ਰਿਜ਼ਰਵ ਬੈਂਕ ਆਫ ਇੰਡੀਆ ਦੇ ਚੰਡੀਗੜ੍ਹ ਦੇ ਰੀਜਨਲ ਡਾਇਰੈਕਟਰ ਜਯੋਤੀ ਕੁਮਾਰ ਪਾਂਡੇ ਨੇ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸ਼ਿਸ਼ਟਾਚਾਰ ਮਿਲਣੀ ਦੌਰਾਨ ਬੈਂਕਾਂ ਦੀ ਸੂਬਾ ਪੱਧਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਦਾ ਸੱਦਾ ਦਿੱਤਾ।
ਆਰ.ਬੀ.ਆਈ. ਦੀ ਈ-ਕੁਬੇਰ ਪ੍ਰਣਾਲੀ ਕਾਰਗਰ ਅਤੇ ਪ੍ਰਭਾਵੀ ਲਾਗਤ ਹੋਣ ਕਰਕੇ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਸਰਕਾਰੀ ਅਦਾਇਗੀਆਂ ਅਤੇ ਵਸੂਲੀਆਂ ਦਾ ਇਸ ਪ੍ਰਣਾਲੀ ਨਾਲ ਸੁਮੇਲ ਕਰਨ ਦੇ ਹੁਕਮ ਦਿੱਤੇ।
ਇਸ ਮੌਕੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਆਰ.ਬੀ.ਆਈ. ਚੰਡੀਗੜ੍ਹ ਦੇ ਜਨਰਲ ਮੈਨੇਜਰ ਆਰ.ਕੇ. ਤ੍ਰਿਪਾਠੀ ਅਤੇ ਡੀ.ਪੀ. ਪਾਂਡੇ ਵੀ ਹਾਜ਼ਰ ਸਨ।