ਕੋਵਿਡ-19 ਦੇ ਵੱਡੇ ਖ਼ਤਰੇ ਦਾ ਟਾਕਰਾ ਕਰਨ ਲਈ ਰੋਪੜ ਪੁਲਿਸ ਜਨਤਕ ਸਮਰਥਨ ਰਾਹੀਂ ਪੱਬਾਂ ਭਾਰ ਨਜ਼ਰ ਆ ਰਹੀ ਹੈ ਕਿਉਂ ਜੋ ਪਹਿਲਾਂ ਹੀ ਕੋਰੋਨਾ ਦੇ ਮਾਰੂ ਵਿਸ਼ਾਣੂ ਨੂੰ ਫੈਲਣ ਤੋਂ ਰੋਕਣ ਲਈ ਲਗਭਗ 70% ਪਿੰਡਾਂ ਨੂੰ ਸਵੈ-ਇਕਾਂਤਵਾਸ ਵਿਚ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਜੋ ਆਪਣੇ ਆਪ ਵਿਚ ਇੱਕ ਮਿਸਾਲ ਤੋਂ ਘੱਟ ਨਹੀ ਹੈ। ਇਸ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਜਰੂਰੀ ਚੀਜਾਂ ਮੁਹੱਈਆ ਕਰਵਾਉਣ ਅਤੇ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।
ਰੋਪੜ ਦੇ ਐਸਐਸਪੀ ਸਵਪਨਿਲ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਅਤਿ ਸੰਵੇਦਨਸ਼ੀਲ ਸਥਾਨਾਂ ਨਾਲ ਘਿਰੇ ਜ਼ਿਲ੍ਹੇ ਨੂੰ ਹੁਣ ਤਕ ਸੁਰੱਖਿਅਤ ਰੱਖਣ ਲਈ ਪ੍ਰੀ-ਇੰਪੇਟਿਵ ਰਣਨੀਤੀ ਸਮੇਤ 1200 ਵਲੰਟੀਅਰਾਂ ਨੇ ਨਿਸ਼ਚਤ ਰੂਪ ਵਿੱਚ ਕਾਰਗਰ ਕੰਮ ਕੀਤਾ ਹੈ। ਇਸ ਇਲਾਕੇ ਵਿਚ ਵਿਦੇਸ਼ ਤੋਂ ਵਾਪਸ ਆਏ 440 ਵਿਅਕਤੀ ਕੁਆਰੰਟੀਨ ਅਧੀਨ ਹਨ; 14 ਸ਼ੱਕੀ ਨਮੂਨਿਆਂ ਵਿਚੋਂ 11 ਪਹਿਲਾਂ ਹੀ ਨੈਗੇਟਿਵ ਪਾਏ ਜਾ ਚੁੱਕੇ ਹਨ। ਤਿੰਨ ਹੋਰਾਂ ਦੇ ਟੈਸਟ ਨਤੀਜਿਆਂ ਦੀ ਉਡੀਕ ਹੈ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਲਈ ਪੰਚਾਇਤਾਂ,ਯੁਵਕ ਕਲੱਬਾਂ ਅਤੇ ਵਲੰਟੀਅਰਾਂ ਦੀ ਸਹਾਇਤਾ ਲਈ ਜਾ ਰਹੀ ਹੈ ਜੋ ਜ਼ਿਲ੍ਹੇ ਦੇ 424 ਪਿੰਡਾਂ ਜਿਨ੍ਹਾਂ ਦੀ ਆਬਾਦੀ ਕਰੀਬ 74% ਬਣਦੀ ਹੈ, ਨੂੰ ਜਾਗਰੂਕ ਕਰਨ ਵਿਚ ਅਗਵਾਈ ਕਰ ਰਹੇ ਹਨ। ਐਸਐਸਪੀ ਸਵਪਨ ਸ਼ਰਮਾ ਨੇ ਅੱਗੇ ਕਿਹਾ ਕਿ ਇਨ੍ਹਾਂ ਵਲੰਟੀਅਰਾਂ ਨੂੰ ਸੋਸ਼ਲ ਮੀਡੀਆ ਸਮੂਹਾਂ ਰਾਹੀਂ ਨਵੀਨਤਮ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਜੋ ਕਿ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਪੁਲਿਸ ਵਾਰ ਰੂਮ ਵਿੱਚੋਂ ਚਲਾਏ ਜਾਂਦੇ ਹਨ।
ਕਰਫਿਊ ਲਾਗੂ ਹੋਣ ਤੋਂ ਬਾਅਦ ਪਿਛਲੇ ਅੱਠ ਦਿਨਾਂ ਵਿੱਚ ਪਹਿਲਾਂ ਹੀ ਪੱਕੇ ਹੋਏ ਖਾਣੇ 30,000 ਤੋਂ ਵੱਧ ਪੈਕਟ ਅਤੇ 17,600 ਪੈਕੇਟ ਸੁੱਕੇ ਰਾਸ਼ਨ ਦੇ ਵੰਡੇ ਜਾ ਚੁੱਕੇ ਹਨ।
ਐਸਐਸਪੀ ਨੇ ਅੱਗੇ ਕਿਹਾ ਕਿ ਅਸੀਂ ਸਾਰੇ ਇਕਠੇ ਹੋਕੇ ਇਕਾਈ ਦੇ ਰੂਪ ਵਿਚ ਕੰਮ ਕਰ ਰਹੇ ਹਾਂ, ਜਿਸ ਵਿਚ ਸਾਰੇ ਸਰਪੰਚ, ਅਲੰਮਰਦਾਰ, ਚੌਕੀਦਾਰ ਅਤੇ ਸਾਬਕਾ ਸੈਨਿਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਅਤੇ ਮੰਦਰਾਂ ਨੇ ਸਿਹਤ ਵਿਭਾਗ ਅਤੇ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਅਤੇ ਅਡਵਾਈਜ਼ਰੀਜ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪ੍ਰਭਾਵਸ਼ਾਲੀ ਢੰਗ ਨਾਲਸਹਾਇਤਾ ਕੀਤੀ ਹੈ।
ਹੋਰ ਜਾਣਕਾਰੀ ਸਾਂਝੀ ਕਰਦਿਆਂ ਐਸ.ਪੀ. ਹੈਡਕੁਆਟਰ ਰੋਪੜ ਜਗਜੀਤ ਸਿੰਘ ਨੇ ਦੱਸਿਆ ਕਿ ਕਿਸੇ ਵੀ ਸਮੇਂ ਜ਼ਿਲ੍ਹਾ ਪੁਲਿਸ ਦਫ਼ਤਰ ਵਿੱਚ ਸੁੱਕੇ ਰਾਸ਼ਨ ਦੇ 500 ਫੂਡ ਪੈਕੇਟ ਆਸਾਨੀ ਨਾਲ ਉਪਲਬਧ ਹੁੰਦੇ ਹਨ। ਇੱਕ ਪੈਕਟ 14 ਮੀਲ (ਖਾਣੇ) ਤਿਆਰ ਕਰਨ ਲਈ ਕਾਫ਼ੀ ਹੈ। ਭੋਜਨ ਅਤੇ ਖਾਣੇ ਸਬੰਧੀ ਜਦੋਂ ਵੀ 112 'ਤੇ ਕੋਈ ਕਾਲ ਆਉਂਦੀ ਹੈ ਤਾਂ ਜ਼ਿਲ੍ਹਾ ਪੁਲਿਸ ਦੀਆਂ ਸਮਰਪਿਤ ਟੀਮਾਂ ਤੁਰੰਤ ਲੋੜਵੰਦਾਂ ਨੂੰ ਖਾਣੇ ਦੇ ਪੈਕੇਟ ਮੁਹੱਈਆ ਕਰਵਾਉਂਦੀਆਂ ਹਨ।
ਉਨ੍ਹਾਂ ਕਿਹਾ ਕਿ ਮੇਰੀ ਪੰਚਾਇਤ ਨੇ ਲੋਕਾਂ ਨੂੰ ਪਿੰਡ ਤੋਂ ਬਾਹਰ ਨਾ ਜਾਣ ਲਈ ਪ੍ਰੇਰਿਤ ਕੀਤਾ ਹੈ। ਕਿਸੇ ਨੂੰ ਵੀ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਕਿਸੇ ਨੂੰ ਪਿੰਡ ਦੇ ਅੰਦਰ ਆਉਣ ਦਿੱਤਾ ਜਾਂਦਾ ਹੈ। ਇਹ ਐਮਰਜੈਂਸੀ ਦਾ ਸਮਾਂ ਹੈ ਅਤੇ ਹਰ ਕਿਸੇ ਦੁਆਰਾ ਸੰਜਮ ਦੀ ਜ਼ਰੂਰਤ ਹੈ। ਪੰਜਾਬੀਆਂ ਲਈ ਮੁਸ਼ਕਲਾਂ ਜ਼ਿੰਦਗੀ ਦਾ ਇੱਕ ਢੰਗ ਹਨ।
ਪਿੰਡ ਅਕਬਰਪੁਰ ਦੇ ਸਮਾਜ ਸੇਵਕ ਗੁਰਚਰਨ ਸਿੰਘ ਨੇ ਕਿਹਾ ਕਿ ਰਾਜ ਸਰਕਾਰ ਅਤੇ ਪੁਲਿਸ ਸਾਡੀ ਸਹਾਇਤਾ ਲਈ ਆ ਗਈ ਹੈ। ਹਰ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ ਅਤੇ ਨਾਗਰਿਕ ਪੁਲਿਸ ਨਾਲ ਸਹਿਯੋਗ ਕਰ ਰਹੇ ਹਨ। ਕੁਝ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਪਰ ਅਸੀਂ ਉਨ੍ਹਾਂ ਨੂੰ ਮਿਲ ਕੇ ਹੱਲ ਕਰਦੇ ਹਾਂ।
ਪਿੰਡ ਵਾਲਮਗੜ ਦੇ ਸਰਪੰਚ ਜਸਵੰਤ ਸਿੰਘ ਨੇ ਦੱਸਿਆ ਕਿ ਰਾਸ਼ਨ, ਸਬਜ਼ੀਆਂ ਅਤੇ ਦਵਾਈਆਂ ਵਾਲਾ ਇਕ ਵਾਹਨ ਦਿਨ ਵਿਚ ਦੋ ਵਾਰ ਮੇਰੇ ਪਿੰਡ ਦੀ ਐਂਟਰੀ ਵਾਲੀ ਥਾਂ 'ਤੇ ਆਉਂਦਾ ਹੈ। ਐਮਰਜੈਂਸੀ ਦੇ ਮਾਮਲੇ ਵਿਚ ਅਸੀਂ 112 ਡਾਇਲ ਕਰਦੇ ਹਾਂ ਅਤੇ ਪੁਲਿਸ ਦਾ ਹੁੰਗਾਰਾ ਸ਼ਲਾਘਾਯੋਗ ਹੈ।