ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਪੜ ਪੁਲਿਸ ਨੇ ‘ਪੁਲਿਸ ਤੁਹਾਡੀਆਂ ਬਰੂਹਾਂ ’ਤੇ’ ਮੁਹਿੰਮ ਦੀ ਕੀਤੀ ਸ਼ੁਰੂਆਤ

ਜ਼ਿਲ੍ਹੇ 'ਚ ਲਗਾਏ 10 ਕੈਂਪਾਂ ਦੌਰਾਨ 530 ਮਾਮਲੇ ਆਪਸੀ ਸਮਝੌਤੇ ਨਾਲ ਨਿਪਟਾਏ

 

ਪੁਲਿਸ ਵੱਲੋਂ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੇ ਆਪਣੀ ਤਰ੍ਹਾਂ ਦੇ ਨਵੇਕਲੀ ਪਹਿਲਕਦਮੀ ਅਧੀਨ ਐਤਵਾਰ ਨੂੰ ਰੂਪਨਗਰ ਪੁਲਿਸ ਵੱਲੋਂ ਛੋਟੇ ਮਾਮਲਿਆਂ ਸਬੰਧੀ ਸ਼ਿਕਾਇਤਾਂ ਨੂੰ ਦੋਵੇਂ ਧਿਰਾਂ ਦੇ ਆਪਸੀ-ਸਮਝੌਤੇ ਨਾਲ ਮੌਕੇ ’ਤੇ ਹੀ ਨਿਪਟਾਉਣ ਲਈ ‘ਪੁਲਿਸ ਤੁਹਾਡੀਆਂ ਬਰੂਹਾਂ ’ਤੇ’ ਮੁਹਿੰਮ ਸ਼ੁਰੂਆਤ ਕੀਤੀ ਹੈ।

 

‘ਪੁਲਿਸ ਤੁਹਾਡੀਆਂ ਬਰੂਹਾਂ ’ਤੇ ’ ਮੁਹਿੰਮ ਅਧੀਨ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ 10 ਕੈਂਪ ਲਗਾਏ ਗਏ ਜਿਸ ਵਿੱਚ ਵੱਡੀ ਗਿਣਤੀ ਵਿੱਚ 4000 ਲੋਕਾਂ ਨੇ ਭਾਗ ਲਿਆ ਅਤੇ 530 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਇਸ ਕੈਂਪ ਦੌਰਾਨ ਸ਼ਿਕਾਇਤ ਕਰਤਾ ਅਤੇ ਵਿਰੋਧੀ ਧਿਰਾਂ ਨੇ  ਇਕੱਠੇ ਹੋ ਕੇ ਆਪਸੀ ਰਜ਼ਾਮੰਦੀ ਨਾਲ ਸਮਝੌਤੇ ਕੀਤੇ।

 

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਰੋਪੜ ਐਸਐਸਪੀ ਸਵਪਨ ਸ਼ਰਮਾ ਨੇ ਖੁਲਾਸਾ ਕੀਤਾ ਕਿ ਛੋਟੀਆਂ ਸ਼ਿਕਾਇਤਾਂ ਨਾਲ ਵਧ ਰਹੇ ਕਾਰਜ-ਭਾਰ ਨੂੰ ਘਟਾਉਣ ਲਈ ਇਸ ਮਹੀਨਾਵਾਰ ਪੋ੍ਰਗਰਾਮ ਦੀ ਸ਼ੁਰੂਆਤ ਕੀਤੀ ਹੈ। 

 

ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਛੋਟੇ  ਮਾਮਲਿਆਂ ਨਾਲ ਸਬੰਧਤ ਸ਼ਿਕਾਇਤਾਂ ਨੂੰ ਨਿਪਟਾਉਣ ਲਈ ਪੁਲਿਸ ਅਤੇ ਲੋਕਾਂ ਦਾ ਕਾਫੀ ਸਮਾਂ ਲੱਗ ਜਾਂਦਾ ਹੈ।

 

ਪ੍ਰਬੰਧਕੀ ਅਧਿਐਨਾਂ ਮੁਤਾਬਕ ਇਹ ਪ੍ਰੋਗਰਾਮ ਇੱਕ ਪਾਸੇ ਪੁਲਿਸ ਅਤੇ ਲੋਕਾਂ ਵਿੱਚ ਵਧੀਆ ਤਾਲਮੇਲ ਪੈਦਾ ਕਰੇਗਾ ਅਤੇ ਦੂਜੇ ਪਾਸੇ ਲੋਕਾਂ ਨੂੰ ਇੱਕ ਕੰਮ ਲਈ ਵਾਰ ਵਾਰ ਆਉਣ ਜਾਣ ਲਈ ਖੱਜਲ-ਖਵਾਰ ਨਹੀਂ ਹੋਣਾ ਪਵੇਗਾ। 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ropar police launches police at doorsteps campaign to resolve petty issues amicably