ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਰੇਲ ਹਾਦਸਾ : ਮਦਦ ਦੇ ਨਾਂ `ਤੇ ਲੁੱਟੇ ਮੋਬਾਇਲ ਤੇ ਪਰਸ

ਅੰਮ੍ਰਿਤਸਰ ਰੇਲ ਹਾਦਸਾ : ਮਦਦ ਦੇ ਨਾਂ `ਤੇ ਲੁੱਟੇ ਮੋਬਾਇਲ ਤੇ ਪਰਸ

ਅੰਮ੍ਰਿਤਸਰ `ਚ ਵਾਪਰੇ ਹਾਦਸੇ `ਚ 5 ਦਰਜਨ ਲੋਕਾਂ ਦੇ ਮਰਨ ਨਾਲ ਕਈ ਘਰਾਂ ਦੇ ਚੁਰਾਗ ਬੁੱਝ ਗਏ। ਮਰਨ ਵਾਲੇ ਸਾਰੇ ਲੋਕਾਂ ਦੀ ਅਜੇ ਪਹਿਚਾਣ ਵੀ ਨਹੀਂ ਹੋ ਸ਼ਕੀ। ਉਥੇ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਹਾਦਸੇ `ਚ ਮਰਨ ਵਾਲੇ ਲੋਕਾਂ ਦੇ ਪਰਿਵਾਰਕ ਮੈਂਬਰ ਜਦੋਂ ਆਪਣਿਆਂ ਦੀ ਭਾਲ ਕਰ ਰਹੇ ਹਨ, ਤਾਂ ਮਰਨ ਵਾਲਿਆਂ ਦਾ ਕੀਮਤੀ ਸਾਮਾਨ ਗਾਇਬ ਹੈ। ਉਥੇ ਕਈਆਂ ਨੇ ਜ਼ਖਮੀਆਂ ਦੀ ਮਦਦ ਦੇ ਨਾਮ `ਤੇ ਮੋਬਾਇਲ ਅਤੇ ਪਰਸ ਚੋਰੀ ਕਰ ਲਏ।


ਇਸ ਹਾਦਸੇ `ਚ ਮਰਨ ਵਾਲੇ ਲੋਕਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਮ੍ਰਿਤਕ ਦੀ ਲਾਸ਼ ਦਿੱਤੀ ਗਈ ਤਾਂ ਗਹਿਣੇ, ਮੋਬਾਇਲ ਫੋਨ ਜਾਂ ਉਸਦਾ ਪਰਸ ਗੁੰਮ ਸੀ। 


ਹਾਦਸੇ `ਚ ਮਰਨ ਵਾਲੇ 17 ਸਾਲਾ ਵਾਸੂ ਦੀ ਮਾਂ ਜੋਤੀ ਕੁਮਾਰੀ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਪ੍ਰੋਗਰਾਮ ਦੇ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਇਸ ਹਾਦਸੇ `ਚ ਮੈਂ ਆਪਣਾ ਬੇਟਾ ਗੁਆ ਦਿੱਤਾ। ਮੈਨੂੰ ਬੇਟਾ ਦੀ ਲਾਸ਼ ਸਿਵਿਲ ਹਸਪਤਾਲ `ਚੋਂ ਮਿਲੀ, ਪ੍ਰੰਤੂ ਉਸਦਾ 20 ਹਜ਼ਾਰ ਰੁਪਏ ਦਾ ਮੋਬਾਇਲ, ਪਰਸ ਅਤੇ ਸੋਨੇ ਦੀ ਚੈਨ ਗਾਇਬ ਸੀ।


ਕਮਲ ਕੁਮਾਰ ਦਾ 19 ਸਾਲਾ ਬੇਟਾ ਤਰੁਣ ਮਾਕਨ ਆਪਣੇ ਦੋਸਤਾਂ ਨਾਲ ਦੁਸ਼ਹਿਰਾ ਦੇਖਣ ਲਈ ਗਿਆ ਸੀ,  ਉਸਦੇ ਦੋਸਤ ਉਸਦੀ ਲਾਸ਼ ਨੂੰ ਗੱਡੀ `ਚ ਲੈ ਕੇ ਆਏ। ਉਸਦਾ ਮੋਬਾਇਲ ਫੋਨ ਅਜੇ ਤੱਕ ਨਹੀਂ ਮਿਲਿਆ।


ਹਾਦਸੇ `ਚ ਆਪਣੀ ਤਿੰਨ ਸਾਲ ਦੀ ਬੇਟੀ ਨੰਦਨੀ ਨੂੰ ਖੋ ਦੇਣ ਵਾਲੇ ਦੀਪਕ ਦੇ ਪੈਰ `ਤੇ ਵੀ ਸੱਟ ਲੱਗੀ ਹੈ। ਦੀਪਕ ਨੇ ਦੱਸਿਆ ਕਿ ਮੈਂ ਦੁਸ਼ਹਿਰਾ ਮਨਾਉਣ ਲਈ ਬੇਟਾ ਅਤੇ ਬੇਟੀ ਨਾਲ ਗਿਆ ਸੀ। ਇਸ ਹਾਦਸੇ `ਚ ਬੇਟੀ ਨੂੰ ਖੋ ਦਿੱਤਾ ਤੇ ਦੂਜੇ ਪਾਸੇ ਬੇਟਾ ਜਿ਼ੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਂ ਮਦਦ ਲਈ ਆਵਾਜ਼ ਲਗਾਈ ਤਾਂ ਕੋਈ ਮੇਰੇ ਕੋਲ ਆਇਆ ਅਤੇ ਮੇਰੀ ਜੇਬ `ਚੋਂ ਮੇਰਾ ਮੋਬਾਇਲ ਫੋਨ ਲੈ ਕੇ ਚਲਿਆ ਗਿਆ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:relatives and survivors of the horrific Amritsar train tragedy