ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਰਨ ਤਾਰਨ : ਕਾਰ ਸੇਵਾ ਡੇਰੇ 'ਚੋਂ ਲੁਟੇਰਿਆਂ ਨੇ 1.5 ਕਰੋੜ ਰੁਪਏ ਲੁੱਟੇ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਤਾ ਪ੍ਰਾਪਤ ਤਰਨਤਾਰਨ ਸ਼ਹਿਰ ਦੇ ਗੋਇੰਦਵਾਲ ਸਾਹਿਬ ਸੜਕ 'ਤੇ ਸਥਿਤ ਇੱਕ ਕਾਰ ਸੇਵਾ ਡੇਰੇ 'ਚੋਂ ਅਣਪਛਾਤੇ ਲੁਟੇਰਿਆਂ ਨੇ ਸੋਮਵਾਰ ਰਾਤ ਨੂੰ 1.5 ਕਰੋੜ ਰੁਪਏ ਲੁੱਟ ਲਏ। ਇਹ ਘਟਨਾ ਰਾਤ ਲਗਭਗ 11 ਵਜੇ ਵਾਪਰੀ, ਜਦੋਂ ਬਦਮਾਸ਼ਾਂ ਨੇ ਬਾਬਾ ਜੀਵਨ ਸਿੰਘ ਡੇਰੇ ਅੰਦਰ ਦਾਖਲ ਹੋ ਕੇ ਖ਼ਜਾਨਚੀ ਬਾਬਾ ਮਹਿੰਦਰ ਸਿੰਘ ਨੂੰ ਮਿਲਣ ਬਹਾਨੇ ਬੰਦੀ ਬਣਾ ਲਿਆ।
 

ਸੁਪਰੀਟੈਂਡੰਟ ਆਫ਼ ਪੁਲਿਸ (ਐਸਪੀ ਜਾਂਚ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਡੇਰੇ ਦੇ ਬਾਬੇ ਦੇ ਬਿਆਨਾਂ ਅਨੁਸਾਰ ਲੁਟੇਰਿਆਂ ਨੇ ਲਗਭਗ 1.5 ਕਰੋੜ ਰੁਪਏ ਲੁੱਟੇ ਹਨ।  ਹਾਲਾਂਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਸਹੀ ਰਕਮ ਬਾਰੇ ਪਤਾ ਲਗਾਇਆ ਜਾਵੇਗਾ। ਸੂਤਰਾਂ ਮੁਤਾਬਕ ਲੁਟੇਰਿਆਂ ਦੀ ਗਿਣਤੀ 4 ਦੱਸੀ ਜਾ ਰਹੀ ਹੈ।

 

 

ਲੁਟੇਰਿਆਂ ਨੇ ਬਾਬਾ ਮਹਿੰਦਰ ਸਿੰਘ ਨਾਲ ਮਾਰਕੁੱਟ ਵੀ ਕੀਤੀ। ਜ਼ਖਮੀ ਹਾਲਤ 'ਚ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਲੁਟੇਰਿਆਂ ਦੀ ਵੀਡੀਓ ਸੀਸੀਟੀਵੀ ਕੈਮਰੇ 'ਚ ਕੈਦ ਹੋ ਘਈ ਹੈ।
 

ਕਾਰ ਸੇਵਾ ਦੇ ਮੁਖੀ ਬਾਬਾ ਜਗਤਾਰ ਸਿੰਘ, ਨਾ ਸਿਰਫ਼ ਭਾਰਤ, ਸਗੋਂ ਹੋਰਨਾਂ ਦੇਸ਼ਾਂ 'ਚ ਵੀ ਕਾਰ ਸੇਵਾ ਦੇ ਕਈ ਪ੍ਰਾਜੈਕਟ ਚਲਾਉਂਦੇ ਹਨ। ਡੇਰੇ ਦੇ ਪ੍ਰਬੰਧਕਾਂ ਅਨੁਸਾਰ ਲੁੱਟੀ ਗਈ ਰਕਮ ਸਿੱਖ ਸੰਗਤਾਂ ਵੱਲੋਂ ਦਾਨ ਕੀਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 1 5 crore looted from Kar Sewa dera in Tarn Taran