ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਪੜ ਦੇ ਦੋ ਡਾਕਟਰਾਂ ਦੇ ਕੋਰੋਨਾ–ਪਾਜ਼ਿਟਿਵ ਆਉਣ ’ਤੇ ਹੋਰ ਅਫ਼ਸਰਾਂ ਨੇ ਵੀ ਦਿੱਤੇ ਸੈਂਪਲ

ਰੋਪੜ ਦੇ ਦੋ ਡਾਕਟਰਾਂ ਦੇ ਕੋਰੋਨਾ–ਪਾਜ਼ਿਟਿਵ ਆਉਣ ’ਤੇ ਹੋਰ ਅਫ਼ਸਰਾਂ ਨੇ ਵੀ ਦਿੱਤੇ ਸੈਂਪਲ

ਰੂਪਨਗਰ ਵਿੱਚ ਕਰੋਨਾ ਐਕਟਿਵ ਪੌਜਟਿਵ ਕੇਸਾਂ ਦੀ ਗਿਣਤੀ 64 ਹੋਈ - ਡੀ.ਸੀ. ਸੋਨਾਲੀ ਗਿਰੀ

 

 

ਰੋਪੜ ਜ਼ਿਲ੍ਹੇ ਵਿੱਚ ਕੋਰੋਨਾ ਐਕਟਿਵ ਪੌਜ਼ਟਿਵ ਮਰੀਜਾਂ ਦੀ ਸੰਖਿਆ ਵੱਧ ਕੇ 64 ਹੋ ਗਈ ਹੈ। ਜ਼ਿਲ੍ਹੇ ਵਿੱਚ ਕੱਲ੍ਹ ਐਤਵਾਰ ਨੂੰ 46 ਨਵੇਂ ਕੇਸ ਸਾਹਮਣੇ ਆਏ , ਜ਼ਿਨ੍ਹਾਂ ਵਿੱਚ ਕਰੋਨਾ ਵਾਇਰਸ ਦੀ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ।

 

 

ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੰਸਿਆ ਕਿ ਇਸ ਵਿੱਚ ਦੋ ਡਾਕਟਰ ਵੀ ਪਾਸਟਿਵ ਆਏ ਹਨ ਜਿਸਦੇ ਚੱਲਦਿਆਂ ਸੂਤਰਾਂ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ ਜ਼ਿਲ੍ਹਾ ਰੂਪਨਗਰ ਦੇ ਸਿਵਲ ਸਰਜਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਦੋ ਉੱਚ ਮਹਿਲਾ ਅਧਿਕਾਰੀਆਂ ਵੱਲੋਂ ਵੀ ਕਰੋਨਾ ਦੇ ਸੈਂਪਲ ਦਿੱਤੇ ਗਏ ਹਨ

 

 

ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 67 ਕੇਸ ਹੋ ਚੁੱਕੇ ਹਨ, ਜ਼ਿਨ੍ਹਾਂ ਵਿੱਚੋਂ 64 ਕੇਸ ਐਕਟਿਵ ਕਰੋਨਾ ਪੌਜ਼ਟਿਵ , 02 ਰਿਕਵਰ ਅਤੇ ਚਤਾਮਲੀ ਨਿਵਾਸੀ 01 ਵਿਅਕਤੀ ਦੀ ਮੌਤ ਪਹਿਲਾਂ ਹੋ ਚੁੱਕੀ ਹੈ।

 

ਰੂਪਨਗਰ ਵਿੱਚ ਕਰੋਨਾ ਐਕਟਿਵ ਪੌਜਟਿਵ ਕੇਸਾਂ ਦੀ ਗਿਣਤੀ 64 ਹੋਈ - ਡੀ.ਸੀ. ਸੋਨਾਲੀ ਗਿਰੀ

ਕੁਲਵਿੰਦਰ ਭਾਟੀਆ ਦੀ ਰਿਪੋਰਟ ਅਨੁਸਾਰ ਡੀਸੀ ਸੋਨਾਲੀ ਗਿਰੀ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਬਿਨ੍ਹਾਂ ਕਿਸੇ ਜ਼ਰੂਰੀ ਕੰਮ ਤੋਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਸ਼ੋਸ਼ਲ ਡਿਸਟੈਂਸ ਨੂੰ ਹਰ ਪੱਧਰ ਤੇ ਬਰਕਰਾਰ ਰੱਖਿਆ ਜਾਵੇ ਅਤੇ ਮਾਸਕ ਦੀ ਵਰਤੋਂ ਵੀ ਲਾਜ਼ਮੀ ਕੀਤੀ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ropar s Other Officers also gave Samples after two Doctors found Corona Positive