ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆਂ 12ਵੀਂ ਦਾ ਨਤੀਜਾ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆਂ 12ਵੀਂ ਦਾ ਨਤੀਜਾ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਮਾਰਚ ਮਹੀਨੇ ਵਿਚ ਹੋਈਆਂ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਐਲਾਨ ਦਿੱਤਾ ਹੈ ਅੱਜ ਐਲਾਨੇ ਨਤੀਜੇ ਮੁਤਾਬਕ ਇਸ ਵਾਰ ਦਾ ਨਤੀਜਾ 86.41 ਫੀਸਦੀ ਰਿਹਾ। ਕਮਰਸ ਵਿਚੋਂ ਲੁਧਿਆਣਾ ਜ਼ਿਲ੍ਹੇ ਦੇ ਵਿਦਿਆਰਥੀ ਨੇ ਸਰਵਜੋਤ ਸਿੰਘ ਬਾਂਸਲ, ਆਰਟਸ ਵਿਚ ਮਲੋਟ ਦੇ ਵਿਦਿਆਰਥੀ ਨੇ ਅਮਨ ਅਤੇ ਸਾਇੰਸ ਵਿਚੋਂ ਨਕੋਦਰ ਦੀ ਵਿਦਿਆਰਥਣ ਮੁਸਕਾਨ ਸੋਨੀ ਨੇ  98.89 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾਂ ਸਥਾਨ ਹਾਸਲ ਕੀਤਾ

 

ਦੂਜੇ ਸਥਾਨ ਉਤੇ ਲੁਧਿਆਣਾ ਜ਼ਿਲ੍ਹੇ ਦੀ ਵਿਦਿਆਰਥਣ ਲਵਲੀਨ ਵਰਮਾ ਨੇ 98.67 ਫੀਸਦੀ ਅੰਕ ਅਤੇ ਤੀਜੇ ਸਥਾਨ ਉਤੇ ਰਹੀ ਫਾਜਿਲਕਾ ਦੀ ਵਿਦਿਆਰਥਣ ਨਾਜ਼ੀਆ ਕੰਬੋਜ ਅਤੇ ਲੁਧਿਆਣਾ ਜ਼ਿਲ੍ਹੇ ਦੀ ਵਿਦਿਆਰਥਣ ਮੁਸਕਾਨ  ਨੇ 98.44 ਫੀਸਦੀ ਅੰਕ ਪ੍ਰਾਪਤ ਕੀਤੇ।

 

ਖੇਡ ਕੈਟਾਗਿਰੀ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਸਮਾਘ ਦੀ ਵਿਦਿਆਰਥਣ ਨਵਦੀਪ ਕੌਰ, ਫਾਜਿਲਕਾ ਜ਼ਿਲ੍ਹੇ ਦੀ ਵਿਦਿਆਰਥਣ ਖੁਸ਼ਦੀਪ ਕੌਰ ਅਤੇ ਲੁਧਿਆਣਾ ਜ਼ਿਲ੍ਹੇ ਦੀ ਵਿਦਿਆਰਥਣ ਰਵਜੀਤ ਕੌਰ ਨੇ 100 ਫੀਸਦੀ ਅੰਕ ਹਾਸਿਲ ਕਰਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਦੂਜੇ ਨੰਬਰ ਉਤੇ ਜ਼ਿਲ੍ਹਾ ਸੰਗਰੂਰ ਦੀ ਤੁੜੀਆਂ ਦੀ ਵਿਦਿਆਰਥਣ ਲਵਪ੍ਰੀਤ ਕੌਰ ਨੇ 99.56 ਫੀਸਦੀ ਅਤੇ ਤੀਜੇ ਸਥਾਨ ਲੁਧਿਆਣਾ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਅਤੇ ਫਰੀਦਕੋਟ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ 98.89 ਫੀਸਦੀ ਅੰਕ ਪ੍ਰਾਪਤ ਕੀਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Punjab School Education Board announces 12th result