ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਨਾਲਾ ਤੇ ਸੰਗਰੂਰ ’ ਚ ‘ਧੁਆਂਖੀ ਧੁੰਦ’ ਕਾਰਨ ਹੋਏ ਹਾਦਸਿਆਂ ਨੇ ਲਈਆਂ 5 ਜਾਨਾਂ

ਬਰਨਾਲਾ ਤੇ ਸੰਗਰੂਰ ’ ਚ ‘ਧੁਆਂਖੀ ਧੁੰਦ’ ਕਾਰਨ ਹੋਏ ਹਾਦਸਿਆਂ ਨੇ ਲਈਆਂ 5 ਜਾਨਾਂ

ਪੰਜਾਬ ਵਿੱਚ ਪਰਾਲ਼ੀ ਦਾ ਧੂੰਆਂ ਤੇ ਧੁੰਦ ਮਿਲ ਕੇ ਹੁਣ ਘਾਤਕ ਹੋਣ ਲੱਗ ਪਏ ਹਨ। ਡਰਾਇਵਰਾਂ ਨੂੰ ਸੜਕਾਂ ’ਤੇ ਕੁਝ ਦਿਸ ਨਹੀਂ ਰਿਹਾ, ਜਿਸ ਕਾਰਨ ਮੰਦਭਾਗੇ ਹਾਦਸੇ ਵਾਪਰ ਰਹੇ ਹਨ।

 

 

ਧੂੰਆਂ (ਸਮੋਕ) ਤੇ ਧੁੰਦ (ਫ਼ੌਗ) ਜਦੋਂ ਮਿਲ ਜਾਂਦੇ ਹਨ, ਤਦ ਉਸ ਨੂੰ ‘ਸਮੋਗ’ ਦਾ ਨਾਂਅ ਦਿੱਤਾ ਜਾਂਦਾ ਹੈ ਤੇ ਪੰਜਾਬੀ ਹਲਕਿਆਂ ਵਿੱਚ ਇਸ ਨੂੰ ‘ਧੁਆਂਖੀ ਧੁੰਦ’ ਵੀ ਆਖਦੇ ਹਨ।

 

 

ਇਸੇ ਧੁਆਂਢੀ ਧੁੰਦ ਕਾਰਨ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਕਈ ਹਾਦਸੇ ਵਾਪਰ ਗਏ ਹਨ। ਪਹਿਲਾ ਹਾਦਸਾ ਬਰਨਾਲਾ ਜ਼ਿਲ੍ਹੇ ’ਚ ਰਾਏਕੋਟ ਰੋਡ ਉੱਤੇ ਸੇਖਾ ਬਾਈਪਾਸ ਕੋਲ ਵਾਪਰਿਆ ਹੈ।

 

 

ਇੱਥੇ ਇਨੋਵਾ ਤੇ ਕੈਂਟਰ ਵਿਚਾਲੇ ਟੱਕਰ ਹੋ ਗਈ ਹੈ; ਜਿੱਥੇ ਇੱਕ ਬੱਚੇ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਨੋਵਾ ਸਵਾਰ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਜਾ ਰਹੇ ਸਨ।

ਬਰਨਾਲਾ ਤੇ ਸੰਗਰੂਰ ’ ਚ ‘ਧੁਆਂਖੀ ਧੁੰਦ’ ਕਾਰਨ ਹੋਏ ਹਾਦਸਿਆਂ ਨੇ ਲਈਆਂ 5 ਜਾਨਾਂ

 

ਇੰਝ ਹੀ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਕਸਬੇ ’ਚ ਧੁੰਦ ਕਾਰਨ ਇੱਕ ਤੋਂ ਬਾਅਦ ਦੂਜੀ ਤੇ ਫਿਰ ਤੀਜੀ – ਕੁੱਲ 14 ਵਾਹਨ ਆਪਸ ’ਚ ਟਕਰਾ ਗਏ। ਇੱਥੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਤੇ ਕੁਝ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ।

 

 

ਮਾਹਿਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਕੁਝ ਸਥਾਨਾਂ ਅਤੇ ਰਾਜਸਥਾਨ, ਹਰਿਆਣਾ ਦੇ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਕਾਰਨ ਪਰਾਲ਼ੀ ਦਾ ਬਹੁਤ ਸਾਰਾ ਧੂੰਆਂ ਪੰਜਾਬ ’ਚ ਇਕੱਠਾ ਹੋ ਗਿਆ ਹੈ।

 

 

ਹਾਲੇ ਇਸ ਧੁਆਂਖੀ ਧੁੰਦ ਤੋਂ ਛੇਤੀ ਕਿਤੇ ਰਾਹਤ ਮਿਲਣ ਦੀ ਕੋਈ ਆਸ ਨਹੀਂ ਜਾਪ ਰਹੀ ਕਿਉਂਕਿ ਅਗਲੇ ਕੁਝ ਦਿਨ ਪੱਛਮੀ ਗੜਬੜੀ ਦੇ ਰਹਿਣਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Road mishaps due to Smog take 5 lives in Barnala and Sangrur