ਅਗਲੀ ਕਹਾਣੀ

ਕੋਰੋਨਾ ਵਾਇਰਸ ਕਾਰਨ ਭਲਕ ਤੋਂ ਬੰਦ ਹੋ ਜਾਵੇਗੀ ਕਰਤਾਰਪੁਰ ਸਾਹਿਬ ਲਈ ਰਜਿਸਟ੍ਰੇਸ਼ਨ

ਕੋਰੋਨਾ ਵਾਇਰਸ ਕਾਰਨ ਭਲਕ ਤੋਂ ਬੰਦ ਹੋ ਜਾਵੇਗੀ ਕਰਤਾਰਪੁਰ ਸਾਹਿਬ ਲਈ ਰਜਿਸਟ੍ਰੇਸ਼ਨ

ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਦੇ ਵੱਖੋ–ਵੱਖਰੇ ਸੂਬਿਆਂ ’ਚ ਸਕੂਲ, ਕਾਲਜ, ਸਿਨੇਮਾ ਘਰ, ਜਿੰਮ ਤੇ ਹੋਰ ਕਈ ਜਨਤਕ ਸਥਾਨ ਬੰਦ ਕਰ ਦਿੱਤੇ ਗਏ ਹਨ। ਭੀੜ–ਭੜੱਕੇ ਵਾਲੇ ਇਲਾਕਿਆਂ ’ਚ ਲੋਕਾਂ ਨੂੰ ਨਾ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ। ਹੁਣ ਕੋਰੋਨਾ ਦਾ ਅਸਰ ਕਰਤਾਰਪੁਰ ਸਾਹਿਬ ਜਾਣ ਵਾਲੇ ਤੀਰਥ–ਯਾਤਰੀਆਂ ਉੱਤੇ ਵੀ ਪਿਆ ਹੈ।

 

 

ਟੀਵੀ ਚੈਨਲ ‘ਨਿਊਜ਼ ਨੇਸ਼ਨ’ ਮੁਤਾਬਕ ਕੋਰੋਨਾ ਦੇ ਅਸਰ ਨੂੰ ਵੇਖਦਿਆਂ ਭਾਰਤ ਦੇ ਗ੍ਰਹਿ ਮੰਤਰਾਲੇ ਨੇ 16 ਮਾਰਚ ਤੋਂ ਕਰਤਾਰਪੁਰ ਸਾਹਿਬ ਦੀ ਯਾਤਰਾ ਉੱਤੇ ਅਗਲੇ ਹੁਕਮ ਤੱਕ ਰੋਕ ਲਾ ਦਿੱਤੀ ਹੈ। ਇਸ ਖ਼ਬਰ ਦੀ ਹੁਣ ਸਰਕਾਰੀ ਤੌਰ ਉੱਤੇ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

 

 

ਇੱਥੇ ਵਰਨਣਯੋਗ ਹੈ ਕਿ ਪਿਛਲੇ ਸਾਲ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਕੀਤਾ ਗਿਆ ਸੀ।

 

 

ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਤੋਂ ਬਾਅਦ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ’ਚ ਸਥਿਤ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ਦੇ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਸੁਖਾਲ਼ੇ ਹੋ ਗਏ ਹਨ। ਇਸ ਲਾਂਘੇ ਰਾਹੀਂ ਭਾਰਤ ਦੇ ਸਿੱਖ ਤੀਰਥ–ਯਾਤਰੀ ਬਿਨਾ ਵੀਜ਼ਾ ਦੇ ਸਿਰਫ਼ ਪਰਮਿਟ ਲੈ ਕੇ ਕਰਤਾਰਪੁਰ ਸਾਹਿਬ ਜਾ ਸਕਦੇ ਹਨ।

 

 

ਗੁਰਦੁਆਰਾ ਦਰਬਾਰ ਸਾਹਿਬ ਦੀ ਸਥਾਪਨਾ 1522 ’ਚ ਸਿੱਖ ਪੰਥ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ।

 

 

ਕਰਤਾਪੁਰ ਸਾਹਿਬ ਉਹ ਥਾਂ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਲੇ 18 ਸਾਲ ਬਿਤਾਏ ਸਨ ਤੇ ਆਪਣੇ ਪੈਰੋਕਾਰਾਂ ਨੂੰ ਇੱਕਜੁਟ ਕੀਤਾ ਸੀ। ਗੁਰੂ ਜੀ ਇੱਥੇ ਹੀ ਜੋਤਿ–ਜੋਤ ਸਮਾਏ ਸਨ।

 

 

ਗੁਰਦੁਆਰਾ ਦਰਬਾਰ ਸਾਹਿਬ ’ਚ ਸ਼ਕਰਗੜ੍ਹ ਤਹਿਸੀਲ ਦੇ ਕੋਟੀ ਪਿੰਡ ’ਚ ਰਾਵੀ ਨਦੀ ਦੇ ਪੱਛਮ ’ਚ ਸਥਿਤ ਹੈ। ਇਹ ਗੁਰੂ ਘਰ ਚਿੱਟੇ ਰੰਗ ਦੇ ਪੱਥਰਾਂ ਨਾਲ ਬਣਿਆ ਹੈ; ਜੋ ਵੇਖਣ ਨੂੰ ਬਹੁਤ ਹੀ ਸੋਹਣਾ ਲੱਗਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Registration for Kartarpur Sahib shall be closed tomorrow due to Corona Virus