ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਨੀ ਨੂੰ ਛੱਡ ਵਿਦੇਸ਼ ਜਾਣ ਵਾਲੇ NRI ਤੇ ਰਿਸ਼ਤੇਦਾਰਾਂ ਦੇ ਪਾਸਪੋਰਟ ਜ਼ਬਤ

ਪਤਨੀ ਨੂੰ ਛੱਡ ਵਿਦੇਸ਼ ਜਾਣ ਵਾਲੇ NRI ਤੇ ਰਿਸ਼ਤੇਦਾਰਾਂ ਦੇ ਪਾਸਪੋਰਟ ਜ਼ਬਤ

--  ਚੰਡੀਗੜ੍ਹ ਦੇ ਖੇਤਰੀ ਪਾਸਪੋਰਟ ਦਫ਼ਤਰ `ਚ ਪਤਨੀਆਂ ਨੂੰ ਛੱਡ ਕੇ ਵਿਦੇਸ਼ ਜਾਣ ਵਾਲੇ NRIs ਦੇ 12,000 ਮਾਮਲੇ


ਜੀਂਦ (ਹਰਿਆਣਾ) ਦੀ ਸੁਵਿਧਾ ਕਾਜਲ ਨੂੰ ਉਸ ਦਾ ਐੱਨਆਰਆਈ (???) ਪਤੀ ਛੱਡ ਕੇ ਵਿਦੇਸ਼ ਚਲਾ ਗਿਆ ਸੀ ਤੇ ਹੁਣ ਉਸ ਦੀ ਸਿ਼ਕਾਇਤ `ਤੇ ਖੇਤਰੀ ਪਾਸਪੋਰਟ ਦਫ਼ਤਰ ਨੇ ਉਸ ਦੇ ਪਤੀ ਦਾ ਪਾਸਪੋਰਟ ਤੇ ਉਸ ਦੇ ਮਾਪਿਆਂ, ਭਰਾ ਤੇ ਭਰਜਾਈ ਦੇ ਪਾਸਪੋਰਟ ਜ਼ਬਤ ਕਰ ਲਏ ਹਨ।


ਚੰਡੀਗੜ੍ਹ ਸਥਿਤ ਖੇਤਰੀ ਪਾਸਪੋਰਟ ਦਫ਼ਤਰ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੇ 24 ਜਿ਼ਲ੍ਹੇ ਕਵਰ ਕਰਦਾ ਹੈ। ਇਸ ਇਕੱਲੇ ਦਫ਼ਤਰ `ਚ ਐੱਨਆਰਆਈ ਪਤੀਆਂ ਵੱਲੋਂ ਆਨੀਂ-ਬਹਾਨੀਂ ਆਪਣੀਆਂ ਪਤਨੀਆਂ ਨੂੰ ਛੱਡ ਕੇ ਜਾਣ ਵਾਲੇ 12,000 ਤੋਂ ਵੱਧ ਮਾਮਲੇ ਮੁਲਤਵੀ ਪਏ ਹਨ। ਇਹ ਜਾਣਕਾਰੀ ਦਿੰਦਿਆਂ ਖੇਤਰੀ ਪਾਸਪੋਰਟ ਦਫ਼ਤਰ ਦੇ ਅਧਿਕਾਰੀ ਸਿਬਾਸ਼ ਕਬੀਰਾਜ ਨੇ ਦੱਸਿਆ ਕਿ ਹਾਲੇ ਅਜਿਹੇ 100 ਐੱਨਆਰਆਈਜ਼ ਦੇ ਪਾਸਪੋਰਟ ਜ਼ਬਤ ਕੀਤੇ ਗਏ ਹਨ।


ਡਿਪਟੀ ਪਾਸਪੋਰਟ ਅਫ਼ਸਰ ਅਮਿਤ ਕੁਮਾਰ ਰਾਵਤ ਨੇ ਦੱਸਿਆ ਕਿ ਸੁਵਿਧਾ ਕਾਜਲ ਦੇ ਮਾਮਲੇ `ਚ ਹੁਣ ਉਸ ਦੇ ਪਤੀ ਸੰਜੀਵ ਦਾਹੀਆ, ਉਸ ਦੇ ਮਾਪਿਆਂ ਧਰਮਪਾਲ ਤੇ ਰਾਜਬਾਲਾ; ਭਰਾ ਤੇ ਭਰਜਾਈ ਰਾਜੀਵ ਤੇ ਮੋਨਿਕਾ ਦੇ ਪਾਸਪੋਰਟ ਜ਼ਬਤ ਕਰ ਲਏ ਗਏ ਹਨ। ਇਹ ਸਾਰੇ ਅੰਬਾਲਾ ਦੇ ਵਸਨੀਕ ਹਨ।


ਸੁਵਿਧਾ ਕਾਜਲ ਇੱਕ ਪੋਸਟ-ਗ੍ਰੈਜੂਏਟ ਹੈ ਤੇ ਉਸ ਕੋਲ ਬੀਐੱਡ. ਦੀ ਡਿਗਰੀ ਹੈ। ਸੰਜੀਵ ਦਾਹੀਆ ਨਾਲ ਉਸ ਦਾ ਵਿਆਹ 11 ਦਸੰਬਰ, 2013 ਨੂੰ ਹੋਇਆ ਸੀ। ਦੋ ਮਹੀਨਿਆਂ ਬਾਅਦ, ਉਹ ਅਣਮਿੱਥੇ ਸਮੇਂ ਲਈ ਆਸਟ੍ਰੇਲੀਆ ਚਲਾ ਗਿਆ। 


ਸੁਵਿਧਾ ਕਾਜਲ ਨੇ ਦੱਸਿਆ,‘‘ਪੂਰੇ ਤਿੰਨ ਵਰ੍ਹੇ ਮੈਂ ਆਪਣੇ ਸਹੁਰੇ ਪਰਿਵਾਰ ਦਾ ਮਾਨਸਿਕ ਤੇ ਸਰੀਰਕ ਤਸ਼ੱਦਦ ਝੱਲਿਆ। ਮੈਨੂੰ ਆਸਟਰੇਲੀਆ ਜਾਣ ਲਈ ਅੰਗਰੇਜ਼ੀ ਭਾਸ਼ਾ ਦਾ ਟੈਸਟ ‘ਆਇਲਟਸ` ਕਰਨ ਲਈ ਆਖਿਆ ਗਿਆ। ਮੈਨੂੰ ਖਾਣ ਲਈ ਵੀ ਪੂਰਾ ਖਾਣਾ ਨਹੀਂ ਦਿੱਤਾ ਜਾਂਦਾ ਸੀ। ਇਸ ਦੌਰਾਨ ਮੇਰਾ ਪਤੀ ਮੈਨੂੰ ਇਹੋ ਭਰੋਸਾ ਦਿਵਾਉਂਦਾ ਰਿਹਾ ਕਿ ਉਹ ਛੇਤੀ ਭਾਰਤ ਆਵੇਗਾ ਤੇ ਉਸ ਨੂੰ ਆਪਣੇ ਨਾਲ ਆਸਟਰੇਲੀਆ ਲੈ ਜਾਵੇਗਾ।``


ਸੁਵਿਧਾ ਕਾਜਲ ਨੂੰ ਬਾਅਦ `ਚ ਇਹ ਪਤਾ ਲੱਗਾ ਕਿ ਉਸ ਦੇ ਪਤੀ ਕੋਲ ਆਸਟਰੇਲੀਆ ਦਾ ਪਰਮਾਨੈਂਟ ਰੈਜ਼ੀਡੈਂਟ ਵੀਜ਼ਾ ਨਹੀਂ ਹੈ; ਜਦ ਕਿ ਇਸ ਲਈ ਅਰਜ਼ੀ ਉਸ ਨੇ ਪਹਿਲਾਂ ਦਿੱਤੀ ਸੀ।


ਸੁਵਿਧਾ ਕਾਜਲ ਨੇ ਦੱਸਿਆ ਕਿ ਉਸ ਦੇ ਪਤੀ ਸੰਜੀਵ ਦਾਹੀਆ ਤੇ ਦਿਓਰ ਖਿ਼ਲਾਫ਼ ਲੁੱਕ-ਆਊਟ ਸਰਕੂਲਰ ਵੀ ਜਾਰੀ ਕੀਤੇ ਗਏ ਸਨ, ਜੋ ਅਕਸਰ ਅਧਿਕਾਰੀ ਪੁਲਿਸ ਨੂੰ ‘ਵਾਂਟੇਡ` ਕਥਿਤ ਮੁਲਜ਼ਮਾਂ ਲਈ ਜਾਰੀ ਹੁੰਦਾ ਹੈ। ਇਸ ਤੋਂ ਪਹਿਲਾਂ ਜੁਲਾਣਾ ਪੁਲਿਸ ਥਾਣੇ `ਚ ਐੱਫ਼ਆਈਆਰ ਦਰਜ ਕੀਤੀ ਗਈ ਸੀ।


ਬਾਅਦ `ਚ ਜਦੋਂ ਸੁਵਿਧਾ ਨੇ ਖੇਤਰੀ ਪਾਸਪੋਰਟ ਦਫ਼ਤਰ ਨੂੰ ਸਰਕੂਲਰਾਂ ਤੇ ਐੱਫ਼ਆਈਆਰਜ਼ ਬਾਰੇ ਜਾਣਕਾਰੀ ਦਿੱਤੀ, ਤਾਂ ਇਸ ਦਫ਼ਤਰ ਨੇ ਦਾਹੀਆ ਪਰਿਵਾਰ ਦੇ ਪਾਸਪੋਰਟ ਹੀ ਜ਼ਬਤ ਕਰ ਲਏ।


ਪਾਸਪੋਰਟ ਐਕਟ ਮੁਤਾਬਕ ਸੰਜੀਵ ਦਾਹੀਆ ਨੂੰ ਹੁਣ ਭਾਰਤ ਆਉਣ ਦਾ ਇੱਕ ਮੌਕਾ ਮਿਲੇਗਾ। ਇਸ ਲਈ ਉਸ ਨੂੰ ਸਿਡਨੀ ਸਥਿਤ ਭਾਰਤੀ ਸਫ਼ਾਰਤਖਾਨੇ ਵਿੱਚ ਪਹਿਲਾਂ ਜਾਣਕਾਰੀ ਦੇਣੀ ਹੋਵੇਗੀ ਤੇ ਉਸ ਨੂੰ ਭਾਰਤ ਆਉਣ ਦੀ ਇਜਾਜ਼ਤ ਮਿਲ ਜਾਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RPO impounds Passport of NRI and his family