ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਪੜ `ਚ ਆਪ ਵਿਧਾਇਕ ਅਮਰਜੀਤ ਸੰਦੋਆ `ਤੇ ਰੇਤ ਮਾਫ਼ੀਆ ਦਾ ਹਮਲਾ

ਰੋਪੜ `ਚ ਆਪ ਵਿਧਾਇਕ ਅਮਰਜੀਤ ਸੰਦੋਆ `ਤੇ ਰੇਤ ਮਾਫ਼ੀਆ ਦਾ ਹਮਲਾ

ਮਾਈਨਿੰਗ ਮਾਫ਼ੀਆ ਦਿਨ-ਬ-ਦਿਨ ਆਪਣੀ ਦਹਿਸ਼ਤ ਫੈਲਾਉਂਦਾ ਜਾ ਰਿਹਾ ਹੈ। ਹੁਣ ਮਾਫ਼ੀਆ ਗੁੰਡਿਆਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ `ਤੇ ਉਸ ਵੇਲੇ ਹਮਲਾ ਕਰ ਦਿੱਤਾ, ਜਦੋਂ ਸੰਦੋਆ ਫ਼ੇਸਬੁੱਕ `ਤੇ ਰੋਪੜ ਇਲਾਕੇ ਵਿੱਚ ਹੋਣ ਵਾਲੀ ਰੇਤੇ ਦੀ ਗ਼ੈਰ-ਕਾਨੂੰਨੀ ਪੁਟਾਈ (ਮਾਈਨਿੰਗ) ਆਮ ਜਨਤਾ ਨੂੰ ਵਿਖਾ ਰਹੇ ਸਨ। ਤਦ ਉਨ੍ਹਾਂ ਨਾਲ ਸੁਰੱਖਿਆ ਮੁਲਾਜ਼ਮ ਵੀ ਸਨ। ਚੇਤੇ ਰਹੇ ਕਿ ਰੇਤ ਮਾਫ਼ੀਆ ਨੇ ਹੀ ਸੋਮਵਾਰ ਦੀ ਰਾਤ ਨੂੰ ਜੰਗਲ਼ਾਤ ਮਹਿਕਮੇ ਦੇ ਦੋ ਅਧਿਕਾਰੀਆਂ `ਤੇ ਜਾਨਲੇਵਾ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਸੀ।

ਮਿਲੀ ਜਾਣਕਾਰੀ ਅਨੁਸਾਰ ਰੋਪੜ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਛਾਤੀ ਉੱਤੇ ਇੱਕ ਪੱਥਰ ਮਾਰਿਆ ਗਿਆ। ਉਨ੍ਹਾਂ ਨੂੰ ਤੁਰੰਤ ਸ੍ਰੀ ਅਨੰਦਪੁਰ ਸਾਹਿਬ ਦੇ ਹਸਪਤਾਲ `ਚ ਦਾਖ਼ਲ ਕਰਵਾਇਆ ਗਿਆ ਹੈ। 

ਦਰਅਸਲ, ਮਾਫ਼ੀਆ ਨੂੰ ਜਦੋਂ ਪਤਾ ਲੱਗਾ ਕਿ ਵਿਧਾਇਕ ਆਪਣੇ ਕੁਝ ਸਾਥੀਆਂ ਤੇ ਪੱਤਰਕਾਰਾਂ ਨਾਲ ਰੇਤੇ ਦੀ ਗ਼ੈਰ-ਕਾਨੂੰਨੀ ਮਾਈਨਿੰਗ ਦਾ ਪਰਦਾਫ਼ਾਸ਼ ਕਰਨ ਲਈ ਪੁੱਜ ਗਿਆ ਹੈ, ਤਾਂ ਮਾਫ਼ੀਆ ਗਿਰੋਹ ਦੇ ਮੈਂਬਰ ਘਬਰਾ ਗਏ ਤੇ ਉਨ੍ਹਾਂ ਹਮਲਾ ਕਰ ਦਿੱਤਾ। ਵਿਧਾਇਕ ਦੇ ਪੁੱਜਣ ਤੋਂ ਪਹਿਲਾਂ ਉਹ ਮਸ਼ੀਨਾਂ ਵਗ਼ੈਰਾ ਤੋਂ ਲਾਂਭੇ ਹੋ ਗਏ ਸਨ।

ਸੰਦੋਆ ਜਿਵੇਂ ਹੀ ਪੁਟਾਈ ਦੇ ਅਸਲ ਸਥਾਨ `ਤੇ ਪੁੱਜੇ, ਤਾਂ ਮਾਫ਼ੀਆ ਦੇ ਗੁੰਡਿਆਂ ਨੇ ਉਨ੍ਹਾਂ `ਤੇ ਡਾਂਗਾਂ, ਲੋਹੇ ਦੀਆਂ ਰਾਡਾਂ ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਵਿਧਾਇਕ ਦੇ ਗੰਨਮੈਨ ਦੀ ਵੀ ਖਿੱਚ-ਧੂਹ ਕੀਤੀ ਗਈ।

ਡਾਕਟਰਾਂ ਨੇ ਬਾਅਦ `ਚ ਸੰਦੋਆ ਨੂੰ ਪੀਜੀਆਈ ਰੇਫ਼ਰ ਕਰ ਦਿੱਤਾ ਕਿਉਂਕਿ ਉਨ੍ਹਾਂ ਦੀ ਛਾਤੀ ਵਿੱਚ ਦਰਦ ਹਟ ਨਹੀਂ ਰਿਹਾ ਸੀ ਅਤੇ ਈਸੀਜੀ ਰਿਪੋਰਟ ਵਿੱਚ ਵੀ ਕੁਝ ਗੜਬੜੀ ਆ ਰਹੀ ਸੀ।

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਟਵੀਟ ਕਰਦਿਆਂ ਇਸ ਨੂੰ ਪੰਜਾਬ ਵਿੱਚ ਗੁੰਡਾਰਾਜ ਦੀ ਜਿਊਂਦੀ ਜਾਗਦੀ ਮਿਸਾਲ ਦੱਸਿਆ ਹੈ:    

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ropar aap mla attacked by sand mafia