ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ਖੁੱਲ੍ਹੇ ਲੂਣ ਤੇ ਬਿਨਾ-ਪੈਕੇਜ ਪੀਸੇ ਮਸਾਲਿਆਂ ਦੀ ਵਿਕਰੀ `ਤੇ ਰੋਕ

ਪੰਜਾਬ `ਚ ਖੁੱਲ੍ਹੇ ਲੂਣ ਤੇ ਬਿਨਾ-ਪੈਕੇਜ ਪੀਸੇ ਮਸਾਲਿਆਂ ਦੀ ਵਿਕਰੀ `ਤੇ ਰੋਕ

ਪੰਜਾਬ ਦੇ ਭੋਜਨ ਤੇ ਦਵਾ ਪ੍ਰਸ਼ਾਸਨ ਦੇ ਕਮਿਸ਼ਨਰੇਟ ਨੇ ਸਮੁੱਚੇ ਸੂਬੇ `ਚ ਖੁੱਲ੍ਹੇ ਲੂਣ (ਨਮਕ) ਤੇ ਪੀਸੇ ਮਸਾਲਿਆਂ ਦੀ ਵਿਕਰੀ `ਤੇ ਰੋਕ ਲਾ ਦਿੱਤੀ ਹੈ। ਹੁਣ ਇਨ੍ਹਾਂ `ਚੋਂ ਕੋਈ ਵੀ ਵਸਤੂ ਖੁੱਲ੍ਹੀ ਨਹੀਂ ਵੇਚੀ ਜਾ ਸਕੇਗੀ।


ਭੋਜਨ ਸੁਰੱਖਿਆ ਬਾਰੇ ਕਮਿਸ਼ਨਰ ਸ੍ਰੀ ਕੇ.ਐੱਸ. ਪਨੂੰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ੁਰਾਕ ਸੁਰੱਖਿਆ ਤੇ ਮਾਪਦੰਡ (ਵਿਕਰੀ `ਤੇ ਪਾਬੰਦੀ ਤੇ ਰੋਕਾਂ) ਵਿਨਿਯਮ, 2006 ਦੇ ਨਿਯਮ 2.3.14 ਅਨੁਸਾਰ ਹੁਣ ਸਮੁੱਚੇ ਸੂਬੇ ਵਿੱਚ ਕੋਈ ਵੀ ਦੁਕਾਨਦਾਰ ਜਾਂ ਕੋਈ ਸਟੋਰ ਮਾਲਕ ਬਿਨਾ ਪੈਕੇਜ ਤੇ ਲੇਬਲ ਦੇ ਕੋਈ ਮਸਾਲਾ ਤੇ ਲੂਣ ਵਗ਼ੈਰਾ ਨਹੀਂ ਵੇਚ ਸਕੇਗਾ। ਇਸ ਲਈ ਸਾਰੀਆਂ ਟੀਮਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ ਤੇ ਇਹ ਯਕੀਨੀ ਬਣਾਉਣ ਦੀ ਹਦਾਇਤ ਦਿੱਤੀ ਗਈ ਹੈ ਕਿ ਇਨ੍ਹਾਂ `ਚੋਂ ਕੋਈ ਵੀ ਵਸਤੂ ਕਿਸੇ ਵੀ ਹਾਲਤ `ਚ ਖੁੱਲ੍ਹੀ ਨਾ ਵੇਚੀ ਜਾਂਦੀ ਹੋਵੇ।


ਸ੍ਰੀ ਪਨੂੰ ਨੇ ਦੱਸਿਆ ਕਿ ਮਸਾਲੇ ਹਰੇਕ ਭਾਰਤੀ ਰਸੋਈ ਘਰ ਦਾ ਅਹਿਮ ਹਿੱਸਾ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸਾਲਿਆਂ ਵਿੱਚ ਬਨਾਵਟੀ ਰੰਗਾਂ, ਚਾਕ ਦਾ ਚੂਰਾ, ਸਟਾਰਚ ਆਦਿ ਮਿਲਾਏ ਜਾਂਦੇ ਹਨ। ਮਿਲਾਵਟੀ ਮਸਾਲਿਆਂ ਨਾਲ ਅਨੇਕ ਪ੍ਰਕਾਰ ਦੀਆਂ ਬੀਮਾਰੀਆਂ ਫੈਲ ਸਕਦੀਆਂ ਹਨ; ਖ਼ਾਸ ਕਰ ਕੇ ਚਮੜੀ ਦੀਆਂ ਐਲਰਜੀਆਂ, ਜਿਗਰ ਦੇ ਵਿਗਾੜ ਆਦਿ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Restriction on sale of Unpackaged Salt Spices