ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਨੌਲਾ ਬੱਸ ਅੱਡੇ ਉਤੇ ਲੋਕਾਂ ਨੇ ਲਾਇਆ ਜਾਮ

ਧਨੌਲਾ ਬੱਸ ਅੱਡੇ ਉਤੇ ਲੋਕਾਂ ਨੇ ਲਾਇਆ ਜਾਮ

ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰ ਵਿਚ ਬੋਰਵੈਲ ਵਿਚ ਡਿੱਗੇ ਦੋ ਸਾਲਾ ਮਸੂਮ ਫਤਿਹਵੀਰ ਸਿੰਘ ਦੀ ਮੌਤ ਤੋਂ ਬਾਅਦ ਅੱਜ ਪੰਜਾਬ ਭਰ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ।  ਇਸ ਨੂੰ ਲੈ ਕੇ ਧਨੌਲਾ ਦੇ ਬੱਸ ਅੱਡੇ ਉਤੇ ਲੋਕਾਂ ਵੱਲੋਂ ਸੜਕ ਨੂੰ ਜਾਮ ਕੀਤਾ ਗਿਆ।

 

ਇਸ ਮੌਕੇ ਪ੍ਰਦਰਸ਼ਨਕਾਰੀ ਕੁਲਵਿੰਦਰ ਸਿੰਘ ਖਾਲਸਾ ਅਤੇ ਜਗਸੀਰ ਸਿੰਘ ਨੇ ਕਿਹਾ ਕਿ ਫਤਿਹਵੀਰ ਦੀ ਮੌਤ ਪ੍ਰਸ਼ਾਸਨ ਦੀ ਅਗਣਗਹਿਲੀ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਫਤਿਹਵੀਰ ਨੂੰ ਬਚਾਉਣ ਵਿਚ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ੍ਹ ਹੋਇਆ ਹੈ।

 

ਉਨ੍ਹਾਂ ਕਿਹਾ ਕਿ ਫਤਿਹਵੀਰ ਨੂੰ ਬਚਾਉਣ ਲਈ ਕੋਈ ਨਵੀਂ ਤਕਨੀਕ ਨਹੀਂ ਵਰਤੀ ਗਈ, ਸਿਰਫ ਪੁਰਾਣੇ ਢੰਗ ਨਾਲ ਹੀ ਉਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਅਣਗਹਿਲੀ ਵਰਤੋਂ ਨੂੰ ਲੈ ਕੇ ਜ਼ਿੰਮੇਵਾਰ ਅਧਿਕਾਰੀਆਂ ਵਿਰੁਧ ਕਾਰਵਾਈ ਕੀਤੀ ਜਾਵੇ।

 

ਲੋਕਾਂ ਨੇ ਕਿਹਾ ਕਿ ਸਾਡੀਆਂ ਸਰਕਾਰਾਂ ਭਾਰਤ ਡਿਜੀਟਲ ਦਾ ਰੌਲਾ ਪਾ ਰਹੀਆਂ ਹਨ, ਪ੍ਰੰਤੂ ਇਕ ਮਾਸੂਮ ਬੱਚੇ ਨੂੰ ਬਚਾਉਣ ਵਿਚ ਅਸਮਰਥ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Road closure in Dhanula