ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਵਿਧਾਨ ਸਭਾ ’ਚ CAA ਵਿਰੁੱਧ ਮਤਾ ਜ਼ੁਬਾਨੀ ਵੋਟ ਨਾਲ ਪਾਸ

ਪੰਜਾਬ ਵਿਧਾਨ ਸਭਾ ’ਚ CAA ਵਿਰੁੱਧ ਮਤਾ ਪੇਸ਼, ਬਹਿਸ ਜਾਰੀ

ਕੇਂਦਰ ਸਰਕਾਰ ਦੇ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਮਤਾ ਪਾਸ ਹੋ ਗਿਆ ਹੈ। ਇਹ ਮਤਾ ਜ਼ੁਬਾਨੀ ਵੋਟਾਂ ਨਾਲ ਪਾਸ ਕੀਤਾ ਗਿਆ। ਅੱਜ ਇਸ ਸੈਸ਼ਨ ਦਾ ਦੂਜਾ ਤੇ ਆਖ਼ਰੀ ਦਿਨ ਸੀ।

 

 

ਇਹ ਮਤਾ ਅੱਜ ਸਥਾਨਕ ਸਰਕਾਰਾਂ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਪੇਸ਼ ਕੀਤਾ ਸੀ।

 

 

ਇਸ ਤੋਂ ਪਹਿਲਾਂ ਸ੍ਰੀ ਬ੍ਰਹਮ ਮਹਿੰਦਰਾ ਨੇ ਇਹ ਮਤਾ ਪੇਸ਼ ਕਰਦਿਆਂ ਕਿਹਾ ਕਿ ਇਹ ਨਵਾਂ ਸੋਧ ਕਾਨੂੰਨ ਮਨੁੱਖੀ ਕਦਰਾਂ–ਕੀਮਤਾਂ ਦੇ ਉਲਟ ਹੈ। ਇਹ ਖ਼ਬਰ ਲਿਖੇ ਜਾਣ ਤੱਕ ਇਸ ਮਤੇ ਉੱਤੇ ਬਹਿਸ ਜਾਰੀ ਸੀ।

 

 

ਇਸ ਮਤੇ ਉੱਤੇ ਬਹਿਸ ਦੌਰਾਨ ਬੋਲਦਿਆਂ ਪੰਜਾਬ ਦੇ ਖ਼ਜ਼ਾਨਾ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਕਿਸੇ ਵੀ ਹਾਲਤ ’ਚ ਬੇਇਨਸਾਫ਼ ਪ੍ਰਵਾਨ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਜੇ CAA ਲਾਗੂ ਹੁੰਦਾ ਹੈ, ਤਾਂ ਪੰਜਾਬ ਦੀ ਜਨਤਾ ’ਚ ਆਪਸੀ ਫੁੱਟ ਪੈਦਾ ਹੋ ਜਾਵੇਗੀ।

 

 

ਪੰਜਾਬ ਨੇ ਫਿਰਕੂ ਲੀਹਾਂ ਉੱਤੇ ਕੀਤੇ ਜਾਣ ਵਾਲੇ ਵਿਤਕਰੇ ਤੇ ਪੱਖਪਾਤ ਨੂੰ ਸਦਾ ਰੱਦ ਕੀਤਾ ਹੈ। ਚੇਤੇ ਰਹੇ ਕਿ ਇਸ ਤੋਂ ਪਹਿਲਾ ਕੇਰਲ ਵਿਧਾਨ ਸਭਾ ’ਚ ਵੀ CAA ਵਿਰੁੱਧ ਮਤਾ ਪੇਸ਼ ਹੋਇਆ ਸੀ।
 

 

ਪੰਜਾਬ ਵਿਧਾਨ ਸਭਾ ’ਚ ਪੇਸ਼ ਹੋਏ ਇਸ ਮਤੇ ਵਿੱਚ ਕਿਹਾ ਗਿਆ ਹੈ ਕਿ ਸੰਸਦ ਵੱਲੋਂ ਪਾਸ ਕੀਤੇ CAA ਕਾਰਨ ਦੇਸ਼ ਭਰ ’ਚ ਰੋਹ ਤੇ ਰੋਸ ਵਾਲਾ ਮਾਹੌਲ ਬਣ ਗਿਆ ਹੈ। ਸਮਾਜਕ ਭਾਈਚਾਰਿਆਂ ’ਚ ਬੇਚੈਨੀ ਪਾਈ ਜਾ ਰਹੀ ਹੈ। ਦੇਸ਼ ਭਰ ’ਚ ਇਸ ਨਵੇਂ ਕਾਨੂੰਨ ਵਿਰੁੱਧ ਰੋਸ ਮੁਜ਼ਾਹਰੇ ਲਗਾਤਾਰ ਹੋ ਰਹੇ ਹਨ।

 

 

ਮਤੇ ਵਿੱਚ ਅੱਗੇ ਕਿਹਾ ਗਿਆ ਹੈ ਕਿ CAA ਕਾਰਨ ਭਾਰਤੀ ਸੰਵਿਧਾਨ ਦੇ ਧਰਮ–ਨਿਰਪੱਖ ਤਾਣੇ–ਬਾਣੇ ਨੂੰ ਵੱਡੀ ਢਾਹ ਲੱਗੀ ਹੈ।

 

 

ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਵਿਧਾਨ ਸਭਾ 'ਚੋਂ ਵਾਕ–ਆਊਟ ਕੀਤਾ। ਉਨ੍ਹਾਂ ਦਾ ਦੋਸ਼ ਸੀ ਕਿ ਉਨ੍ਹਾਂ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ।

 

 

ਆਮ ਆਦਮੀ ਪਾਰਟੀ ਰਾਜ ਵਿੱਚ ਬਿਜਲੀ ਦੀਆਂ ਦਰਾਂ ਬਹੁਤ ਜ਼ਿਆਦਾ ਹੋਣ ਵਿਰੁੱਧ ਰੋਸ ਪ੍ਰਦਰਸ਼ਨ ਕਰਦੀ ਆ ਰਹੀ ਹੈ।

 

 

CAA ਵਿਰੋਧੀ ਮਤੇ ਦਾ ਪੰਜਾਬ ਵਿਧਾਨ ਸਭਾ 'ਚ ਆਮ ਆਦਮੀ ਪਾਰਟੀ ਨੇ ਸਮਰਥਨ ਕੀਤਾ, ਜਦ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ।

 

 

ਅੱਜ CAA ਵਿਰੋਧੀ ਮਤਾ ਪਾਸ ਹੋਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Resolution against CAA moved in Punjab Assembly Discussion on