ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਲਾਂ ਨਾਲ ਭਰੇ ਪਾਕਿਸਤਾਨੀ ਟਰੱਕ 'ਚੋਂ 100 ਕਰੋੜ ਦਾ ਸੋਨਾ ਬਰਾਮਦ

ਅਟਾਰੀ ਬਾਰਡਰ ਤੋਂ ਕਰੀਬ 100 ਕਰੋੜ ਰੁਪਏ ਦੇ ਸੋਨੇ ਦੀਆਂ ਪਲੇਟਾਂ ਫੜ੍ਹੀਆਂ

ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਬੀਤੇ ਕੱਲ੍ਹ ਪਾਕਿਤਸਾਨ ਤੋਂ ਇੰਟੈਗਰੇਟਿਡ ਚੈਕ ਪੋਸਟ (ਆਈਸੀਪੀ) ਅਟਾਰੀ ਬਾਰਡਰ `ਤੇ ਪਹੁੰਚੇ ਪਾਕਿਸਤਾਨੀ ਟਰੱਕ `ਚੋਂ 32.6 ਕਿਲੋਗ੍ਰਾਮ ਸੋਨੇ ਦੀਆਂ ਪਲੇਟਾਂ ਬਰਾਮਦ ਕੀਤੀਆਂ ਹਨ। 


ਮਿਲੀ ਜਾਣਕਾਰੀ ਅਨੁਸਾਰ ਅਟਾਰੀ ਪਹੁੰਚਿਆ ਟਰੱਕ (ਨੰਬਰ; lXK-7011  ) ਸੇਬ ਤੇ ਅਨਾਰ ਦੀਆਂ ਪੇਟੀਆਂ ਨਾਲ ਭਰਿਆ ਹੋਇਆ ਸੀ । ਜਦੋਂ ਟਰੱਕ ਅਟਾਰੀ ਪਹੁੰਚਿਆ ਤਾਂ ਕਸਟਮ ਵਿਭਾਗ ਨੇ ਇਸ ਨੂੰ ਰੋਕਿਆ. ਅਟਾਰੀ ਸਰਹੱਦ ਨੂੰ ਭਾਰਤ,ਪਾਕਿਸਤਾਨ ਤੇ ਅਫਗਾਨਿਸਤਾਨ ਆਪਸੀ ਵਪਾਰ ਕਰਨ ਲਈ ਕੇਂਦਰ ਵਜੋਂ ਵਰਤਦੇ ਹਨ.


ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਚੈਕਿੰਗ ਦੌਰਾਨ ਟਰੱਕ `ਚੋਂ 32.6 ਕਿਲੋਗ੍ਰਾਮ ਵਜ਼ਨ ਦੀਆਂ ਸੋਨੇ ਦੀਆਂ ਪਲੇਟਾਂ ਬਰਾਮਦ ਹੋਈਆਂ, ਜਿਸ ਦੀ ਕੀਮਤ ਕਰੀਬ 100 ਕਰੋੜ ਰੁਪਏ ਬਣਦੀ ਹੈ।
ਡਿਪਟੀ ਕਮਿਸ਼ਨਰ ਕਸਟਮ ਵਿਭਾਗ ਸਵਾਤੀ ਚੌਪੜਾ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਵੱਡੀ ਮਾਤਰਾ `ਚ ਸੋਨਾ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਇਸ ਸਬੰਧੀ ਹੋਰ ਜਾਣਕਾਰੀ ਨਹੀਂ ਦਿੱਤੀ।


ਕਸਟਮ ਵਿਭਾਗ ਦੇ ਸੂਤਰਾਂ ਮੁਤਾਬਕ ਟਰੱਕ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਸ ਦੀ ਪਹਿਚਾਣ ਪਾਕਿਸਤਾਨ ਦੇ ਜ਼ਿਲ੍ਹਾ ਜਹਿਲਮ ਦੇ ਰਹਿਣ ਵਾਲੇ ਗੁਲ ਖਾਨ ਵਜੋਂ ਹੋਈ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਰੀਬ 200 ਪੇਟੀ ਸੇਬ ਤੇ 12 ਪੇਟੀ ਅਨਾਰ ਬਰਾਮਦ ਕੀਤੇ ਹਨ। ਇਹ ਫਲ ਅਫਗਾਨਿਸਤਾਨ ਤੋਂ ਦਿੱਲੀ ਦੀ ਇੱਕ ਫਾਰਮ ਦੇ ਆਰਡਰ ਕੀਤੇ ਸਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 100 crore worth gold plates seized from Pakistani truck at Attari border