ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸੰਗਰੂਰ ’ਚ SBI ਕਲਰਕ ’ਤੇ 1.12 ਕਰੋੜ ਦੀ ਧੋਖਾਧੜੀ ਦਾ ਕੇਸ ਦਰਜ

​​​​​​​ਸੰਗਰੂਰ ’ਚ SBI ਕਲਰਕ ’ਤੇ 1.12 ਕਰੋੜ ਦੀ ਧੋਖਾਧੜੀ ਦਾ ਕੇਸ ਦਰਜ

ਪੁਲਿਸ ਨੇ ਸਟੇਟ ਬੈਂਕ ਆਫ਼ ਇੰਡੀਆ (SBI) ਦੇ ਸਾਬਕਾ ਕਲਰਕ ਵਿਰੁੱਧ ਕਥਿਤ ਤੌਰ ਉੱਤੇ ਬੈਂਕ ਦੇ ਗਾਹਕਾਂ ਨਾਲ 1.12 ਕਰੋੜ ਰੁਪਏ ਦੀ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਮੁਲਜ਼ਮ ਸੁਨੀਲ ਜੈਨ ਵਾਸੀ ਸੰਗਰੂਰ ਪਹਿਲਾਂ ਹੀ ਜੇਲ੍ਹ ਵਿੱਚ ਹੈ ਕਿਉਂਕਿ ਉਸ ਨੂੰ ਪਿਛਲੇ ਵਰ੍ਹੇ 17 ਫ਼ਰਵਰੀ ਨੂੰ 1.1 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਇੱਕ ਹੋਰ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

 

 

ਇੱਕ ਹਾਲੀਆ ਐੱਫ਼ਆਈਆਰ ਵਿੱਚ, ਪੁਲਿਸ ਨੇ ਸੁਨੀਲ ਵਿਰੁੱਧ ਗਾਹਕਾਂ ਦੇ ਧਨ ਦੀ ਦੁਰਵਰਤੋਂ ਤੇ ਪ੍ਰਧਾਨ ਮੰਤਰੀ ਰੋਜ਼ਗਾਰ ਪੈਦਾ ਕਰਨ ਨਾਲ ਸਬੰਧਤ ਪ੍ਰੋਗਰਾਮ ਅਧੀਨ ਸਬਸਿਡੀ ਦੇ ਲਾਭਾਂ ਵਿੱਚ ਕਥਿਤ ਧੋਖਾਧੜੀ ਦੇ ਦੋਸ਼ ਲਾਉਂਦਿਆਂ ਕੇਸ ਦਰਜ ਕੀਤਾ ਹੈ। ਪੁਲਿਸ ਮੁਤਾਬਕ ਬੈਂਕ ਦੇ ਵਿਜੀਲੈਂਸ ਵਿਜੀਲੈਂਸ ਵਿੰਗ ਨੇ ਇਸ ਸਾਰੇ ਮਾਮਲੇ ਦੀ ਜਾਂਚ ਕਰ ਕੇ ਅਪ੍ਰੈਲ 2014 ਤੋਂ ਲੈ ਕੇ ਅਪ੍ਰੈਲ 2016 ਤੱਕ ਦੇ ਸਮੇਂ ਦੌਰਾਨ 1,12,57,124 ਰੁਪਏ ਦਾ ਗ਼ਬਨ ਹੋਇਆ ਪਾਇਆ।

 

 

ਪੁਲਿਸ ਸਟੇਸ਼ਨ ਦੇ ਜਾਂਚ ਅਧਿਕਾਰੀ ਸ੍ਰੀ ਗੁਰਤੇਜ ਸਿੰਘ ਨੇ ਦੱਸਿਆ ਕਿ ‘ਮੁਲਜ਼ਮ ਨੇ ਗਾਹਕਾਂ ਦੇ ਖਾਤਿਆਂ ’ਚੋਂ ਧਨ ਸਿੱਧਾ ਆਪਣੀ ਪਤਨੀ ਤੇ ਨੌਕਰ ਦੇ ਖਾਤਿਆਂ ਵਿੱਚ ਟ੍ਰਾਂਸਫ਼ਰ ਕੀਤਾ। ਉਸ ਨੇ ਸਰਕਾਰ ਤੋਂ 8.75 ਲੱਖ ਰੁਪਏ ਦੀ ਸਬਸਿਡੀ ਲੈਣ ਲਈ 23,75,000 ਰੁਪਏ ਦਾ ਕਰਜ਼ਾ ਦੋ ਵਾਰ ਲਿਆ ਤੇ ਉਸ ਨੂੰ ਇਹ ਸਬਸਿਡੀ ਵੀ ਦੋ ਵਾਰ ਮਿਲੀ।’

 

 

ਮੁਲਜ਼ਮ ਵਿਰੁੱਧ ਕਾਨੂੰਨ ਦੀਆਂ ਵੱਖੋ–ਵੱਖਰੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ। ਸੁਨੀਲ ਜੈਨ ਪਹਿਲਾਂ ਹੀ ਜੇਲ੍ਹ ਵਿੱਚ ਹੈ ਤੇ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚੇਤੇ ਰਹੇ ਕਿ ਫ਼ਰਵਰੀ 2018 ’ਚ ਸੰਗਰੂਰ ਪੁਲਿਸ ਨੇ ਪੰਜ ਜਣਿਆਂ ਵਿਰੁੱਧ ਸਟੇਟ ਬੈਂਕ ਆਫ਼ ਇੰਡੀਆ ਦੀ ਸਥਾਨਕ ਸ਼ਾਖ਼ਾ ’ਚ 1.1 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 112 Lakh fraud case against a clerk of Sangrur SBI Branch