ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਪੜ SSP ਦੇ ‘ਮਾੜੇ ਰਵੱਈਏ’ ਵਿਰੁੱਧ ਰੈਵੇਨਿਊ ਅਫ਼ਸਰਾਂ ’ਚ ਰੋਹ ਤੇ ਰੋਸ

ਰੋਪੜ SSP ਦੇ ‘ਮਾੜੇ ਰਵੱਈਏ’ ਵਿਰੁੱਧ ਰੈਵੇਨਿਊ ਅਫ਼ਸਰਾਂ ’ਚ ਰੋਹ ਤੇ ਰੋਸ

ਪੰਜਾਬ ਦੇ ਰੈਵੇਨਿਊ ਅਧਿਕਾਰੀ ਤੇ ਹੋਰ ਮੁਲਾਜ਼ਮ ਹੁਣ ਰੂਪਨਗਰ (ਰੋਪੜ) ਦੇ ਐੱਸਐੱਸਪੀ ਸ੍ਰੀ ਸਵਪਨ ਸ਼ਰਮਾ ਦੇ ਕਥਿਤ ਮਾੜੇ ਰਵੱਈਏ ਵਿਰੁੱਧ ਲਾਮਬੰਦ ਹੋਣ ਲੱਗ ਪਏ ਹਨ। ਰੈਵੇਨਿਊ ਅਧਿਕਾਰੀਆਂ ਤੇ ਕਾਮਿਆਂ ਵਿੱਚ SSP ਪ੍ਰਤੀ ਰੋਹ ਤੇ ਰੋਸ ਨਿੱਤ ਵਧਦਾ ਹੀ ਜਾ ਰਿਹਾ ਹੈ।

 

 

ਹੁਣ ਪੰਜਾਬ ਰੈਵੇਨਿਊ ਆਫ਼ੀਸਰਜ਼ ਐਸੋਸੀਏਸ਼ਨ (PROA) ਨੇ ਬਾਕਾਇਦਾ ਸ੍ਰੀ ਸਵਪਨ ਸ਼ਰਮਾ ਵਿਰੁੱਧ ਪੰਜਾਬ ਦੇ ਮੁੱਖ ਸਕੱਤਰ ਕੋਲ ਲਿਖਤੀ ਸ਼ਿਕਾਇਤ ਕੀਤੀ ਹੈ।

 

 

ਦਰਅਸਲ, ਬੀਤੀ 2 ਸਤੰਬਰ ਨੂੰ ਐੱਸਐੱਸਪੀ ਸ੍ਰੀ ਸਵਪਨ ਸ਼ਰਮਾ ਨੇ ਕਥਿਤ ਤੌਰ ‘ਤੇ ਰੋਪੜ ਦੇ ਡਿਪਟੀ ਕਮਿਸ਼ਨਰ ਦੀ ਮੌਜੂਦਗੀ ਵਿੱਚ ਮੋਰਿੰਡਾ ਦੇ ਤਹਿਸੀਲਦਾਰ ਸ੍ਰੀ ਅਮਨਦੀਪ ਸਿੰਘ ਚਾਵਲਾ ਦਾ ਅਪਮਾਨ ਕੀਤਾ ਸੀ। ਦੋਸ਼ ਹੈ ਕਿ ਐੱਸਐੱਸਪੀ ਨੇ ਤਦ ਤਹਿਸੀਲਦਾਰ ਲਈ ਮਾੜੀ ਤੇ ਗ਼ੈਰ–ਸਭਿਆਚਾਰਕ ਭਾਸ਼ਾ ਦੀ ਵਰਤੋਂ ਕੀਤੀ ਸੀ।

 

 

ਪਿੰਡ ਬਮਨਾਰਾ ’ਚ ਕਾਨੂੰਨ ਤੇ ਵਿਵਸਥਾ ਦੀ ਹਾਲਤ ਉੱਤੇ ਨਜ਼ਰ ਰੱਖਣ ਲਈ 2 ਸਤੰਬਰ ਨੂੰ ਰਾਤੀਂ 8:00 ਵਜੇ ਤਹਿਸੀਲਦਾਰ ਅਮਨਦੀਪ ਸਿੰਘ ਚਾਵਲਾ ਦੀ ਡਿਊਟੀ ਡਿਊਟੀ ਮੈਜਿਸਟ੍ਰੇਟ ਵਜੋਂ ਲਾਈ ਗਈ ਸੀ ਪਰ ਤਦ ਉਹ ਆਪਣੇ ਇੱਕ ਪਰਿਵਾਰਕ ਸਮਾਰੋਹ ਵਿੱਚ ਸਨ; ਜਿਸ ਕਾਰਨ ਉੱਥੇ ਉਨ੍ਹਾਂ ਨਾਇਬ ਤਹਿਸੀਲਦਾਰ ਨੂੰ ਭੇਜ ਦਿੱਤਾ ਸੀ।

 

 

ਪੰਜਾਬ ਦੇ ਮੁੱਖ ਸਕੱਤਰ ਨੂੰ ਭੇਜੀ ਸ਼ਿਕਾਇਤ ਵਿੱਚ ਅੱਗੇ ਲਿਖਿਆ ਗਿਆ ਹੈ ਕਿ – ‘ਐੱਸਐੱਸਪੀ ਦਾ ਰਵੱਈਆ ਕਿਉਂਕਿ ਹਉਮੈ ਨਾਲ ਭਰਪੂਰ ਹੈ, ਇਸੇ ਲਈ ਉਹ ਗੁੱਸੇ ਹੋ ਗਏ ਤੇ ਪਹਿਲਾਂ ਤਾਂ ਤਹਿਸੀਲਦਾਰ ਦੀ ਫ਼ੋਨ ਉੱਤੇ ਬਹੁਤ ਜ਼ਿਆਦਾ ਝਾੜ ਪਾਈ ਤੇ ਫਿਰ ਉਨ੍ਹਾਂ ਨੂੰ ਪੁਲਿਸ ਸਟੇਸ਼ਨ ਸੱਦਿਆ। ਉਨ੍ਹਾਂ ਨੂੰ ਲੰਮਾ ਸਮਾਂ ਬਿਠਾ ਕੇ ਰੱਖਿਆ ਗਿਆ ਤੇ ਫਿਰ ਰੋਪੜ ਦੇ ਡਿਪਟੀ ਕਮਿਸ਼ਨਰ ਤੇ ਹੋਰ ਅਫ਼ਸਰਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਨੂੰ ਕਾਫ਼ੀ ਬੁਰਾ–ਭਲਾ ਆਖਿਆ।’

 

 

‘ਹੋਰ ਤਾਂ ਹੋਰ, ਐੱਸਐੱਸਪੀ ਨੇ ਵਿੱਤੀ ਕਮਿਸ਼ਨਰ, ਮਾਲ ਵਿਭਾਗ ਨੂੰ ਤਹਿਸੀਲਦਾਰ ਵਿਰੁੱਧ ਸਿੱਧੀ ਸ਼ਿਕਾਇਤ ਕਰ ਦਿੱਤੀ, ਜਦ ਕਿ ਇਸ ਲਈ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਵੀ ਭਰੋਸੇ ’ਚ ਨਹੀਂ ਲਿਆ।’

 

 

ਰੈਵੇਨਿਊ ਅਫ਼ਸਰਾਂ ਦੀ ਐਸੋਸੀਏਸ਼ਨਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਇਸੇ ਐੱਸਐੱਸਪੀ ਨੇ ਪਹਿਲਾਂ ਰੋਪੜ ਦੇ ਨਾਇਬ ਤਹਿਸੀਲਦਾਰ ਸ੍ਰੀ ਸਤਵਿੰਦਰ ਰਣੀਕੇ ਤੇ ਹੋਰ ਸੀਨੀਅਰ ਸਿਵਲ ਅਧਿਕਾਰੀਆਂ ਨਾਲ ਵੀ ਇੰਝ ਹੀ ਮਾੜਾ ਵਿਵਹਾਰ ਕੀਤਾ ਹੈ। ‘ਬਠਿੰਡਾ ਦੇ ਐੱਸਐੱਸਪੀ ਵਜੋਂ ਵੀ ਉਨ੍ਹਾਂ ਦੀਆਂ ਅਜਿਹੀਆਂ ਸ਼ਿਕਾਇਤਾਂ ਸਨ।’

 

 

ਰੈਵੇਨਿਊ ਅਫ਼ਸਰਾਂ ਨੇ ਪੰਜਾਬ ਦੇ ਡੀਜੀਪੀ ਨੂੰ ਬੇਨਤੀ ਕੀਤੀ ਹੈ ਕਿ ਉਹ ਰੋਪੜ ਦੇ ਐੱਸਐੱਸਪੀ ਵਿਰੁੱਧ ਲੋੜੀਂਦੀ ਕਾਰਵਾਈ ਕਰਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Resentment in Ravenue Officers against Ropar SSP s misbehaviour