ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੀਂਹ ਪੈਣ ਕਾਰਨ ਗਰਮੀ ਤੋਂ ਮਿਲੀ ਰਾਹਤ, ਅਗਲੇ ਦੋ-ਤਿੰਨ ਦਿਨ ਠੰਢਾ ਰਹੇਗਾ ਮੌਸਮ

ਪਿਛਲੇ ਦਿਨਾਂ 'ਚ ਸੂਬੇ ਅੰਦਰ ਸਖ਼ਤ ਗਰਮੀ ਪੈ ਰਹੀ ਸੀ। ਗਰਮੀ ਨੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਸੀ। ਅੱਜ ਸੂਬੇ 'ਚ ਜ਼ਿਆਦਾਤਰ ਜ਼ਿਲ੍ਹਿਆਂ 'ਚ ਪਏ ਮੀਂਹ ਕਾਰਨ ਤਾਪਮਾਨ ਥੋੜਾ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਨੇ ਪਹਿਲਾਂ ਦੀ ਮੀਂਹ ਪੈਣ ਦੀ ਭਵਿੱਖਵਾਣੀ ਕਰ ਦਿੱਤੀ ਸੀ, ਜੋ ਲਗਭਗ ਬਿਲਕੁਲ ਠੀਕ ਸਾਬਤ ਹੋਈ।
 

ਵਿਭਾਗ ਅਨੁਸਾਰ 3 ਜੂਨ ਤਕ ਮੀਂਹ ਪੈ ਸਕਦਾ ਹੈ। ਕਈ ਇਲਾਕਿਆਂ 'ਚ ਅੱਜ ਪਏ ਹਲਕੇ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪੰਜਾਬ 'ਚ ਦੁਪਹਿਰ ਮਗਰੋਂ ਕਈ ਥਾਵਾਂ 'ਤੇ ਹਲਕਾ ਮੀਂਹ ਪਿਆ। ਕਈ ਦਿਨਾਂ ਤੋਂ ਤਪ ਰਹੇ ਪੰਜਾਬ 'ਚ ਅੱਜ ਪਾਰਾ ਹੇਠਾਂ ਡਿੱਗਿਆ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ 'ਚ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਤਾਪਮਾਨ ਘੱਟ ਗਿਆ ਹੈ। 

 


 

ਪੰਜਾਬ ਦੇ ਜ਼ਿਲ੍ਹਿਆਂ ਮੋਹਾਲੀ, ਪਟਿਆਲਾ, ਰੋਪੜ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਪਠਾਨਕੋਟ ਆਦਿ ਜ਼ਿਲ੍ਹਿਆਂ ਸਮੇਤ ਰਾਜਧਾਨੀ ਚੰਡੀਗੜ੍ਹ 'ਚ ਅੱਜ ਹਲਕਾ ਮੀਂਹ ਪਿਆ। ਭਲਕੇ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਆਉਂਦੇ ਤਿੰਨ-ਚਾਰ ਦਿਨ ਮੌਸਮ ਠੰਢਾ ਰਹਿਣ ਦੀ ਸੰਭਾਵਨਾ ਹੈ। ਬੇਸ਼ੱਕ ਆਮ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ ਪ੍ਰੰਤੂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਡਰੇ ਹੋਏ ਹਨ। ਹਾਲਾਂਕਿ ਝੋਨੇ ਦੀ ਸਿੱਧੀ ਬਿਜਾਈ ਦਾ ਨਿਰਧਾਰਿਤ ਸਮਾਂ 1 ਜੂਨ ਤੋਂ ਸ਼ੁਰੂ ਹੋਣਾ ਹੈ ਪਰ ਲੇਬਰ ਸੰਕਟ ਕਾਰਨ ਕਿਸਾਨਾਂ ਨੇ ਵੱਡੇ ਰਕਬੇ ਵਿੱਚ ਸਿੱਧੀ ਬਿਜਾਈ ਕਰ ਲਈ ਹੈ।
 

ਸਿੱਧੀ ਬਿਜਾਈ ਮਗਰੋਂ ਕਿਸਾਨਾਂ ਨੂੰ ਕੀਟਨਾਸ਼ਕ ਦੇ ਛਿੜਕਾਅ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਕਿਸਾਨਾਂ ਨੂੰ ਮੀਂਹ ਪੈਣ ਦੀ ਸੂਰਤ ਵਿੱਚ ਛਿੜਕਾਅ ਵਿਅਰਥ ਜਾਣ ਦੀ ਚਿੰਤਾ ਸਤਾ ਰਹੀ ਹੈ। ਨਰਮੇ ਦੀ ਫ਼ਸਲ ਲਈ ਇਹ ਰਾਹਤ ਵਾਲਾ ਮੋੜਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Relief from the heat due to rains weather will remain cool next two three days