ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਅੱਧਾ ਘੰਟਾ ਪਹਿਲਾਂ ਹੋਵੇਗੀ ਵਾਹਗਾ ਬਾਰਡਰ `ਤੇ ਰੀਟ੍ਰੀਟ ਸੈਰੇਮਨੀ

ਹੁਣ ਅੱਧਾ ਘੰਟਾ ਪਹਿਲਾਂ ਹੋਵੇਗੀ ਵਾਹਗਾ ਬਾਰਡਰ `ਤੇ ਰੀਟ੍ਰੀਟ ਸੈਰੇਮਨੀ

ਵਾਹਗਾ ਬਾਰਡਰ `ਤੇ ਰੀਟ੍ਰੀਟ ਸੈਰੇਮਨੀ ਹੁਣ ਅੱਧਾ ਘੰਟਾ ਪਹਿਲਾਂ ਹੋਇਆ ਕਰੇਗੀ। ਭਾਰਤ-ਪਾਕਿਸਤਾਨ ਸਰਹੱਦ `ਤੇ ਸਥਿਤ ਸਾਂਝੀ ਚੈੱਕ ਪੋਸਟ ਅਟਾਰੀ `ਤੇ ਰੋਜ਼ਾਨਾ ਸ਼ਾਮੀਂ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਸ਼ਾਮੀਂ 4:30 ਵਜੇ ਤੋਂ 4:55 ਵਜੇ ਤੱਕ ਹੋਇਆ ਕਰੇਗੀ। ਪਹਿਲਾਂ ਇਹ ਰਸਮ ਸ਼ਾਮੀਂ 5 ਵਜੇ ਸ਼ੁਰੂ ਹੋ ਕੇ 5:25 ਵਜੇ ਮੁਕੰਮਲ ਹੁੰਦੀ ਸੀ।


ਮੌਸਮ ਵਿੱਚ ਤਬਦੀਲੀ ਕਾਰਨ ਸੀਮਾ ਸੁਰੱਖਿਆ ਬਲ ਤੇ ਪਾਕਿ ਰੇਂਜਰਜ਼ ਨੇ ਸਾਂਝੇ ਤੌਰ `ਤੇ ਇਹ ਫ਼ੈਸਲਾ ਕੀਤਾ। ਬੀਐੱਸਐੱਫ਼ ਦੇ ਡੀਆਈਜੀ ਜੇ.ਐੱਸ. ਓਬਰਾਏ ਨੇ ਸੈਲਾਨੀਆਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਆ ਕਾਰਨਾਂ ਕਰਕੇ ਬੈਗ ਜਾਂ ਹੋਰ ਸਾਮਾਨ ਲੈ ਕੇ ਨਾ ਆਉਣ।


1950 ਦੇ ਦਹਾਕੇ `ਚ ਭਾਰਤ-ਪਾਕਿਸਤਾਨ ਸਰਹੱਦ `ਤੇ ਝੰਡਾ ਉਤਾਰਨ ਸ਼ੁਰੂ ਹੋਇਆ ਇਹ ਸਮਾਰੋਹ ਰੋਜ਼ਾਨਾ ਹੁੰਦਾ ਹੈ। ਅਟਾਰੀ ਭਾਰਤ ਦਾ ਪਿੰਡ ਹੈ ਤੇ ਵਾਹਗਾ ਪਾਕਿਸਤਾਨ `ਚ ਹੈ। ਰੀਟ੍ਰੀਟ ਸੈਰੇਮਨੀ ਦੌਰਾਨ ਸਨਿੱਚਰਵਾਰ ਅਤੇ ਐਤਵਾਰ ਨੂੰ ਸੈਲਾਨੀਆਂ ਦੀ ਭੀੜ ਕੁਝ ਵੱਧ ਰਹਿੰਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Retreat Ceremony will now be half an hour early