ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਪੜ ਪੁਲਿਸ ਨੇ ਮੁੱਠਭੇੜ ਤੋਂ ਬਾਅਦ ਦਿੱਲੀ ਅਤੇ ਯੂ.ਪੀ. ਦਾ ਖ਼ਤਰਨਾਕ ਗੈਂਗਸਟਰ ਕਾਬੂ 

ਮਾਹਰ ਨਿਸ਼ਾਨਚੀ ਝੁੰਨਾ ਪੰਡਿਤ ਕਤਲ ਦੇ 10 ਕੇਸਾਂ ਵਿੱਚ ਸੀ ਲੋੜੀਂਦਾ, 1 ਲੱਖ ਦਾ ਰੱਖਿਆ ਸੀ ਇਨਾਮ

 

ਰੋਪੜ ਪੁਲਿਸ ਨੇ ਸ਼ੁੱਕਰਵਾਰ ਨੂੰ ਭਾਰੀ ਜੱਦੋ-ਜਹਿਦ ਅਤੇ ਦੋਵੇਂ ਪਾਸੇ ਦੀ ਗੋਲੀਬਾਰੀ ਤੋਂ ਬਾਅਦ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਅਤਿ ਲੋੜੀਂਦੇ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਝੁੰਨਾ ਪੰਡਿਤ ਪਿਛਲੇ ਇੱਕ ਸਾਲ ਦੌਰਾਨ ਰੋਪੜ ਪੁਲਿਸ ਵੱਲੋਂ ਫੜਿਆ 11ਵਾਂ ਗੈਂਗਸਟਰ ਹੈ।

 

ਰੋਪੜ ਦੇ ਐਸ.ਐਸ.ਪੀ. ਸਵੱਪਨ ਸ਼ਰਮਾ ਅਨੁਸਾਰ ਪ੍ਰਕਾਸ਼ ਮਿਸ਼ਰਾ ਉਰਫ਼ ਝੁੰਨਾ ਪੰਡਿਤ ਦੇ ਸਿਰ 'ਤੇ 1 ਲੱਖ ਰੁਪਏ ਦਾ ਇਨਾਮ ਸੀ ਅਤੇ ਮਿਰਜ਼ਾਪੁਰ, ਯੂ.ਪੀ. ਦੇ ਤੀਹਰੇ ਕਤਲ ਕਾਂਡ ਅਤੇ ਯੂ.ਪੀ. ਗੈਂਗਸਟਰ ਐਕਟ ਤਹਿਤ 6 ਕੇਸਾਂ ਸਮੇਤ ਕਤਲ ਦੇ 10 ਕੇਸਾਂ ਵਿੱਚ ਲੋੜੀਂਦਾ ਸੀ। ਉੁਹ ਦਿੱਲੀ ਅਤੇ ਯੂ.ਪੀ. ਵਿੱਚ ਕਤਲ, ਜਬਰੀ ਵਸੂਲੀ ਅਤੇ ਅਗ਼ਵਾ ਕਰਨ ਦੇ 20 ਤੋਂ ਜ਼ਿਆਦਾ ਮਾਮਲਿਆਂ ਵਿੱਚ ਸ਼ਾਮਲ ਗਰੋਹ ਨੂੰ ਚਲਾ ਰਿਹਾ ਹੈ।

 

ਦਿੱਲੀ, ਯੂ.ਪੀ. ਅਤੇ ਰਾਜਸਥਾਨ ਆਧਾਰਤ ਕਈ ਗੈਰ ਸਮਾਜਿਕ ਤੱਤ ਇਸ ਗੈਂਗਸਟਰ ਦੇ ਹਮਾਇਤੀ ਹਨ। ਰੋਪੜ ਪੁਲਿਸ ਦੀ ਸੀ.ਆਈ.ਏ. ਟੀਮ ਨੇ ਅੱਜ ਸਵੇਰੇ ਉਸ ਨੂੰ ਫੜ੍ਹਨ ਲਈ ਕੀਤੀ ਮੁੱਠਭੇੜ ਤੋਂ ਬਾਅਦ ਗੈਂਗਸਟਰ ਪਾਸੋਂ 32 ਬੋਰ ਦੇ 2 ਪਿਸਤੌਲ ਤੇ 8 ਅਣਚੱਲੇ ਕਾਰਤੂਸ ਸਮੇਤ ਕਈ ਨਿੱਜੀ ਚੀਜ਼ਾਂ ਬਰਾਮਦ ਕੀਤੀਆਂ ਹਨ।

 

ਪੰਡਿਤ ਅਤੇ ਉਸ ਦੇ ਸਾਥੀ ਬਨਾਰਸ ਵਿੱਚ ਦਲੀਪ ਪਟੇਲ ਨੂੰ ਖੁੱਲ੍ਹੇਆਮ ਕਤਲ ਕਰਨ ਤੋਂ ਬਾਅਦ ਫ਼ਰਾਰ ਸਨ। ਦਲੀਪ ਦਾ ਭਰਾ ਰਾਜੇਸ਼ ਪਟੇਲ ਯੂ.ਪੀ. ਦੇ ਕਿਸਾਨ ਮੋਰਚਾ ਦਾ ਸੂਬਾ ਪ੍ਰਧਾਨ ਹੈ।

 

ਝੁੰਨਾ ਪੰਡਿਤ ਗਰੋਹ ਦੇ 8 ਮੈਂਬਰ ਦਿੱਲੀ ਅਤੇ ਯੂ.ਪੀ. ਦੀਆਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਇਸ ਗਰੋਹ ਵੱਲੋਂ ਕੀਤੇ ਗਏ ਜ਼ਿਆਦਾਤਰ ਜ਼ੁਰਮ ਸੁਪਾਰੀ-ਹੱਤਿਆਵਾਂ ਅਤੇ ਅੰਤਰ-ਗਰੋਹ ਦੁਸ਼ਮਣੀ ਨਾਲ ਸਬੰਧਤ ਹਨ।

 

ਐਸ.ਐਸ.ਪੀ. ਮੁਤਾਬਕ ਪੰਡਿਤ ਨੂੰ ਇੱਕ ਮਾਹਰ ਨਿਸ਼ਾਨਚੀ ਵਜੋਂ ਜਾਣਿਆ ਜਾਂਦਾ ਹੈ, ਜੋ ਕਿਸੇ ਵੀ ਤਰ੍ਹਾਂ ਦੇ ਹਥਿਆਰ ਨੂੰ ਚਲਾ ਸਕਦਾ ਹੈ ਅਤੇ ਆਪਣੇ ਦੋਵੇਂ ਹੱਥਾਂ ਨਾਲ ਕਿਸੇ ਵੀ ਹਥਿਆਰ ਨਾਲ ਗੋਲੀ ਚਲਾ ਸਕਦਾ ਹੈ। ਉਹ ਯੂ.ਪੀ. ਤੋਂ ਭੱਜਣ ਤੋਂ ਬਾਅਦ ਦਿੱਲੀ, ਜੈਪੁਰ ਅਤੇ ਮਾਉਂਟ ਆਬੂ ਵਿਖੇ ਗੁਪਤ ਟਿਕਾਣਿਆਂ 'ਤੇ ਲੁਕਿਆ ਹੋਇਆ ਸੀ ਅਤੇ ਚਿੰਤਪੁਰਨੀ (ਹਿਮਾਚਲ ਪ੍ਰਦੇਸ਼) ਤੋਂ ਦਿੱਲੀ ਵਾਪਸ ਆ ਰਿਹਾ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ropar police arrest delhi and up most wanted gangster after encounter