ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਲਾਗਲੇ ਪਿੰਡ ’ਚ ਮੀਂਹ ਕਾਰਨ ਛੱਤ ਡਿੱਗੀ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਅੰਮ੍ਰਿਤਸਰ ਲਾਗਲੇ ਪਿੰਡ ’ਚ ਮੀਂਹ ਕਾਰਨ ਛੱਤ ਡਿੱਗੀ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਤਸਵੀਰਾਂ: ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼

 

 

ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੂਲੇ ਚੱਕ ’ਚ ਅੱਜ ਤੜਕੇ ਇੱਕ ਵੱਡਾ ਭਾਣਾ ਵਰਤ ਗਿਆ। ਸਵੇਰੇ ਜਦੋਂ ਮੀਂਹ ਪੈ ਰਿਹਾ ਸੀ, ਤਦ ਪਿੰਡ ’ਚ ਇੱਕ ਗ਼ਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਪਈ ਤੇ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ।

 

 

ਛੱਤ ਡਿੱਗਣ ਸਮੇਂ ਪਰਿਵਾਰਕ ਮੈਂਬਰ ਸੁੱਤੇ ਪਏ ਸਨ ਤੇ ਉਹ ਸੁੱਤੇ ਪਏ ਹੀ ਰਹਿ ਗਏ। ਕਿਸੇ ਨੂੰ ਕੁਝ ਸੋਚਣ ਜਾਂ ਇੱਧਰ–ਉੱਧਰ ਨੱਸਣ ਦਾ ਵੀ ਕੋਈ ਮੌਕਾ ਨਹੀਂ ਮਿਲ ਸਕਿਆ।

 

 

ਮ੍ਰਿਤਕਾਂ ਦੀ ਸ਼ਨਾਖ਼ਤ 38 ਸਾਲਾ ਅਜੇ ਕੁਮਾਰ, ਉਸ ਦੀ 37 ਸਾਲਾ ਪਤਨੀ ਮਾਨਵੀ ਤੇ ਉਸ ਦੇ ਛੇ ਮਹੀਨਿਆਂ ਦੇ ਦੋ ਜੁੜਵਾਂ ਬੱਚੇ (ਇੱਕ ਲੜਕਾ ਤੇ ਇੱਕ ਲੜਕੀ) ਵਜੋਂ ਹੋਈ ਹੈ।

 

 

ਸੱਤ ਸਾਲਾਂ ਦੀ ਬੱਚੀ ਨੈਨਾ ਵਾਲ–ਵਾਲ ਬਚ ਗਈ ਹੈ ਤੇ ਉਸ ਨੂੰ ਕੁਝ ਸੱਟਾਂ ਜ਼ਰੂਰ ਲੱਗੀਆਂ ਹਨ ਤੇ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਸ ਦਾ ਪਿਤਾ ਅਜੇ ਕੁਮਾਰ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ।

 

 

ਇਹ ਘਰ ਪੁਰਾਣਾ ਬਣਿਆ ਹੋਇਆ ਸੀ। ਘਰ ਵਿੱਚ ਦੋ ਕਮਰੇ ਸਨ।

 

 

ਪਿੰਡ ਮੂਲੇ ਚੱਕ ਅੰਮ੍ਰਿਤਸਰ ਸ਼ਹਿਰ ਦੇ ਬਾਹਰਵਾਰ ਭਗਤਾਂ ਵਾਲਾ ਅਨਾਜ ਮੰਡੀ ਦੇ ਲਾਗੇ ਪੈਂਦਾ ਹੈ।

ਅੰਮ੍ਰਿਤਸਰ ਲਾਗਲੇ ਪਿੰਡ ’ਚ ਮੀਂਹ ਕਾਰਨ ਛੱਤ ਡਿੱਗੀ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ

 

ਇਸ ਦੁਖਦਾਈ ਵਾਰਦਾਤ ਤੋਂ ਬਾਅਦ ਪਿੰਡ ’ਚ ਸੰਨਾਟਾ ਪੱਸਰ ਗਿਆ ਤੇ ਇਕੱਲੇ ਇਸ ਪਿੰਡ ਮੂਲੇ ਚੱਕ ’ਚ ਹੀ ਨਹੀਂ, ਆਲੇ–ਦੁਆਲੇ ਦੇ ਕਈ ਪਿੰਡਾਂ ’ਚ ਮਾਹੌਲ ਸੋਗ਼ਮਈ ਹੋ ਗਿਆ।

 

 

ਪੱਤਰਕਾਰਾਂ ਦੀ ਟੀਮ ਜਦੋਂ ਮੌਕੇ ’ਤੇ ਪੁੱਜੀ, ਤਾਂ ਘਰ ਦੇ ਆਲੇ–ਦੁਆਲੇ ਵੱਡਾ ਇਕੱਠ ਜੁੜਿਆ ਹੋਇਆ ਸੀ। 

ਅੰਮ੍ਰਿਤਸਰ ਲਾਗਲੇ ਪਿੰਡ ’ਚ ਮੀਂਹ ਕਾਰਨ ਛੱਤ ਡਿੱਗੀ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ

 

ਮੀਂਹ ਤੇ ਗੜੇਮਾਰ ਕਾਰਨ ਪਹਿਲਾਂ ਹੀ ਇਸ ਇਲਾਕੇ ਤੇ ਪੰਜਾਬ ਦੇ ਹੋਰ ਬਹੁਤ ਸਾਰੇ ਖੇਤਰਾਂ ’ਚ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ ਹਨ। ਇਸ ਵੇਲੇ ਫ਼ਸਲਾਂ ਨੂੰ ਠੰਢਾ ਮੌਸਮ ਤਾਂ ਚਾਹੀਦਾ ਹੁੰਦਾ ਹੈ ਪਰ ਬਹੁਤਾ ਮੀਂਹ ਤੇ ਗੜੇ ਫ਼ਸਲ ਨੂੰ ਖ਼ਰਾਬ ਕਰ ਦਿੰਦੇ ਹਨ।

 

 

ਅੱਜ ਪੰਜਾਬ ਦੇ ਬਹੁਤੇ ਇਲਾਕਿਆਂ ’ਚ ਰੁਕ–ਰੁਕ ਕੇ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਸਮੇਤ ਸਮੁੱਚੇ ਉੱਤਰੀ ਭਾਰਤ ’ਚ ਮੀਂਹ ਦੇ ਨਾਲ–ਨਾਲ ਗੜੇ ਪੈਣ ਦੀ ਭਵਿੱਖਬਾਣੀ ਕੀਤੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Roof collapses in Amritsar Village takes four lives of a family