ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਨਕਾਣਾ ਸਾਹਿਬ ਜਾਣ ਲਈ ਤਿਆਰ ਸਿੱਖ ਜੱਥਿਆਂ ’ਚ ਡਾਢਾ ਉਤਸ਼ਾਹ

ਨਨਕਾਣਾ ਸਾਹਿਬ ਜਾਣ ਲਈ ਤਿਆਰ ਸਿੱਖ ਜੱਥਿਆਂ ’ਚ ਡਾਢਾ ਉਤਸ਼ਾਹ

ਤਸਵੀਰਾਂ: ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼

 

 

12 ਨਵੰਬਰ ਦਾ ਇਤਿਹਾਸਕ ਦਿਹਾੜਾ ਆਉਣ ’ਚ ਹੁਣ ਸਿਰਫ਼ ਇੱਕ ਹਫ਼ਤਾ ਰਹਿ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਭ ਸਿੱਖ ਸ਼ਰਧਾਲੂ ਉਸ ਧਰਤੀ ’ਤੇ ਜਾ ਕੇ ਸੀਸ ਨਿਵਾਉਣਾ ਚਾਹੁੰਦੇ ਹਨ, ਜਿੱਥੇ ਗੁਰੂ ਸਾਹਿਬ ਨੇ ਜਨਮ ਲਿਆ ਸੀ।

 

 

ਸੰਗਤਾਂ ’ਚ ਹੁਣ ਨਨਕਾਣਾ ਸਾਹਿਬ ਜਾਣ ਲਈ ਡਾਢਾ ਉਤਸ਼ਾਹ ਵਿਖਾਈ ਦੇ ਰਿਹਾ ਹੈ। ਅੱਜ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ਰਧਾਲੂਆਂ ਦੀਆਂ ਵੱਡੀਆਂ ਭੀੜਾਂ ਸਵੇਰ ਵੇਲੇ ਤੋਂ ਹੀ ਵੇਖੀਆਂ ਗਈਆਂ।

 

 

ਸਭ ਨੇ ਆਪੋ–ਆਪਣੇ ਪਾਸਪੋਰਟ ਚੁੱਕੇ ਹੋਏ ਸਨ ਤੇ ਉਹ ਡਾਢੇ ਖ਼ੁਸ਼ ਸਨ। ਇਨ੍ਹਾਂ ਸਾਰੇ ਸ਼ਰਧਾਲੂਆਂ ਦਾ ਪਾਕਿਸਤਾਨ ਦਾ ਵੀਜ਼ਾ ਲੱਗ ਚੁੱਕਾ ਹੈ। ਇਹ ਹੁਣ ਜੱਥਿਆਂ ਦੇ ਰੂਪ ਵਿੱਚ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਜਾਣਗੇ।

 

 

550ਵੇਂ ਪ੍ਰਕਾਸ਼ ਪੁਰਬ ਮੌਕੇ ਹੀ ਹੁਣ ਬੱਸ ਕੁਝ ਹੀ ਦਿਨਾਂ ਪਿੱਛੋਂ ਕਰਤਾਰਪੁਰ ਸਾਹਿਬ ਲਾਂਘਾ ਵੀ ਖੁੱਲ੍ਹਣ ਜਾ ਰਿਹਾ ਹੈ। ਉਸ ਲਈ ਵੀ ਸੰਗਤਾਂ ’ਚ ਡਾਢਾ ਜੋਸ਼ ਪਾਇਆ ਜਾ ਰਿਹਾ ਹੈ ਪਰ ਉਸ ਲਈ ਪਾਸਪੋਰਟ ਦੀ ਜ਼ਰੂਰਤ ਨਹੀਂ ਹੋਵੇਗੀ।

 

 

ਪਾਸਪੋਰਟ ਦੀ ਥਾਂ ਸ਼ਰਧਾਲੂਆਂ ਦਾ ਸਿਰਫ਼ ਫ਼ੋਟੋ ਸ਼ਨਾਖ਼ਤੀ ਕਾਰਡ ਵੇਖਿਆ ਜਾਵੇਗਾ ਪਰ ਇਸ ਮੁੱਦੇ ਨੂੰ ਲੈ ਕੇ ਵੀ ਹਾਲੇ ਮਾਹੌਲ ਕੁਝ ਦੋਚਿੱਤੀ ਵਾਲ਼ਾ ਬਣਿਆ ਹੋਇਆ ਹੈ। ਦਰਅਸਲ, ਪਾਕਿਸਤਾਨ ਦਾ ਵਿਦੇਸ਼ ਮੰਤਰਾਲਾ ਤੱਕ ਕੁਝ ਦੋਚਿੱਤੀ ਵਿੱਚ ਹੈ ਕਿਉਂਕਿ ਉਹ ਸਿਰਫ਼ ਆਪਣੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਦੇ ਟਵੀਟ ਦੇ ਆਧਾਰ ’ਤੇ ਹੀ ਭਾਰਤੀ ਸਿੱਖ ਸ਼ਰਧਾਲੂਆਂ ਲਈ ਪਾਸਪੋਰਟ ਦੀ ਸ਼ਰਤ ਨੂੰ ਤਿਆਗ ਨਹੀਂ ਸਕਦਾ।

 

 

ਸ੍ਰੀ ਖ਼ਾਨ ਦੇ ਉਸ ਟਵੀਟ ਦੀ ਆਲੋਚਨਾ ਪਾਕਿਸਤਾਨ ਦੀ ਸਮੁੱਚੀ ਵਿਰੋਧੀ ਧਿਰ ਵੀ ਕਰ ਰਹੀ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਭਾਰਤੀਆਂ ਨੂੰ ਬਿਨਾ ਪਾਸਪੋਰਟ ਪਾਕਿਸਤਾਨ ਦੀ ਧਰਤੀ ਉੱਤੇ ਨਹੀਂ ਆਉਣ ਦੇਣਾ ਚਾਹੀਦਾ। ਖ਼ੈਰ ਇਹ ਉੱਥੋਂ ਦੀ ਸਥਾਨਕ ਸਿਆਸਤ ਹੈ।

 

 

ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਦੋਂ ਹੁਣ ਭਾਰਤ ਤੇ ਪਾਕਿਸਤਾਨ ਵਿਚਾਲੇ ਸਬੰਧ ਇੰਨੇ ਜ਼ਿਆਦਾ ਕੜਵਾਹਟ ਭਰੇ ਹੋ ਚੁੱਕੇ ਹਨ; ਅਜਿਹੇ ਵੇਲੇ ਸਿਰਫ਼ ਕਰਤਾਰਪੁਰ ਸਾਹਿਬ ਦਾ ਲਾਂਘਾ ਤੇ ਨਨਕਾਣਾ ਸਾਹਿਬ ਹੀ ਦੋ ਅਜਿਹੇ ਅਸਥਾਨ ਹਨ, ਜਿਹੜੇ ਇਨ੍ਹਾਂ ਦੋਵੇਂ ਦੇਸ਼ਾਂ ਨੂੰ ਪੀਡੇ ਤੌਰ ’ਤੇ ਜੋੜਨਾ ਚਾਹ ਰਹੇ ਹਨ। ਪਰ ਦੋਵੇਂ ਦੇਸ਼ਾਂ ਦੀ ਸਿਆਸਤ ਬਾਰੇ ਅਸੀਂ ਕੀ ਆਖ ਸਕਦੇ ਹਾਂ?

ਨਨਕਾਣਾ ਸਾਹਿਬ ਜਾਣ ਲਈ ਤਿਆਰ ਸਿੱਖ ਜੱਥਿਆਂ ’ਚ ਡਾਢਾ ਉਤਸ਼ਾਹ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Religious fervor among Sikh delegations to go to Nankana Sahib