ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਦੇ ਖ਼ਤਰੇ ਦੌਰਾਨ ਰੋਪੜ ਪੁਲਿਸ ਤੇ ਸਿਹਤ ਵਿਭਾਗ ਆਮ ਲੋਕਾਂ ਲਈ ਪੱਬਾਂ–ਭਾਰ

ਰੋਪੜ ਦਾ ਬੱਸ ਅੱਡਾ ਐਤਵਾਰ ਨੂੰ ਜਨਤਾ–ਕਰਫ਼ਿਊ ਕਾਰਨ ਸੁੰਨਾ ਪਿਆ ਦਿਸ ਰਿਹਾ ਹੈ। ਤਸਵੀਰ: ਕੁਲਵਿੰਦਰ ਭਾਟੀਆ

ਦੇਸ਼ ਵਿੱਚ ਚੱਲ ਰਹੀ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਗਏ ਇੱਕ ਦਿਨ ਦੇ ਜਨਤਾ–ਕਰਫ਼ਿਊ ਨੂੰ ਜ਼ਿਲ੍ਹਾ ਰੋਪੜ ਵਿੱਚ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ ਰੋਪੜ ਪੁਲਿਸ ਤੇ ਸਿਹਤ ਵਿਭਾਗ ਦੇ ਅਧਿਕਾਰੀ/ਮੁਲਾਜ਼ਮ ਆਮ ਜਨਤਾ ਦੀ ਸੇਵਾ ਲਈ ਪੂਰੀ ਤਰ੍ਹਾਂ ਪੱਬਾਂ–ਭਾਰ ਹਨ। ਅਜਿਹੀ ਹਾਲਤ ਹੁਣ ਆਉਂਦੀ 31 ਮਾਰਚ ਤੱਕ ਰਹਿਣੀ ਹੈ ਕਿਉਂਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਗਲੇ 9 ਦਿਨ ਹੋਰ ਸਮੁੱਚੇ ਸੂਬੇ ’ ਲੌਕਡਾਊਨ/ਸ਼ਟਡਾਊਨ ਰੱਖਣ ਦਾ ਐਲਾਨ ਕੀਤਾ ਹੈ।

 

 

ਪੰਜਾਬ ਸਰਕਾਰ ਵੱਲੋਂ ਅਜਿਹਾ ਐਲਾਨ ਕੋਰੋਨਾ ਵਾਇਰਸ ਵਿਰੁੱਧ ਜ਼ੋਰਦਾਰ ਜੰਗ ਲੜਨ ਕਾਰਨ ਕੀਤਾ ਗਿਆ ਹੈ।

ਰੋਪੜ ਦੀਆਂ ਸੁੰਨੀਆਂ ਪਈਆਂ ਸੜਕਾਂ ਤੇ ਚੌਕਸ ਪੰਜਾਬ ਪੁਲਿਸ। ਤਸਵੀਰ: ਕੁਲਵਿੰਦਰ ਭਾਟੀਆ

 

ਅੱਜ ਰੂਪਨਗਰ ਦੇ ਵਪਾਰ ਮੰਡਲ ਵੱਲੋਂ ਵੀ ਮੁਕੰਮਲ ਤੌਰ ਤੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜਦੋਂ ਕਿ ਸ੍ਰੀ ਆਨੰਦਪੁਰ ਸਾਹਿਬ ਬੀਤੇ ਸ਼ਨੀਵਾਰ ਤੋਂ ਹੀ ਤਿੰਨ ਦਿਨ ਲਈ ਬੰਦ ਹੋ ਗਿਆ ਸੀ ।

 

 

ਕੁਲਵਿੰਦਰ ਭਾਟੀਆ ਦੀ ਰਿਪੋਰਟ ਮੁਤਾਬਕ ਜ਼ਿਲ੍ਹਾ ਰੂਪਨਗਰ ਦੇ ਐੱਸਐੱਸਪੀ ਸਵਪਨ ਸ਼ਰਮਾ ਨੇ ਕਿਹਾ ਕਿ ਇਸ ਮਹਾਂਮਾਰੀ ਵਿੱਚ ਜ਼ਿਲ੍ਹਾ ਪੁਲੀਸ ਚੌਵੀ ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ ਉਨ੍ਹਾਂ ਕਿਹਾ ਕਿ ਜਨਤਾ ਕਰਫਿਊ ਦੌਰਾਨ ਜੇਕਰ ਕਿਸੇ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਸਬੰਧਤ ਥਾਣੇ ਨਾਲ ਸੰਪਰਕ ਕਰਕੇ ਐਸਐਚਓ ਤੋਂ ਮਦਦ ਲੈ ਸਕਦਾ ਹੈ ਉਨ੍ਹਾਂ ਕਿਹਾ ਕਿ ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਹਨ ।

ਨੰਗਲ ਡੈਮ ਦਾ ਮੁੱਖ ਗੇਟ, ਕੋਈ ਨਹੀਂ ਦਿਸ ਰਿਹਾ ਕਿਤੇ ਦੂਰ–ਦੂਰ ਵੀ। ਤਸਵੀਰ: ਕੁਲਵਿੰਦਰ ਭਾਟੀਆ

 

ਇਸੇ ਤਰ੍ਹਾਂ ਹੀ ਅੱਜ ਜਨਤਾ ਕਰਫ਼ਿਊ ਦੇ ਚੱਲਦਿਆਂ ਨੰਗਲ ਸ਼ਹਿਰ ਮੁਕੰਮਲ ਤੌਰ ਤੇ ਬੰਦ ਰਿਹਾ ਇਸ ਸਬੰਧੀ SHO ਪਵਨ ਚੌਧਰੀ ਨੇ ਕਿਹਾ ਕਿ ਜ਼ਰੂਰਤ ਦੀਆਂ ਸਭ ਦੁਕਾਨਾਂ ਖੁੱਲ੍ਹੀਆਂ ਹਨ, ਪਰ ਲੋਕ ਵੀ ਸਹਿਯੋਗ ਕਰ ਰਹੇ ਹਨ ਅਤੇ ਆਪਣੇ ਘਰਾਂ ਵਿੱਚ ਹੀ ਹਨ ।ਉਨ੍ਹਾਂ ਦੱਸਿਆ ਕਿ ਭਾਖੜਾ ਡੈਮ ਸੈਲਾਨੀਆਂ ਲਈ ਮੁਕੰਮਲ ਤੌਰ ਤੇ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ ਜਦੋਂ ਕਿ ਬੀਤੇ ਕੱਲ੍ਹ ਭਾਖੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਮਾਸਕ ਵੀ ਵੰਡੇ ਗਏ ਹਨ

 

 

ਉਨ੍ਹਾਂ ਦੱਸਿਆ ਕਿ ਅੱਜ ਭਾਖੜਾ ਡੈਮ ਤੇ ਲੈ ਕੇ ਜਾਣ ਵਾਲੇ ਮੁਲਾਜ਼ਮਾਂ ਦੀਆਂ ਬੱਸਾਂ ਨਹੀਂ ਚੱਲੀਆਂ ਹਨ ਪਰ ਮੁਲਾਜ਼ਮ ਰੋਜ਼ਾਨਾ ਭਾਖੜਾ ਡੈਮ ਨੂੰ ਮੁਲਾਜ਼ਮ ਲੈ ਕੇ ਜਾਣ ਵਾਲੀ ਟਰੇਨ ਵਿੱਚ ਗਏ ਹਨ।

ਨੰਗਲ ਡੈਮ ਦੀ ਸੁੰਨੀ ਪਈ ਸੜਕ। ਤਸਵੀਰ: ਕੁਲਵਿੰਦਰ ਭਾਟੀਆ

 

ਦੂਸਰੇ ਪਾਸੇ ਵਪਾਰ ਮੰਡਲ ਦੇ ਪ੍ਰਧਾਨ ਰਾਜੇਸ਼ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਜਨਤਾ ਕਰਫਿਊ ਦੇ ਐਲਾਨ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਅਤੇ ਰੋਪੜ ਦੀ ਤਰਜ਼ ਤੇ ਨੰਗਲ ਵੀ ਦੋ ਦਿਨ ਲਈ ਦੁਕਾਨਾਂ ਬੰਦ ਕਰਨ ਦੀ ਵਿਚਾਰ ਚੱਲ ਰਹੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ropar Police and Health Officials on toes during danger of Corona