ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੱਥੇਦਾਰ ਮੰਡ ਤੇ ਜੱਥੇਦਾਰ ਦਾਦੂਵਾਲ ਵਿਚਾਲੇ ਮਤਭੇਦ ਹੋਰ ਵਧੇ

ਜੱਥੇਦਾਰ ਮੰਡ ਤੇ ਜੱਥੇਦਾਰ ਦਾਦੂਵਾਲ ਵਿਚਾਲੇ ਮਤਭੇਦ ਹੋਰ ਵਧੇ

ਦੋ ਮੁਤਵਾਜ਼ੀ (ਸਮਾਨਾਂਤਰ) ਜੱਥੇਦਾਰਾਂ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਛੇ ਮਹੀਨਿਆਂ ਤੋਂ ਵੀ ਵੱਧ ਸਮਾਂ ਚੱਲੇ ਬਰਗਾੜੀ ਇਨਸਾਫ਼ ਮੋਰਚਾ ਦੇ ਆਗੂਆਂ ਵਿਚਾਲੇ ਮਤਭੇਦ ਨਿੱਤ ਵਧਦੇ ਹੀ ਜਾ ਰਹੇ ਹਨ ਕਿਉਂਕਿ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜੱਥੇਦਾਰ ਧਿਆਨ ਸਿੰਘ ਮੰਡ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਇਨਸਾਫ਼ ਮੋਰਚੇ ਦੀ ਸਮੀਖਿਆ ਲਈ ਵੱਖੋ-ਵੱਖਰੀਆਂ ਮੀਟਿੰਗਾਂ ਕੀਤੀਆਂ।


ਦਾਦੂਵਾਲ ਧੜੇ ਦਾ ਇਹ ਦਾਅਵਾ ਹੈ ਕਿ 193 ਦਿਨਾਂ ਤੱਕ ਚੱਲਿਆ ਇਹ ਧਰਨਾ ਤੇ ਇਨਸਾਫ਼ ਮੋਰਚਾ ਕੁਝ ਕਾਹਲ਼ੀ `ਚ ਖ਼ਤਮ ਕਰ ਦਿੱਤਾ ਗਿਆ।


ਸ਼੍ਰੋਮਣੀ ਅਕਾਲੀ ਦਲ (1920) ਦੇ ਜਨਰਲ ਸਕੱਤਰ ਬੂਟਾ ਸਿੰਘ ਨੇ ਮੰਗਲਵਾਰ ਨੁੰ ਬਰਗਾੜੀ `ਚ ਇੱਕ ਮੀਟਿੰਗ ਸੱਦੀ ਹੈ; ਇਸ ਵਿੱਚ ਉਨ੍ਹਾਂ ਆਗੂਆਂ ਤ਼ੇ ਕਾਰਕੁੰਨਾਂ ਨੂੰ ਹੀ ਸੱਦਿਆ ਗਿਆ ਹੈ, ਜਿਹੜੇ ਬਰਗਾੜੀ ਧਰਨਾ ਬੰਦ ਕੀਤੇ ਜਾਣ ਦਾ ਵਿਰੋਧ ਕਰ ਰਹੇ ਹਨ।


ਉੱਧਰ ਆਉਂਦੀ 20 ਦਸੰਬਰ ਨੂੰ ਸਮਾਨਾਂਤਰ ਜੱਥੇਦਾਰ ਮੰਡ ਹੁਰਾਂ ਵੀ ਫ਼ਤਿਹਗੜ੍ਹ ਸਾਹਿਬ ਇੱਕ ਮੀਟਿੰਗ ਰੱਖੀ ਹੋਈ ਹੈ। ਸੋਮਵਾਰ ਨੂੰ ਜਾਰੀ ਇੱਕ ਵਿਡੀਓ ਸੁਨੇਹੇ `ਚ ਜੱਥੇਦਾਰ ਮੰਡ ਨੇ ਕਿਹਾ ਹੈ ਕਿ ਬਰਗਾੜੀ ਧਰਨੇ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਫ਼ਤਿਹਗੜ੍ਹ ਸਾਹਿਬ ਵਿਖੇ ਤਿੰਨ ਦਿਨਾ ਸ਼ਹੀਦੀ ਜੋੜ ਮੇਲੇ ਦੀਆਂ ਤਿਆਰੀਆਂ ਨੂੰ ਧਿਆਨ `ਚ ਰੱਖਦਿਆਂ ਲਿਆ ਗਿਆ ਸੀ।


ਇਸ ਦੌਰਾਨ ਸੋਮਵਾਰ ਨੂੰ ਪੱਤਰਕਾਰਾਂ ਨੂੰ ਸੰਬੋਧਨ ਰਕਦਿਆਂ ਜੱਥੇਦਾਰ ਦਾੂਵਾਲ ਨੇ ਕਿਹਾ ਕਿ ਧਰਨਾ ਖ਼ਤਮ ਕਰਨ ਦਾ ਫ਼ੈਸਲਾ ਲੈਣ ਸਮੇਂ ਤਾਂ ਜੱਥੇਦਾਰ ਮੰਡ ਇੱਕ ਤਾਨਾਸ਼ਾਹ ਵਜੋਂ ਵਿਚਰੇ ਹਨ। ਉਨ੍ਹਾਂ ਕਿਹਾ ਕਿ ਉਹ ਜੱਥੇਦਾਰ ਮੰਡ ਵੱਲੋਂ ਸੱਦੀ ਮੀਟਿੰਗ `ਚ ਨਹੀਂ ਜਾਣਗੇ।


ਜੱਥੇਦਾਰ ਦਾਦੂਵਾਲ ਨੇ ਕਿਹਾ,‘ਸਾਨੂੰ ਇਹੋ ਪਤਾ ਨਹੀਂ ਲੱਗਾ ਕਿ ਮੋਰਚਾ ਬੰਦ ਕਰਨ ਤੋਂ ਪਹਿਲਾਂ ਕਿਸ ਨੇ ਪੰਜਾਬ ਸਰਕਾਰ ਨੇ ਕੋਈ ਗੱਲਬਾਤ ਕਰ ਲਈ ਜਦ ਕਿ ਅਸੀਂ ਹੋਰ ਬਹੁਤ ਕੁਝ ਲੈ ਸਕਦੇ ਸਾਂ। ਸਿੱਖਾਂ ਦੇ ਹਿਰਦੇ ਇਸ ਫ਼ੈਸਲੇ ਨਾਲ ਵਲੂੰਧਰੇ ਗਏ ਹਨ।`


ਇੱਥੇ ਵਰਨਣਯੋਗ ਹੈ ਕਿ ਜੱਥੇਦਾਰ ਮੰਡ ਤੇ ਯੂਨਾਇਟਡ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਨੇ ਸਨਿੱਚਰਵਾਰ ਤੇ ਐਤਵਾਰ ਨੂੰ ਹਰਿਆਣਾ ਦੇ ਪਿੰਡ ਦਾਦੂ ਵਿਖੇ ਜੱਥੇਦਾਰ ਦਾਦੂਵਾਲ ਨੂੰ ਸ਼ਾਂਤ ਕਰਨ ਤੇ ਮਨਾਉਣ ਦੇ ਜਤਨ ਵੀ ਕੀਤੇ ਸਨ।


ਜੱਥੇਦਾਰ ਦਾਦੂਵਾਲ ਨੇ ਖ਼ੁਦ ਦੱਸਿਆ,‘ਜੱਥੇਦਾਰ ਨੇ ਮੈਨੂੰ ਫ਼ਤਿਹਗੜ੍ਹ ਸਾਹਿਬ ਵਾਲੀ ਮੀਟਿੰਗ `ਚ ਸ਼ਾਮਲ ਹੋਣ ਲਈ ਆਖਿਆ ਪਰ ਮੈਂ ਨਾਂਹ ਕਰ ਦਿੱਤੀ ਕਿਉ਼ਕਿ ਮੈਂ ਤਾਂ ਬੂਟਾ ਸਿੰਘ ਵੱਲੋਂ ਸੱਦੀ ਮੀਟਿੰਗ `ਚ ਹੀ ਜਾਵਾਂਗਾ।`


ਜੱਥੇਦਾਰ ਮੰਡ ਦੇ ਹਮਾਇਤੀਆਂ ਨੇ ਸੋਸ਼ਲ ਮੀਡੀਆ `ਤੇ ਕੁਝ ਅਜਿਹਾ ਭਰਮ ਉਸਾਰਨ ਦਾ ਜਤਨ ਵੀ ਕੀਤਾ ਕਿ ਹੁਣ ਦੋਵੇਂ ਜੱਥੇਦਾਰਾਂ ਵਿਚਲੇ ਮਤਭੇਦ ਹੁਣ ਦੂਰ ਹੋ ਗਏ ਹਨ ਪਰ ਜੱਥੇਦਾਰ ਦਾਦੂਵਾਲ ਨੇ ਅਜਿਹੀਆਂ ਸਾਰੀਆਂ ਗੱਲਾਂ ਨੂੰ ਗ਼ਲਤ ਦੱਸਿਆ।


ਜੱਥੇਦਾਰ ਮੰਡ ਨੂੰ ਸੰਪਰਕ ਕਰਨ ਦੇ ਜਤਨ ਕਈ ਵਾਰ ਕੀਤੇ ਗਏ ਪਰ ਉਨ੍ਹਾਂ ਨਾਲ ਰਾਬਤਾ ਕਾਇਮ ਨਾ ਹੋ ਸਕਿਆ।


ਬੀਤੀ 1 ਜੂਨ ਤੋਂ ਬਰਗਾੜੀ ਦਾ ਧਰਨਾ ਸਾਲ 2015 ਦੌਰਾਲ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਉਸ ਤੋਂ ਬਾਅਦ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਇਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rift widens between Jathedar Mand and Jathedar Daduwal