ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅੰਮ੍ਰਿਤਸਰ ’ਚ ਮੋਟਰਸਾਇਕਲ ਲੁੱਟਣ ਵਾਲੇ ਗਿਰੋਹ ਦੇ 9 ਮੈਂਬਰ ਕਾਬੂ

​​​​​​​ਅੰਮ੍ਰਿਤਸਰ ’ਚ ਮੋਟਰਸਾਇਕਲ ਲੁੱਟਣ ਵਾਲੇ ਗਿਰੋਹ ਦੇ 9 ਮੈਂਬਰ ਕਾਬੂ

ਅੰਮ੍ਰਿਤਸਰ ਪੁਲਿਸ ਨੇ ਲੁਟੇਰਿਆਂ ਦੇ ਇੱਕ ਗਿਰੋਹ ਦਾ ਪਰਦਾਫ਼ਾਸ਼ ਕਰਨ ਦਾ ਦਾਅਵਾ ਕੀਤਾ ਹੈ। ਅੱਜ ਵੀਰਵਾਰ ਨੂੰ ਇਸ ਗਿਰੋਹ ਦੇ 9 ਮੈਂਬਰ ਗ੍ਰਿਫ਼ਤਾਰ ਕੀਤੇ ਗਏ ਹਨ।

 

 

ਗ੍ਰਿਫ਼ਤਾਰ ਵਿਅਕਤੀਆਂ ਕੋਲੋਂ ਆਮ ਲੋਕਾਂ ਤੋਂ ਲੁੱਟੇ 30 ਮੋਟਰਸਾਇਕਲ, ਹੌਂਡਾ ਐਕਟਿਵਾ ਸਕੂਟਰਾਂ ਦੀਆਂ 20 ਚੇਸਿਸ, ਚੋਰੀ ਦੇ 15 ਮੋਬਾਇਲ, ਛੇ ਤੇਜ਼ਧਾਰ ਹਥਿਆਰ ਤੇ ਇੱਕ ਖਿਡੌਣਾ ਪਿਸਤੌਲ ਜਿਹਾ ਸਾਮਾਨ ਬਰਾਮਦ ਹੋਇਆ ਹੈ।

 

 

ਇਸ ਬਾਰੇ ਜਾਣਕਾਰੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸ੍ਰੀ ਐੱਸਐੱਸ ਸ੍ਰੀਵਾਸਤਵਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਗਿਰੋਹ ਅੰਮ੍ਰਿਤਸਰ ਤੇ ਲਾਗਲੇ ਜ਼ਿਲ੍ਹਿਆਂ ਵਿੱਚ ਪਿਛਲੇ ਡੇਢ ਸਾਲ ਤੋਂ ਲੁੱਟਾਂ–ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Robbers Gang Arrested in Amritsar