ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪਾਕਿ ਤੋਂ ਪੰਜਾਬ ਲਿਆਂਦੀ 111 ਕਰੋੜ ਦੀ ਹੈਰੋਇਨ ਅੰਮ੍ਰਿਤਸਰ ਦੇ ਸ਼ੇਰਾ ਤੋਂ ਬਰਾਮਦ

​​​​​​​ਪਾਕਿ ਤੋਂ ਪੰਜਾਬ ਲਿਆਂਦੀ 111 ਕਰੋੜ ਦੀ ਹੈਰੋਇਨ ਅੰਮ੍ਰਿਤਸਰ ਦੇ ਸ਼ੇਰਾ ਤੋਂ ਬਰਾਮਦ

ਅੰਮ੍ਰਿਤਸਰ ਜ਼ਿਲ੍ਹਾ ਪੁਲਿਸ (ਦਿਹਾਤੀ) ਨੇ ਘਰਿੰਡਾ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਦਾਓਕੇ ’ਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਬਿਲਕੁਲ ਨੇੜੇ ਕੰਡਿਆਲ਼ੀ ਵਾੜ ਕੋਲੋਂ 13.72 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਉਸੇ ਸ਼ਮਸ਼ੇਰ ਸਿੰਘ ਸ਼ੇਰਾ ਨੇ ਹੀ ਲੁਕਾ ਕੇ ਰੱਖੀ ਹੋਈ ਸੀ। ਸ਼ੇਰਾ ਨੂੰ ਬੀਤੀ 13 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

 

 

ਸ਼ਮਸ਼ੇਰ ਸਿੰਘ ਸ਼ੇਰਾ ਘਰਿੰਡਾ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਭੈਣੀ ਦਾ ਵਸਨੀਕ ਹੈ। ਉਸ ਤੋਂ ਪਹਿਲਾਂ ਇੱਕ ਕਿਲੋਗ੍ਰਾਮ ਤੇ ਫਿਰ 7.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ।

 

 

ਇੰਝ ਹੁਣ ਤੱਕ ਇਸ ਇਕੱਲੇ ਸ਼ਮਸ਼ੇਰ ਸਿੰਘ ਸ਼ੇਰਾ ਕੋਲੋਂ 22.22 ਕਿਲੋਗ੍ਰਾਮ ਹੈਰੋਇਨ ਬਰਾਮਦ ਹੋ ਚੁੱਕੀ ਹੈ, ਜਿਸ ਦੀ ਕੁੱਲ ਕੀਮਤ 111 ਕਰੋੜ (1.11 ਅਰਬ) ਰੁਪਏ ਹੈ; ਜਦ ਕਿ ਪਿਛਲੇ ਪੰਜ ਮਹੀਨਿਆਂ ਦੌਰਾਨ ਫੜੀ ਗਈ ਹੈਰੋਇਨ ਦੀ ਮਾਤਰਾ ਹੁਣ ਵਧ ਕੇ 33.146 ਕਿਲੋਗ੍ਰਾਮ ਹੋ ਗਈ ਹੈ।

 

 

ਆਈਜੀ – ਬਾਰਡਰ ਰੇਂਜ ਸ੍ਰੀ ਐੱਸਪੀਐੱਸ ਪਰਮਾਰ ਤੇ ਐੱਸਐੱਸਪੀ–ਦਿਹਾਤੀ ਵਿਕਰਮਜੀਤ ਸਿੰਘ ਦੁੱਗਲ ਨੇ ਅੱਜ ਇੱਥੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਮੁਲਜ਼ਮ ਕੋਲੋਂ 28 ਲੱਖ ਰੁਪਏ ਨਕਦ ਤੇ ਚਾਰ ਮੋਬਾਇਲਲ਼ੋਨ ਤੇ ਇੱਕ ਬੋਲੈਰੋ ਕਾਰ ਵੀ ਬਰਾਮਦ ਹੋਏ ਹਨ।

 

 

ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਸ਼ਮਸ਼ੇਰ ਸਿੰਘ ਸ਼ੇਰਾ ਫ਼ੋਨ ਉੱਤੇ ਅਤੇ ਸੋਸ਼ਲ ਮੀਡੀਆ ਰਾਹੀਂ ਲਗਾਤਾਰ ਪਾਕਿਸਤਾਨ ’ਚ ਰਹਿ ਰਹੇ ਡ੍ਰੱਗ ਸਮਗਲਰਾਂ ਦੇ ਸੰਪਰਕ ਵਿੱਚ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 111 Crore Heroin recovered from Amritsar s Shera was smuggled from Pak