ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣ–ਜ਼ਾਬਤਾ: ਨਸ਼ੀਲੇ ਪਦਾਰਥਾਂ ਕਾਰਨ ਜੇਲ੍ਹਾਂ ’ਚ ਬੰਦ ਦੋਸ਼ੀਆਂ ਨੂੰ ਪੈਰੋਲ 'ਤੇ ਰੋਕ

ਚੋਣ–ਜ਼ਾਬਤਾ: ਨਸ਼ੀਲੇ ਪਦਾਰਥਾਂ ਕਾਰਨ ਜੇਲ੍ਹਾਂ ’ਚ ਬੰਦ ਦੋਸ਼ੀਆਂ ਨੂੰ ਪੈਰੋਲ 'ਤੇ ਰੋਕ

ਭਾਰਤੀ ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਨੂੰ ਧਿਆਨ ਵਿੱਚ ਰੱਖਦਿਆਂ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ' ਸੱਜ਼ਾ ਕੱਟ ਰਹੇ ਦੋਸ਼ੀਆਂ ਨੂੰ ਪੈਰੋਲ ਦੇਣ 'ਤੇ ਰੋਕ ਲਗਾ ਦਿੱਤੀ ਹੈ

 


ਇਸ ਸਬੰਧੀ ਜਾਣਕਾਰੀ ਦਿੰਦਿਆ ਦਫਤਰ ਮੁੱਖ ਚੋਣ ਅਫਸਰ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਕਿਸੇ ਸਜਾ ਕੱਟ ਰਹੇ ਦੋਸ਼ੀ ਨੂੰ ਪੈਰੋਲ ਦੇਣਾ ਵੀ ਆਦਰਸ਼ ਚੋਣ ਜ਼ਾਬਤੇ ਅਧੀਨ ਆਉਂਦਾ ਹੈ ਜੇਕਰ ਰਾਜ ਸਰਕਾਰ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਕਿਸੇ ਦੋਸ਼ੀ ਨੂੰ ਨਾ ਟਾਲੇ ਜਾਣ ਵਾਲੇ ਹਾਲਾਤ ਵਿੱਚ ਪੈਰੋਲ ਦੇਣਾ ਅਤਿ ਜ਼ਰੂਰੀ ਹੈ ਤਾਂ ਰਾਜ ਸਰਕਾਰ ਨੂੰ ਪੈਰੋਲ ਦੇਣ ਤੋਂ ਪਹਿਲਾਂ ਸੂਬੇ ਦੇ ਮੁੱਖ ਚੋਣ ਅਫਸਰ ਤੋਂ ਸੁਝਾਅ ਲਵੇਗੀ

 


ਬੁਲਾਰੇ ਨੇ ਦੱਸਿਆ ਕਿ ਪੈਰੋਲ ਸਿਰਫ ਅਤਿ ਜ਼ਰੂਰੀ ਹੰਗਾਮੀ ਹਾਲਾਤ ਵਿੱਚ ਹੀ ਦਿੱਤੀ ਜਾਣੀ ਹੈ ਅਤੇ ਇਹ ਵੀ ਯਕੀਨੀ ਬਣਾਇਆ ਜਾਣਾ ਹੈ ਕਿ ਪੈਰੋਲ 'ਤੇ ਗਿਆ ਵਿਅਕਤੀ ਚੋਣਾਂ ਸਬੰਧੀ ਕਿਸੇ ਵੀ ਗਤੀਵਿਧੀ ' ਸ਼ਾਮਿਲ ਨਾ ਹੋਵੇ ਨਸ਼ਿਆਂ ਦੇ ਮਾਮਲਿਆਂ ' ਸਜਾ ਕੱਟ ਰਹੇ ਦੋਸ਼ੀਆਂ ਨੂੰ ਪੈਰੋਲ ਦੇਣ 'ਤੇ ਸਖਤ ਮਨਾਹੀ ਹੈ ਜੇਕਰ ਕਿਸੇ ਦੋਸ਼ੀ ਨੂੰ ਨਾ ਟਾਲੇ ਜਾਣ ਵਾਲੇ ਹਾਲਾਤ ਵਿੱਚ ਪੈਰੋਲ ਦੇਣਾ ਅਤਿ ਜ਼ਰੂਰੀ ਹੈ ਤਾਂ ਪੁਲਿਸ ਅਤੇ ਨਸ਼ਾ ਰੋਕੂ ਕਾਨੂੰਨ ਲਾਗੂ ਕਰਨ ਵਾਲੀ ਸੰਸਥਾਵਾਂ ਜਿਨ੍ਹਾਂ ਵਿੱਚੋਂ ਨਾਰਕੋਟਿਕਸ ਕੰਟਰੋਲ ਬਿਉਰੋ ਦੇ ਜ਼ੋਨਲ ਯੂਨਿਟ ਨੂੰ ਅਗੇਤੀ ਸੂਚਨਾ ਦੇਣੀ ਲਾਜ਼ਮੀ ਹੈ ਤਾਂ ਜੋ ਪੈਰੋਲ 'ਤੇ ਜਾ ਰਹੇ ਵਿਅਕਤੀ ਦੀ ਗਤੀਵਿਧੀਆਂ 'ਤੇ ਨਜਰ ਰਖੀ ਜਾ ਸਕੇ

 

 

ਜੇਕਰ ਪੈਰੋਲ 'ਤੇ ਗਿਆ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਮਨਾਹੀ ਵਾਲੀ ਗਤੀਵਿਧੀ ਵਿੱਚ ਸ਼ਾਮਲ ਪਾਇਆ ਜਾਂਦਾ ਹੈ, ਤਾਂ ਉਸ ਦੀ ਪੈਰੋਲ ਤੁਰੰਤ ਰੱਦ ਕਰ ਦਿੱਤੀ ਜਾਵੇਗੀ ਜੇ ਕਿਸੇ ਨਸ਼ਿਆਂ ਦੇ ਮਾਮਲਿਆਂ ਵਿੱਚ ਦੋਸ਼ੀ ਸਜਾ ਕੱਟ ਰਹੇ ਵਿਅਕਤੀ ਨੂੰ ਪੈਰੋਲ ਮਿਲਦੀ ਹੈ ਤਾਂ ਜਿਸ ਜ਼ਿਲ੍ਹੇ ਦਾ ਉਹ ਵਸਨੀਕ ਹੈ ਉਸ ਜ਼ਿਲ੍ਹੇ ਦਾ ਜ਼ਿਲ੍ਹਾ ਚੋਣਕਾਰ ਅਫਸਰ ਆਪਣੇ ਲੋਕ ਸਭਾ ਹਲਕੇ ਦੇ ਅਬਜ਼ਰਵਰ ਨੂੰ ਸੂਚਨਾ ਦੇਵੇਗਾ

 


ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੌਰਾਨ ਕਿਸੇ ਵੀ ਮਾਮਲੇ ਵਿੱਚ ਸਜ਼ਾ ਕੱਟ ਰਹੇ ਦੋਸ਼ੀ ਨੂੰ ਪੈਰੋਲ ਦੇਣ ਸਬੰਧੀ ਵੀ ਹਦਾਇਤਾਂ ਜਾਰੀ ਕੀਤੀਆਂ ਹਨ ਇਨ੍ਹਾਂ ਹਦਾਇਤਾ ਅਨੁਸਾਰ ਕਿਸੇ ਵੀ ਮਾਮਲਿਆਂ ' ਸਜ਼ਾ ਕੱਟ ਰਹੇ ਵਿਅਕਤੀ ਨੂੰ ਸਿਰਫ ਅਤਿ ਜ਼ਰੂਰੀ ਹੰਗਾਮੀ ਹਾਲਾਤ ਜਿਵੇਂ ਕਿ ਉਸਦੇ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ, ਦੋਸ਼ੀ ਦੇ ਵਿਆਹ ਜਾਂ ਕਿਸੇ ਹੋਰ ਪਰਿਵਾਰਕ ਮੈਂਬਰ ਦੇ ਵਿਆਹ ਦੇ ਹਾਲਾਤ ਵਿੱਚ ਹੀ ਦਿੱਤੀ ਜਾਣੀ ਹੈ ਜੇਕਰ ਕਿਸੇ ਦੋਸ਼ੀ ਨੂੰ ਨਾ ਟਾਲੇ ਜਾਣ ਵਾਲੇ ਹਾਲਾਤ ਵਿੱਚ ਪੈਰੋਲ ਦੇਣਾ ਅਤਿ ਜ਼ਰੂਰੀ ਹੈ ਤਾਂ ਰਾਜ ਸਰਕਾਰ ਨੂੰ ਪੈਰੋਲ ਦੇਣ ਤੋਂ ਪਹਿਲਾਂ ਸੂਬੇ ਦੇ ਮੁੱਖ ਚੋਣ ਅਫਸਰ ਤੋਂ ਸੁਝਾਅ ਲਵੇਗੀ

 

 

ਆਦਰਸ਼ ਚੋਣ ਜ਼ਾਬਤੇ ਦੌਰਾਨ ਪੈਰੋਲ ਘੱਟ ਤੋਂ ਘੱਟ ਸਮੇਂ ਲਈ ਦਿੱਤੀ ਜਾਣੀ ਹੈ ਪੈਰੋਲ 'ਤੇ ਜਾ ਰਹੇ ਵਿਅਕਤੀ ਦੀ ਗਤੀਵਿਧੀਆਂ 'ਤੇ ਸਖਤ ਨਜਰ ਰਖੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਕਿਸੇ ਤਰ੍ਹਾਂ ਦੀ ਚੋਣਾਂ ਨਾਲ ਸਬੰਧਤ ਗਤੀਵਿਧੀਆਂ ' ਸ਼ਾਮਲ ਨਾ ਹੋਵੇ

 

 

ਜੇਕਰ ਪੈਰੋਲ 'ਤੇ ਗਿਆ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਮਨਾਹੀ ਵਾਲੀ ਗਤੀਵਿਧੀ ਵਿੱਚ ਸ਼ਾਮਲ ਪਾਇਆ ਜਾਂਦਾ ਹੈ, ਤਾਂ ਉਸ ਦੀ ਪੈਰੋਲ ਤੁਰੰਤ ਰੱਦ ਕਰ ਦਿੱਤੀ ਜਾਵੇਗੀ ਜੇ ਕਿਸੇ ਦੋਸ਼ੀ ਨੂੰ ਪੈਰੋਲ ਮਿਲਦੀ ਹੈ ਤਾਂ ਜਿਸ ਜ਼ਿਲ੍ਹੇ ਦਾ ਉਹ ਵਸਨੀਕ ਹੈ ਉਸ ਜ਼ਿਲ੍ਹੇ ਦਾ ਜ਼ਿਲ੍ਹਾ ਚੋਣਕਾਰ ਅਫਸਰ ਆਪਣੇ ਲੋਕ ਸਭਾ ਹਲਕੇ ਦੇ ਅਬਜ਼ਰਵਰ ਨੂੰ ਸੂਚਨਾ ਦੇਵੇਗਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RESTRICTIONS ON PAROLE TO DRUG OFFENDERS DURING ELECTIONS