ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਜਿਸਟਰਡ ਲਾਭਪਾਤਰੀਆਂ ਦੀਆਂ ਕਾਪੀਆਂ ਦੀ ਰਿਨਿਊ ਮਿਆਦ 30 ਜੂਨ ਤੱਕ ਵਧਾਈ

ਫ਼ਾਜਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਰਜਿਸਟਰਡ ਲਾਭਪਾਤਰੀਆਂ ਦੀਆਂ ਕਾਪੀਆਂ ਦੀ ਰਿਨਿਊ ਮਿਆਦ 30 ਜੂਨ ਤੱਕ ਵਧਾਈ ਹੈ। ਇਹ ਫ਼ੈਸਲਾ ਪ੍ਰਮੁੱਖ ਸਕੱਤਰ ਕਿਰਤ ਸ਼੍ਰੀ ਵੀ.ਕੇ.ਜੰਜੂਆ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਰੋਨਾ ਵਾਇਰਸ ਅਤੇ ਲੌਕਡਾਊਨ ਦੇ ਚੱਲਦਿਆਂ ਕੀਤਾ ਗਿਆ ਹੈ।


ਜਾਰੀ ਹੁਕਮਾਂ ਅਨੁਸਾਰ ਪੰਜਾਬ ਬਿਲਡਿੰਗ ਐਂਡ ਅਦਰ ਕਨਸਟਰਕਸਨ ਵਰਕਸ ਵੈਲਫੇਅਰ ਬੋਰਡ ਪੰਜਾਬ ਪਾਸ ਜੋ ਮਜ਼ਦੂਰ ਪਹਿਲਾਂ ਰਜਿਸਟਰਡ ਹਨ ਅਤੇ ਉਨ੍ਹਾਂ ਦੇ ਲਾਭਪਾਤਰੀ ਕਾਰਡ ਦੀ ਮਿਆਦ 31 ਮਾਰਚ 2020 ਤੱਕ ਹੈ। ਉਨ੍ਹਾਂ ਕਿਹਾ ਕਿ ਰਜਿਸਟਰਡ ਇਨ੍ਹਾਂ ਮਜ਼ਦੂਰਾਂ ਦੀਆਂ ਕਾਪੀਆਂ ਰਿਨਿਊ ਕਰਵਾਉਣ ਸਬੰਧੀ ਹੁਣ 30 ਜੂਨ 2020 ਤੱਕ ਦਾ ਵਾਧਾ ਕਰ ਦਿੱਤਾ ਗਿਆ।

 

ਡਿਪਟੀ ਕਮਿਸ਼ਨਰ ਨੇ ਕਿਰਤ ਵਿਭਾਗ ਵਿਖੇ ਰਜਿਸਟਰਡ ਜ਼ਿਲ੍ਹੇ ਦੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੀ ਘਬਰਾਹਟ ਵਿੱਚ ਨਾ ਆਉਣ ਅਤੇ ਉਨ੍ਹਾਂ ਦੀਆਂ ਲਾਭਪਾਤਰੀ ਕਾਪੀਆਂ ’ਚ 30 ਜੂਨ 2020 ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ ਤਾਂ ਜੋ ਇਸ ਕੋਰੋਨਾ ਮਹਾਂਮਾਰੀ ਦੌਰਾਨ ਇਨ੍ਹਾਂ ਲਾਭਪਾਤਰੀ ਕਾਪੀਆਂ ਦਾ ਲਾਹਾ ਲੈ ਸਕਣ।    

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Renewal of copies of registered beneficiaries extended till June 30