ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਲੂ ਸਟਾਰ ਆਪਰੇਸ਼ਨ ਦੇ 40 ਸਿੱਖ ਪੀੜਤਾਂ ਨੂੰ ਮੁਆਵਜ਼ੇ ਦਾ ਵਿਰੋਧ ਨਾ ਕਰੇ ਕੇਂਦਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਬਲੂ ਸਟਾਰ ਆਪਰੇਸ਼ਨ ਦੇ 40 ਸਿੱਖ ਪੀੜਤਾਂ ਨੂੰ ਮੁਆਵਜ਼ੇ ਦਾ ਵਿਰੋਧ ਨਾ ਕਰੇ ਕੇਂਦਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ 1984 ਦੇ ਬਲੂ-ਸਟਾਰ ਆਪਰੇਸ਼ਨ ਦੇ 40 ਸਿੱਖ ਪੀੜਤਾਂ ਖਿ਼ਲਾਫ਼ ਆਪਣੀ ਅਪੀਲ ਨੂੰ ਰੱਦ ਕਰ ਦੇਵੇ। ਇਹ ਉਹੀ ਸਿੱਖ ਹਨ, ਜਿਨ੍ਹਾਂ ਨੂੰ ਬਲੂ-ਸਟਾਰ ਆਪਰੇਸ਼ਨ ਦੌਰਾਨ ਬਿਨਾ ਮਤਲਬ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ 1989 ਤੱਕ ਜੋਧਪੁਰ (ਰਾਜਸਥਾਨ) ਦੀ ਜੇਲ੍ਹ ਵਿੱਚ ਰੱਖਿਆ ਗਿਆ ਸੀ।

ਕੇਂਦਰ ਸਰਕਾਰ ਨੇ ਕੁਝ ਦਿਨ ਪਹਿਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅੰਮ੍ਰਿਤਸਰ ਦੀ ਅਦਾਲਤ ਦੇ ਅਪ੍ਰੈਲ 2018 ਵਾਲੇ ਫ਼ੈਸਲੇ ਖਿ਼ਲਾਫ਼ ਅਪੀਲ ਦਾਇਰ ਕੀਤੀ ਸੀ, ਜਿਸ ਵਿੱਚ ਕੇਂਦਰ ਸਰਕਾਰ ਨੂੰ ਆਖਿਆ ਗਿਆ ਸੀ ਕਿ ਉਹ 40 ਸਿੱਖ ਪੀੜਤਾਂ ਨੂੰ ਚਾਰ-ਚਾਰ ਲੱਖ ਰੁਪਏ ਮੁਆਵਜ਼ਾ ਦੇਵੇ ਕਿਉਂਕਿ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਜੇਲ੍ਹੀਂ ਡੱਕਿਆ ਗਿਆ ਸੀ। ਕੇਂਦਰ ਸਰਕਾਰ ਨੇ ਇਸ ਫ਼ੈਸਲੇ ਦਾ ਹਾਈ ਕੋਰਟ ਵਿੱਚ ਵਿਰੋਧ ਕਰਦਿਆਂ ਆਪਣੀ ਅਪੀਲ ਦਾਇਰ ਕੀਤੀ ਸੀ।

ਕੇਂਦਰ ਸਰਕਾਰ ਦੀ ਅਪੀਲ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਅੰਮ੍ਰਿਤਸਰ ਦੀ ਅਦਾਲਤ ਨੇ ਸਿੱਖ ਪੀੜਤਾਂ ਦਾ ਦਰਦ ਕੁਝ ਹੱਦ ਤੱਕ ਘਟਾਇਆ ਸੀ ਪਰ ਕੇਂਦਰ ਸਰਕਾਰ ਵੱਲੋਂ ਚੁੱਕਿਆ ਗਿਆ ਕਦਮ ਕਿਸੇ ਵੀ ਪੱਖੋਂ ਵਾਜਬ ਤੇ ਨਿਆਂਪੂਰਨ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਨਾਲ ਸਿੱਖ ਕੌਮ ਖ਼ੁਦ ਨੂੰ ਅਲੱਗ-ਥਲੱਗ ਮਹਿਸੂਸ ਕਰਨ ਲੱਗਦੀ ਹੇ। ਕੇਂਦਰ ਸਰਕਾਰ ਨੂੰ ਤਾਂ ਸਿੱਖ ਕੌਮ ਦੇ ਦਿਲ ਜਿੱਤਣ ਦੀ ਲੋੜ ਹੈ ਤੇ ਸਿੱਖ ਪੀੜਤਾਂ ਨੂੰ ਹਰ ਹਾਲਤ ਵਿੱਚ ਇਨਸਾਫ਼ ਮਿਲਣਾ ਚਾਹੀਦਾ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Revoke plea against relief to 40 kept in jail after Op Bluestar