 230 ਕਿਲੋਗ੍ਰਾਮ ਹੈਰੋਇਨ ਫੜੀ ਗਈ ਸੀ, ਜੋ 19 ਕਿਲੋਗ੍ਰਾਮ ਪ੍ਰਤੀ ਮਹੀਨਾ ਬਣਦੀ ਹੈ।


ਪੱਤਰਕਾਰਾਂ ਵੱਲੋਂ ਪੁੱਛੇ ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀ ਸ਼ਰਮਾ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਦੇ ਇੰਝ ਫੜੇ ਜਾਣ ਤੋਂ ਸਪੱਸ਼ਟ ਹੈ ਕਿ ਬੀਐੱਸਐੱਫ਼ ਦੀ ਸੁਰੱਖਿਆ ਚੌਕਸੀ ਬਹੁਤ ਜਿ਼ਆਦਾ ਵਧ ਗਈ ਹੈ। ਸ੍ਰੀ ਸ਼ਰਮਾ ਅਟਾਰੀ-ਵਾਹਗਾ ਸਰਹੱਦ `ਤੇ 72ਵੇਂ ਆਜ਼ਾਦੀ ਦਿਹਾੜੇ ਮੌਕੇ ਬੀਟਿੰਗ ਰੀਟ੍ਰੀਟ ਰਸਮ ਵਿੱਚ ਭਾਗ ਲੈਣ ਪਿੱਛੋਂ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ।


ਸ੍ਰੀ ਸ਼ਰਮਾ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਰੋਕਣ ਲਈ ਪੰਜਾਬ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ `ਤੇ ਬੀਐੱਸਐੱਫ਼ ਦੀਆਂ ਪੰਜ ਨਵੀਂਆਂ ਬਟਾਲੀਅਨਾਂ ਤਾਇਨਾਤ ਕੀਤੀਆਂ ਗਈਆਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:record heroin seized on indo pak border says BSF