ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ ’ਚ ਘਰਾਚੋਂ ਲਾਗੇ ਸੜਕ ਹਾਦਸਾ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਸੰਗਰੂਰ ’ਚ ਘਰਾਚੋਂ ਲਾਗੇ ਸੜਕ ਹਾਦਸਾ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਕੱਲ੍ਹ ਸੋਮਵਾਰ ਦੇਰ ਰਾਤੀਂ ਸੰਗਰੂਰ ਜ਼ਿਲ੍ਹੇ ’ਚ ਭਵਾਨੀਗੜ੍ਹ ਤੇ ਸੁਨਾਮ ਸ਼ਹਿਰਾਂ ਦੇ ਵਿਚਕਾਰਲੀ ਸੜਕ ’ਤੇ ਪਿੰਡ ਘਰਾਚੋਂ ਲਾਗੇ ਇੱਕ ਸੜਕ ਹਾਦਸੇ ਨੇ ਚਾਰ ਵਿਅਕਤੀਆਂ ਦੀ ਜਾਨ ਲੈ ਲਈ। ਇਹ ਸਾਰੇ ਇੱਕੋ ਪਰਿਵਾਰ ਦੇ ਮੈਂਬਰ ਸਨ। ਇਹ ਘਟਨਾ ਰਾਤੀਂ 12 ਕੁ ਵਜੇ ਦੀ ਦੱਸੀ ਜਾ ਰਹੀ ਹੈ।

 

 

ਇਹ ਪਰਿਵਾਰ ਭਵਾਨੀਗੜ੍ਹ ਤੋਂ ਇੱਕ ਵਿਆਹ ਸਮਾਰੋਹ ’ਚ ਸ਼ਿਰਕਤ ਕਰਨ ਮਗਰੋਂ ਆਪਣੀ ਡਸਟਰ ਕਾਰ ਵਿੱਚ ਸੁਨਾਮ ਪਰਤ ਰਿਹਾ ਸੀ। ਉਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਪਿਛਲੇ ਪਾਸਿਓਂ ਇੱਕ ਕੈਂਟਰ ਦੇ ਪਿੱਛੇ ਜਾ ਟਕਰਾਈ ਤੇ ਵੱਡਾ ਹਾਦਸਾ ਵਾਪਰ ਗਿਆ।

 

 

ਮ੍ਰਿਤਕਾਂ ਦੀ ਸ਼ਨਾਖ਼ਤ ਹਰੀਸ਼ ਕੁਮਾਰ (55) ਉਨ੍ਹਾਂ ਦੀ ਪਤਨੀ ਮੀਨਾ ਰਾਣੀ (52) ਪੁੱਤਰ ਰਾਹੁਲ ਕੁਮਾਰ (21) ਤੇ ਪੋਤਰੀ ਮਾਨਿਆ (2) ਵਜੋਂ ਹੋਈ ਹੈ। ਇਹ ਸਾਰੇ ਸੁਨਾਮ ਸ਼ਹਿਰ ਦੇ ਵਾਸੀ ਸਨ।

ਸੰਗਰੂਰ ’ਚ ਘਰਾਚੋਂ ਲਾਗੇ ਸੜਕ ਹਾਦਸਾ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ

 

ਭਵਾਨੀਗੜ੍ਹ ਪੁਲਿਸ ਦੇ ਐੱਸਐੱਚਓ ਇੰਸਪੈਕਟਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਕੈਂਟਰ ਦੇ ਗ਼ਲਤ ਤਰੀਕੇ ਨਾਲ ਸੜਕ ’ਤੇ ਖੜ੍ਹਾਏ ਹੋਣ ਕਾਰਨ ਵਾਪਰਿਆ। ਇਹ ਕੈਂਟਰ ਖ਼ਰਾਬ ਹੋਇਆ ਖੜ੍ਹਾ ਸੀ ਤੇ ਸੜਕ ’ਤੇ ਉਸ ਦੀ ਮੁਰੰਮਤ ਕੀਤੀ ਜਾ ਰਹੀ ਹੈ।

 

 

ਮ੍ਰਿਤਕ ਦੇਹਾਂ ਪੋਸਟ–ਮਾਰਟਮ ਲਈ ਸਿਵਲ ਹਸਪਤਾਲ ਭੇਜੀਆਂ ਗਈਆਂ ਹਨ। ਜਿਸ ਵੇਲੇ ਇਹ ਹਾਦਸਾ ਵਾਪਰਿਆ ਉਦੋਂ ਕਿਸੇ ਤਰ੍ਹਾਂ ਦੀ ਧੁੰਦ ਵੀ ਨਹੀਂ ਸੀ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਸੰਗਰੂਰ ’ਚ ਘਰਾਚੋਂ ਲਾਗੇ ਸੜਕ ਹਾਦਸਾ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Road mishap near Gharachon in Sangrur 4 members of a family killed