ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸ੍ਰੀ ਹਰਿਮੰਦਰ ਸਾਹਿਬ ’ਚ ਇਮਾਰਤਾਂ ਦੀਆਂ ਛੱਤਾਂ ਹੋਣਗੀਆਂ ਹਰੀਆਂ–ਭਰੀਆਂ

​​​​​​​ਸ੍ਰੀ ਹਰਿਮੰਦਰ ਸਾਹਿਬ ’ਚ ਇਮਾਰਤਾਂ ਦੀਆਂ ਛੱਤਾਂ ਹੋਣਗੀਆਂ ਹਰੀਆਂ–ਭਰੀਆਂ

ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੀਆਂ ਬਾਹਰਲੀਆਂ ਕੰਧਾਂ ਦੇ ਨਾਲ ਹਰਿਆਲੀ ਉਗਾਉਣ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਕੰਪਲੈਕਸ ਦੀਆਂ ਇਮਾਰਤਾਂ ਦੀਆਂ ਸਾਰੀਆਂ ਛੱਤਾਂ ਨੂੰ ਹਰਿਆਲੀ ਨਾਲ ਢਕਣ ਦਾ ਫ਼ੈਸਲਾ ਕੀਤਾ ਹੈ।

 

 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਸਮੇਤ ਸਾਰੇ ਇਤਿਹਾਸਕ ਸਿੱਖ ਧਾਰਮਿਕ ਅਸਥਾਨਾਂ ਦੀ ਦੇਖਭਾਲ ਦਾ ਕੰਮ ਹੈ ਤੇ ਕੰਪਲੈਕਸ ਅੰਦਰ ਹੀ ਸਥਿਤ ਇਸ ਦੇ ਹੈੱਡ–ਆਫ਼ਿਸ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਆਖਿਆ ਜਾਂਦਾ ਹੈ।

 

 

ਸ਼੍ਰੋਮਣੀ ਕਕਮੇਟੀ ਦੇ ਮੁੱਖ ਸਕੱਤਰ ਸ੍ਰੀ ਰੂਪ ਸਿੰਘ ਨੇ ਅੱਜ ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ, ਸੁਖਦੇਵ ਸਿੰਘ ਭੂਰਾ ਅਤੇ ਪ੍ਰਧਾਨ ਜੱਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਦੇ ਪੀਏ ਸੁਖਮਿੰਦਰ ਸਿੰਘ ਚੀਮਾ ਦੀ ਮੌਜੂਦਗੀ ਵਿੱਚ ਹੈੱਡ ਆਫ਼ਿਸ ਦੇ ਪ੍ਰਸ਼ਾਸਕੀ ਬਲਾਕ ਦੀ ਛੱਤ ਉੱਤੇ ਹਰਿਆਲੀ ਉਗਾਉਣ ਦੀ ਮੁਹਿੰਮ ਸ਼ੁਰੂ ਕੀਤੀ।

 

 

ਸ੍ਰੀ ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਤੇ ਇਸ ਦੇ ਆਲੇ–ਦੁਆਲੇ ਹਰਿਆਲੀ ਵਧਾਉਣ ਦੀਆਂ ਵੱਖੋ–ਵੱਖਰੀਆਂ ਯੋਜਨਾਵਾਂ ਉਲੀਕੀਆਂ ਹਨ। ਇਸ ਤੋਂ ਇਲਾਵਾ ਆਲੇ–ਦੁਆਲੇ ਦੀ ਸੰਘਣੀ ਆਬਾਦੀ ਤੇ ਸੜਕਾਂ ਉੱਤੇ ਚੱਲਦੇ ਵਾਹਨਾਂ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਵੀ ਕਦਮ ਚੁੱਕੇ ਜਾ ਰਹੇ ਹਨ। ਪਹਿਲੇ ਗੇੜ ਵਿੱਚ ਹੈੱਡ–ਆਫ਼ਿਸ ਦੀ ਛੱਤ ਤੇ ਦੂਜੇ ਗੇੜ ਵਿੱਚ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅੰਦਰਲੀਆਂ ਇਮਾਰਤਾਂ ਦੀਆਂ ਛੱਤਾਂ ਉੱਤੇ ਹਰਿਆਲੀ ਉਗਾਈ ਜਾਵੇਗੀ।

 

 

ਇੱਥੇ ਵਰਨਣਯੋਗ ਹੈ ਕਿ ਇਮਾਰਤਾਂ ਦੀਆਂ ਕੰਧਾਂ ਦੇ ਨਾਲ ਪਲਾਸਟਿਕ ਦੀਆਂ ਬੋਤਲਾਂ ਵਿੱਚ ਲਟਕਦੇ ਪੌਦਿਆਂ ਰਾਹੀਂ ਲਟਕਵੇਂ ਬਾਗ਼ ਲਾਉਣ ਦੀ ਮੁਹਿੰਮ ਜ਼ੋਰਾਂ ਉੱਤੇ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Roop tops of Sri Harmandir Sahib Complex will be full of greenery