ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਦਲਾਂ ਦੇ ਸਿਆਸੀ ਅੰਤ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ: ਸੁਨੀਲ ਜਾਖੜ

ਬਾਦਲਾਂ ਦੇ ਸਿਆਸੀ ਅੰਤ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ: ਸੁਨੀਲ ਜਾਖੜ

ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਹੈ ਕਿ ਪੰਥ-ਵਿਰੋਧੀ ਗ਼ਲਤੀਆਂ ਕਾਰਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਸਿਆਸੀ ਅੰਤ ਹੁਣ ਯਕੀਨੀ ਬਣਦਾ ਜਾ ਰਿਹਾ ਹੈ। ਸ੍ਰੀ ਜਾਖੜ ਨੇ ਅੱਜ ਇੱਥੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋਬਾਰਾ ਚੁਣੇ ਗਏ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਬਾਦਲ ਪਰਿਵਾਰ ਦੇ ਲਿਫ਼ਾਫ਼ੇ `ਚੋਂ ਨਿੱਕਲਣ ਵਾਲੇ ਐੱਸਜੀਪੀਸੀ ਦੇ ਆਖ਼ਰੀ ਪ੍ਰਧਾਨ ਸਿੱਧ ਹੋਣਗੇ।


ਉਨ੍ਹਾਂ ਕਿਹਾ ਕਿ ਜਿਵੇਂ ਲੋਕ ਜਾਗਰੂਕ ਹੋ ਰਹੇ ਹਨ ਤੇ ਟਕਸਾਲੀ ਆਗੂਆਂ ਨੇ ਆਵਾਜ਼ ਬੁਲੰਦ ਕੀਤੀ ਹੈ, ਭਵਿੱਖ `ਚ ਲੋਕਾਂ ਦੀ ਪਸੰਦ ਦੇ ਆਗੂ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਿਆ ਕਰਨਗੇ ਤੇ ਸੁਖਬੀਰ ਬਾਦਲ ਦੀਆਂ ਪੰਥ-ਵਿਰੋਧੀ ਗ਼ਲਤੀਆਂ ਕਾਰਨ ਉਨ੍ਹਾਂ ਦਾ ਸਿਆਸੀ ਅੰਤ ਹੁਣ ਯਕੀਨੀ ਹੋ ਗਿਆ ਹੈ।


ਸ੍ਰੀ ਜਾਖੜ ਨੇ ਕਿਹਾ ਕਿ ਸ੍ਰੀ ਬਾਦਲ ਨੇ ਸ੍ਰੀ ਲੌਂਗੋਵਾਲ ਨੂੰ ਸ਼੍ਰੋਮਣੀ ਕਮੇਟੀ ਦਾ ਦੋਬਾਰਾ ਪ੍ਰਧਾਨ ਬਣਾ ਕੇ ਡੇਰਾ ਸੱਚਾ ਦੇ ਮੁਖੀ ਨਾਲ ਆਪਣੀ ਪੁਰਾਣੀ ਯਾਰੀ ਦਾ ਸਬੂਤ ਦਿੱਤਾ ਹੈ ਤੇ ਪੰਥ ਦੇ ਨਾਲ ਧੋਖਾ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਵੱਡੇ ਬਾਦਲ ਨੂੰ ਆਪਣੀ ਪਿਛਲੀ ਅਕਾਲੀ ਸਰਕਾਰ ਵੇਲੇ ਸੱਤਾ ਦੇ ਨਸ਼ੇ `ਚ ਪੰਥ ਨਾਲ ਕੀਤੀਆਂ ਗ਼ਲਤੀਆਂ ਲਈ ਮਾਫ਼ੀ ਮੰਗਣੀ ਪਵੇਗੀ ਤੇ ਕਾਨੂੰਨ ਵੀ ਉਨ੍ਹਾਂ ਨਾਲ ਨਿਪਟੇਗਾ।


ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਜਿਹੜੇ ਮੁੱਦਿਆਂ ਨੂੰ ਉਠਾ ਰਹੀ ਹੈ, ਹੁਣ ਸ਼ਰੇਆਮ ਅਕਾਲੀ ਦਲ ਦੇ ਟਕਸਾਲੀ ਆਗੂ ਵੀ ਸ੍ਰੀ ਬਾਦਲ ਦੇ ਕਾਰਨਾਮਿਆਂ ਦੀ ਪੋਲ ਖੋਲ੍ਹਣਗੇ। ਜਿਹੜੇ ਅਕਾਲੀ ਆਗੂਆਂ ਨੇ ਪਾਰਟੀ ਨੂੰ ਆਪਣੇ ਖ਼ੂਨ-ਪਸੀਨੇ ਨਾਲ ਸਿੰਜਿਆ ਹੈ, ਉਨ੍ਹਾਂ ਨੇ ਪਾਰਟੀ ਨੂੰ ਬਚਾਉਣ ਲਈ ਹੁਣ ਮੋਰਚਾ ਸੰਭਾਲਿਆ ਹੈ ਤੇ ਹੁਣ ਪਾਰਟੀ `ਤੋਂ ਬਾਦਲ ਪਰਿਵਾਰ ਦਾ ਕਬਜ਼ਾ ਖ਼ਤਮ ਹੋ ਰਿਹਾ ਹੈ।


ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਹੁਣ ਬਾਦਲਾਂ ਦੇ ਸਿਆਸੀ ਅੰਤ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਸੁਖਬੀਰ ਬਾਦਲ ਨੂੰ ਆਪਣੇ ਕੀਤੇ ਦੀ ਸਜ਼ਾ ਤਾਂ ਮਿਲੇਗੀ ਹੀ ਤੇ ਨਾਲ ਪਾਰਟੀ ਦੀ ਪ੍ਰਧਾਨਗੀ ਵੀ ਛੱਡਣੀ ਪਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Reverse Counting for Political end of Badals begins