ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UGC NET ਲਈ ਰਜਿਸਟ੍ਰੇਸ਼ਨ ਹੋ ਗਈ ਸ਼ੁਰੂ

UGC NET ਲਈ ਰਜਿਸਟ੍ਰੇਸ਼ਨ ਹੋ ਗਈ ਸ਼ੁਰੂ

ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ UGC NET (ਨੈਸ਼ਨਲ ਇਲਿਜੀਬਿਲਿਟੀ ਟੈਸਟ) ਦੀ ਦਸੰਬਰ ਵਿੱਚ ਹੋਣ ਵਾਲੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ।

 

 

ਇਸ ਪ੍ਰੀਖਿਆ ਰਾਹੀਂ ਜੂਨੀਅਰ ਰੀਸਰਚ ਫ਼ੈਲੋਸ਼ਿਪ (JRF) ਅਤੇ ਅਸਿਸਟੈਂਟ ਪ੍ਰੋਫ਼ੈਸਰ ਲਈ ਸਿਲੈਕਸ਼ਨ ਹੁੰਦੀ ਹੈ। ਆੱਨਲਾਈਨ ਅਰਜ਼ੀ ਦੇਣ ਲਈ NTA ਦੀ ਵੈੱਬਸਾਈਟ ntanet.nic ਉੱਤੇ ਜਾਓ। ਉੱਥੇ ਫ਼ਾਰਮ ਭਰਨ ਦਾ ਆੱਪਸ਼ਨ ਬਲਿੰਕ ਕਰਦਾ (ਟਿਮਟਿਮਾਉਂਦਾ) ਦਿਸੇਗਾ।

 

 

ਅਰਜ਼ੀਆਂ ਦੇਣ ਦੀ ਆਖ਼ਰੀ ਤਰੀਕ 9 ਅਕਤੂਬਰ, 2019 ਹੈ। ਵਿਦਿਆਰਥੀ 9 ਨਵੰਬਰ ਨੂੰ ਐਡਮਿਟ ਕਾਰਡ ਡਾਊਨਲੋਡ ਕਰ ਸਕਣਗੇ। ਪ੍ਰੀਖਿਆ ਦਸੰਬਰ ਮਹੀਨੇ 2 ਤੋਂ 6 ਤਰੀਕ ਦੇ ਵਿਚਕਾਰ ਹੋਵੇਗੀ।  31 ਦਸੰਬਰ ਨੂੰ ਨਤੀਜੇ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ।

 

 

NET ਦੀ ਪ੍ਰੀਖਿਆ ਵਿੱਚ ਦੋ ਪੇਪਰ ਹੁੰਦੇ ਹਨ। ਪੇਪਰ ਵਨ 100 ਨੰਬਰ ਦਾ ਹੁੰਦਾ ਹੈ; ਜਿਸ ਵਿੱਚ 50 ਸੁਆਲ ਪੁੱਛੇ ਜਾਂਦੇ ਹਨ। ਇਸ ਪ੍ਰੀਖਿਆ ਦੀ ਮਿਆਦ ਇੱਕ ਘੰਟੇ ਦੀ ਹੁੰਦੀ ਹੈ ਅਤੇ ਇਹ ਦੋ ਸ਼ਿਫ਼ਟਾਂ ਵਿੱਚ ਹੁੰਦੀ ਹੈ। ਦੂਜਾ ਪੇਪਰ 200 ਨੰਬਰ ਦਾ ਹੁੰਦਾ ਹੈ; ਇਸ ਵਿੱਚ 100 ਸੁਆਲ ਪੁੱਛੇ ਜਾਂਦੇ ਹਨ। ਇਹ ਪ੍ਰੀਖਿਆ ਦੋ ਘੰਟਿਆਂ ਦੀ ਹੁੰਦੀ ਹੈ। ਇਹ ਪ੍ਰੀਖਿਆ ਵੀ ਦੋ ਸ਼ਿਫ਼ਟਾਂ ਵਿੱਚ ਹੁੰਦੀ ਹੈ।

 

 

ਆਮ (ਜਨਰਲ) ਵਰਗ ਲਈ ਐਪਲੀਕੇਸ਼ਨ ਫ਼ੀਸ 1,000 ਰੁਪਏ ਹੈ। ਓਬੀਸੀ ਲਈ ਇਹ ਫ਼ੀਸ 500 ਰੁਪਏ ਅਤੇ SC/ST/PwD/ਟ੍ਰਾਂਸਜੈਂਡਰ ਲਈ ਰਜਿਸਟ੍ਰੇਸ਼ਨ ਫ਼ੀਸ 250 ਰੁਪਏ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Registration for UGC NET commences