ਚੰਡੀਗੜ੍ਹ–ਮੋਹਾਲੀ–ਪੰਚਕੂਲਾ ਭਾਵ ਟ੍ਰਾਇ–ਸਿਟੀ ’ਚ ਕੋਰੋਨਾ ਵਾਇਰਸ ਦਾ ਪਹਿਲਾ ਸ਼ੱਕੀ ਮਾਮਲਾ 27 ਜਨਵਰੀ ਨੂੰ ਸਾਹਮਣੇ ਆਇਆ ਸੀ। ਉਸ ਨੂੰ ਸਿਰ ਦਰਦ ਤੇ ਹੋਰ ਸ਼ਿਕਾਇਤਾਂ ਕਾਰਨ ਪੀਜੀਆਈ–ਚੰਡੀਗੜ੍ਹ ਭੇਜ ਵਿਖੇ ਦਾਖ਼ਲ ਕਰਵਾਇਆ ਗਿਆ ਸੀ। ਜਿਥੇ ਉਹ ਸਪੈਸ਼ਲ ਵਾਰਡ ਵਿੱਚ ਜ਼ੇਰੇ ਇਲਾਜ ਹੈ।
A 28-yr-old resident of Mohali admitted to the Communicable Diseases Ward (Isolation ward) at Post Graduate Institute of Medical Education & Research, Chandigarh on 27th Jan, has tested negative for Coronavirus. He is condition is stable and he will be discharged soon.
— ANI (@ANI) January 29, 2020
ਤਾਜ਼ੀ ਮਿਲੀ ਜਾਣਕਾਰੀ ਅਨੁਸਾਰ 28 ਸਾਲਾ ਸ਼ੱਕੀ ਮਰੀਜ਼ ਦਾ ਕੋਰੋਨਾ ਵਾਇਰਸ ਦਾ ਟੈਸਟ ਨੈਗਟਿਵ ਆਇਆ ਹੈ। ਪੀਜੀਆਈ ਅਨੁਸਾਰ ਉਸ ਦੀ ਸਿਹਤ ਹੁਣ ਠੀਕ ਹੈ ਅਤੇ ਉਸ ਨੂੰ ਛੇਤੀ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ ਮੋਹਾਲੀ ਦਾ ਰਹਿਣ ਵਾਲਾ ਸ਼ੱਕੀ ਮਰੀਜ਼ ਅਜੇ ਹਫ਼ਤਾ ਪਹਿਲਾਂ ਹੀ ਚੀਨ ਤੋਂ ਮੋਹਾਲੀ ਪਰਤਿਆ ਹੈ।