ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਧਾਰਮਿਕ ਸਥਾਨ ਤੋਂ ਪਰਤ ਰਹੇ 10 ਸ਼ਰਧਾਲੂਆਂ ਦੀ ਹੁਸ਼ਿਆਰਪੁਰ ਸੜਕ ਹਾਦਸੇ ‘ਚ ਮੌਤ

​​​​​​​ਧਾਰਮਿਕ ਸਥਾਨ ਤੋਂ ਪਰਤ ਰਹੇ 10 ਸ਼ਰਧਾਲੂਆਂ ਦੀ ਹੁਸ਼ਿਆਰਪੁਰ ਸੜਕ ਹਾਦਸੇ ‘ਚ ਮ

ਇੱਥੇ ਧੋਬੀਘਾਟ ਚੌਕ ਉੱਤੇ ਵਾਪਰੇ ਭਿਆਨਕ ਸੜਕ ਹਾਦਸੇ ’ਚ 10 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਪਿਕਅਪ ਦੇ ਇੱਕ ਰੁੱਖ ਨਾਲ ਟਕਰਾਉਣ ਕਾਰਨ ਵਾਪਰਿਆ। ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਪਿਕਅਪ ਤਬਾਹ ਹੋ ਗਈ ਤੇ 10 ਵਿਅਕਤੀ ਮੌਕੇ ਉੱਤੇ ਹੀ ਮਾਰੇ ਗਏ।

 

 

ਇਸ ਹਾਦਸੇ ਵਿੱਚ 15 ਜਣੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਦੋ ਬੱਚੇ ਤੇ ਤਿੰਨ ਔਰਤਾਂ ਸ਼ਾਮਲ ਹਨ। ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜ਼ਖ਼ਮੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਪਿਕਅਪ ਸਵਾਰ ਦਸੂਹਾ ਲਾਗਲੇ ਪਿੰਡ ਉਸਮਾਨ ਸ਼ਹੀਦ ਦੇ ਨਿਵਾਸੀ ਸਨ ਤੇ ਬਾਬਾ ਬਾਲਕ ਨਾਥ ਦੇ ਦਰਸ਼ਨਾਂ ਲਈ ਗਏ ਹੋਏ ਸਨ। ਉੱਥੋਂ ਪਰਤਦੇ ਸਮੇਂ ਧੋਬੀਘਾਟ ਚੌਕ ਕੋਲ ਪੁਲਿਸ ਨਾਕਾ ਵੇਖ ਕੇ ਡਰਾਇਵਰ ਘਬਰਾ ਗਿਆ ਤੇ ਪਿਕਅਪ ਗੱਡੀ ਬੇਕਾਬੂ ਹੋ ਗਈ।

 

 

ਇਸੇ ਦੌਰਾਨ ਵਾਹਨ ਤੇਜ਼ ਰਫ਼ਤਾਰ ਨਾਲ ਸਫ਼ੇਦੇ ਦੇ ਇੱਕ ਰੁੱਖ ਨਾਲ ਜਾ ਟਕਰਾਇਆ। ਪੁਲਿਸ ਮੌਕੇ ਉੱਤੇ ਪੁੱਜ ਗਈ। ਇਹ ਖ਼ਬਰ ਲਿਖੇ ਜਾਣ ਤੱਕ ਲਾਸ਼ਾਂ ਦਾ ਪੋਸਟ–ਮਾਰਟਮ ਨਹੀਂ ਹੋਇਆ ਸੀ।

 

 

ਚੇਤੇ ਰਹੇ ਕਿ ਚੋਣਾਂ ਕਾਰਨ ਇਸ ਵੇਲੇ ਸਮੁੱਚੇ ਪੰਜਾਬ ਵਿੱਚ ਹੀ ਨਹੀਂ, ਸਗੋਂ ਪੂਰੇ ਦੇਸ਼ ਵਿੱਚ ਹੀ ਸਖ਼ਤ ਸੁਰੱਖਿਆ ਪ੍ਰਬੰਧ ਹਨ ਤੇ ਥਾਂ–ਥਾਂ ਉੱਤੇ ਨਾਕੇ ਲੱਗੇ ਹੋਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Returning from Baba Balak Nath temple 10 dead in Hoshiarpur road mishap