ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲਿਆਂ ਲਈ ਵਧਾਈ ਇਨਾਮੀ ਰਕਮ

ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਕਰਦੇ ਹੋਏ ਸਿੱਖਿਆ ਮੰਤਰੀ ਓ ਪੀ ਸੋਨੀ।

1 / 3ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਕਰਦੇ ਹੋਏ ਸਿੱਖਿਆ ਮੰਤਰੀ ਓ ਪੀ ਸੋਨੀ।

ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਕਰਦੇ ਹੋਏ ਸਿੱਖਿਆ ਮੰਤਰੀ ਓ ਪੀ ਸੋਨੀ।

2 / 3ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਕਰਦੇ ਹੋਏ ਸਿੱਖਿਆ ਮੰਤਰੀ ਓ ਪੀ ਸੋਨੀ।

ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਕਰਦੇ ਹੋਏ ਸਿੱਖਿਆ ਮੰਤਰੀ ਓ ਪੀ ਸੋਨੀ।

3 / 3ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਕਰਦੇ ਹੋਏ ਸਿੱਖਿਆ ਮੰਤਰੀ ਓ ਪੀ ਸੋਨੀ।

PreviousNext

ਅਗਲੇ ਵਰ੍ਹੇ ਤੋਂ ਵਿਦਿਅਕ, ਸੱਭਿਆਚਾਰਕ ਤੇ ਖੇਡ ਮੁਕਾਬਲਿਆਂ `ਚ ਜਿੱਤਣ ਵਾਲੀਆਂ ਟੀਮਾਂ ਵਾਸਤੇ ਇਨਾਮੀ ਰਕਮ `ਚ ਸਰਕਾਰ ਵੱਲੋਂ ਵਾਧਾ ਕੀਤਾ ਗਿਆ। ਇਨਾਮੀ ਰਕਮ ਵਜੋਂ ਇਕ ਲੱਖ ਰੁਪਏ ਮਿਲਣਗੇ, ਜਦੋਂਕਿ ਹਰੇਕ ਜੇਤੂ ਨੂੰ 11-11 ਹਜ਼ਾਰ ਰੁਪਏ ਦਿੱਤੇ ਜਾਣਗੇ। ਇਹ ਐਲਾਨ ਅੱਜ ਸਿੱਖਿਆ ਮੰਤਰੀ ਓ ਪੀ ਸੋਨੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 50ਵੀਂ ਵਰ੍ਹੇਗੰਢ ਮੌਕੇ ਬੋਰਡ ਦੇ ਆਡੀਟੋਰੀਅਮ `ਚ ਕਰਵਾਏ ਤਿੰਨ ਦਿਨਾਂ ਵਿੱਦਿਅਕ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨ ਮੌਕੇ ਕੀਤਾ। 


ਮੁੱਖ ਮਹਿਮਾਨ ਵਜੋਂ ਪੁੱਜੇ ਸਿੱਖਿਆ ਮੰਤਰੀ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ। 
ਇਸ ਮੌਕੇ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ, ਉਪ ਚੇਅਰਮੈਨ ਬਲਦੇਵ ਸਚਦੇਵਾ, ਸਕੱਤਰ/ਡੀਜੀਐਸਈ ਪ੍ਰਸ਼ਾਂਤ ਕੁਮਾਰ ਗੋਇਲ, ਬੋਰਡ ਮੈਂਬਰ ਤੇ ਹੋਰ ਅਧਿਕਾਰੀ ਹਾਜ਼ਰ ਸਨ। 

 

ਇਸ ਤੋਂ ਪਹਿਲਾਂ ਕਰਵਾਏ ਭਾਸ਼ਣ ਮੁਕਾਬਲੇ `ਚ ਆਸ਼ੂ ਤਿਵਾੜੀ, ਬੀ ਸੀ ਐਸ ਸੀਨੀਅਰ ਸੈਕੰਡਰੀ ਸਕੂਲ ਜ਼ਿਲ੍ਹਾ ਲੁਧਿਆਣਾ ਨੇ ਪਹਿਲਾ ਸਥਾਨ, ਕਵਿਤਾ ਉਚਾਰਨ `ਚ ਸਮਨਦੀਪ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਜ਼ਿਲ੍ਹਾ ਤਰਨਤਾਰਨ ਨੇ ਪਹਿਲਾ ਸਥਾਨ ਅਤੇ ਸੁੰਦਰ ਲਿਖਾਈ `ਚ ਗੁਰਪ੍ਰੀਤ ਕੌਰ ਰੌਬਿਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਧੂਰੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

 

ਰਵਾਇਤੀ ਗੀਤ ਜਸ਼ਨਪ੍ਰੀਤ ਕੌਰ ਅਤੇ ਸਾਥਣਾਂ ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਪਹਿਲੇ ਸਥਾਨ ਉਤੇ ਰਹੀਆਂ। ਲੋਕ ਗੀਤ ਮੁਕਾਬਲੇ `ਚ ਸੁਖਦੀਪ ਕੌਰ, ਸਰਕਾਰੀ ਸਹਿ ਸਿੱਖਿਆ ਸੈਕੰਡਰੀ ਸਕੂਲ ਗੋਲੋਵਾਲਾ, ਜ਼ਿਲ੍ਹਾ ਫਰੀਦਕੋਟ ਪਹਿਲੇ ਸਥਾਨ ਅਤੇ ਸ਼ਬਦ ਗਾਇਨ `ਚ ਅਮਨਦੀਪ ਕੌਰ ਤੇ ਸਾਥੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਜ਼ਿਲ੍ਹਾ ਹੁਸ਼ਿਆਰਪੁਰ ਪਹਿਲੇ ਸਥਾਨ ਉਤੇ ਰਹੇ।

 

ਚਿੱਤਰਕਲਾ ਲਈ ਵਰਿੰਦਰ ਸਿੰਘ ਬਾਬਾ ਫਰੀਦ ਸੀਨੀਅਰ ਸੈਕੰਡਰੀ ਸਕੂਲ ਦਿਉਣ ਨੇ ਪਹਿਲਾ, ਵਾਰ ਮੁਕਾਬਲੇ `ਚ ਮੋਹਿਤ ਤੇ ਸਾਥੀ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਜ਼ਿਲ੍ਹਾ ਲੁਧਿਆਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗਿੱਧਾ ਮੁਕਾਬਲੇ `ਚ ਲੜਕੀਆਂ ਪਰਮੀਤ ਕੌਰ ਤੇ ਸਾਥਣਾਂ ਸਿੰਘ ਸਭਾ ਕੰਨਿਆਸੀਨੀਅਰ ਸੈਕੰਡਰੀ ਸਕੂਲ ਅਬੋਹਰ ਪਹਿਲੇ ਨੰਬਰ ਉਤੇ ਰਿਹਾ। ਕਵਿਸ਼ਰੀ ਮੁਕਾਬਲੇ `ਚ ਗੌਤਮ ਸਿੰਘ ਤੇ ਸਾਥੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐਮ. ਰਛੀਨ, ਜ਼ਿਲ੍ਹਾ ਲੁਧਿਆਣਾ ਪਹਿਲੇ, ਆਮ-ਗਿਆਨ ਲਈ ਦੀਕਸ਼ਿਤ ਬਾਲੀ, ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਪਹਿਲੇ, ਮੌਲਿਕ ਲਿਖਤ `ਚ ਨਾਮਪ੍ਰੀਤ ਕੌਰ ਜੀਟੀਬੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਪਹਿਲੇ ਸਥਾਨ ਉਤੇ ਰਹੇ। ਭੰਗੜਾ ਮੁਕਾਬਲੇ `ਚ ਗੁਰਮੀਤ ਸਿੰਘ ਅਤੇ ਸਾਥੀ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ, ਮਿਲਰ ਗੰਜ, ਜ਼ਿਲ੍ਹਾ ਲੁਧਿਆਣਾ ਨੇ ਪਹਿਲਾ, ਲੋਕ-ਨਾਚ ਵਿੱਚ ਉਮਰਾਨਾ ਅਤੇ ਸਾਥਣਾਂ, ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ, ਮਿਲਰਗੰਜ ਜ਼ਿਲ੍ਹਾ ਲੁਧਿਆਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Reward money for school students increased